ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਪੰਜਾਬ ਕਾਟਨ ਫੈਕਟਰੀਜ਼ ਐਂਡ ਜਿਨਰਜ਼ ਐਸੋਸੀਏਸ਼ਨ (ਰਜਿ) ਦੇ ਪ੍ਰਧਾਨ ਭਗਵਾਨ ਬਾਂਸਲ ਨੇ ਕਿਹਾ ਕਿ ਜੇਕਰ ਬਿਜਲੀ ਦੇ ਰੇਟ 16 ਮਈ ਨੂੰ ਵਧੇ ਤਾਂ ਜਿਨਿੰਗ ਉਦਯੋਗ ਅਗਲੇ ਸਾਲ 2014-15 ਵਿਚ ਕੋਈ ਫੈਕਟਰੀ ਨਹੀਂ ਚਲਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਟੈਕਸ ਸਬੰਧੀ ਮਾਰੂ ਨੀਤੀਆਂ ਕਾਰਨ ਜਿਨਿੰਗ ਉਦਯੋਗ ਪਹਿਲਾਂ ਹੀ ਤਬਾਹ ਹੋ ਗਿਆ ਹੈ। ਜੇਕਰ ਸੂਬੇ ਅੰਦਰ ਅੱਗੇ ਵੀ ਅਜਿਹਾ ਹੀ ਚਲਦਾ ਰਿਹਾ ਤਾਂ ਇਕ ਅਕਤੂਬਰ ਨੂੰ ਸੂਬੇ ਭਰ ਦੇ ਫੈਕਟਰੀ ਮਾਲਿਕ ਇੱਕਠੇ ਹੋ ਕੇ ਰੋਸ ਵਜੋਂ ਫੈਕਟਰੀਆਂ ਨੂੰ ਬੰਦ ਕਰਕੇ ਚਾਬੀਆਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿਆਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਦਯੋਗ ਜਗਤ ਨੂੰ ਭਾਰੀ ਢਾਹ ਲੱਗੀ ਹੈ। ਜਿਸ ਨਾਲ ਅੱਜ 422 ਫੈਕਟਰੀਆਂ ਵਿਚੋਂ ਸਿਰਫ਼ 165 ਫੈਕਟਰੀਆਂ ਹੀ ਕੁਝ ਚਾਲੂ ਹਾਲਤ ਵਿਚ ਹਨ ਜਦਕਿ ਬਾਕੀ ਤਬਾਹ ਹੋ ਗਈਆਂ ਹਨ। ਇਸਦੇ ਨਾਲ ਹੀ 35140 ਹੋਰ ਫੈਕਟਰੀਆਂ ਨੂੰ ਇਸ ਸਾਲ ਤਾਲਾ ਲੱਗ ਜਾਵੇਗਾ। ਉਨ੍ਹਾਂ ਮੌਜੂਦਾ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਵੇਲੇ ਤਾਂ ਸਰਕਾਰ ਨੇ ਨਰਿੰਦਰ ਮੋਦੀ ਦੇ ਨਾਂਅ ਤੇ ਵੋਟ ਮੰਗੀ ਸੀ ਤੇ ਹੁਣ ਉਨ੍ਹਾਂ ਨੂੰ ਮੋਦੀ ਵਰਗੀਆਂ ਨੀਤੀਆਂ ਵੀ ਅਪਨਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਸੇਲ ਟੈਕਸ ਵਿਭਾਗ, ਮੰਡੀ ਬੋਰਡ, ਪ੍ਰਦੂਸ਼ਨ ਬੋਰਡ, ਬਿਜਲੀ ਬੋਰਡ ਦੇ ਉ¤ਚ ਅਧਿਕਾਰੀ ਅਹਿਮਦਾਬਾਦ, ਗਾਂਧੀ ਧਾਮ, ਗੁਜਰਾਤ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਆਵੇ ਕਿ ਕਿਵੇਂ ਉਥੋਂ ਦੇ ਕਾਰਖਾਨਿਆਂ ਨੂੰ ਸਨਮਾਨ ਅਤੇ ਦਫ਼ਤਰਾਂ ਵਿਚ ਇੱਜਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਚ ਤਾਂ ਵਪਾਰੀ ਨੂੰ ਸਿਰਫ਼ ਧੱਕੇ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਸੂਬੇ ਵਿਚ ਉਦਯੋਗ ਬੰਦ ਹੁੰਦੇ ਰਹੇ ਤਾਂ ਹਰ ਪਾਸੇ ਬੇਰੁਜ਼ਗਾਰੀ ਫੈਲ ਜਾਵੇਗੀ ਅਤੇ ਸਾਰਾ ਪੰਜਾਬ ਇਕ ਦਿਨ ਮੰਡੀ ਗੋਬਿੰਦਗੜ੍ਹ ਦੀ ਤਰ੍ਹਾਂ ਬੰਦ ਹੋ ਜਾਵੇਗਾ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸੂਬਾ ਸਰਕਾਰ ਉਦਯੋਗ ਜਗਤ ਨੂੰ ਬਚਾਉਣ ਲਈ ਫੌਰੀ ਕਾਰਵਾਈ ਕਰਨ।
ਬਿਜਲੀ ਦੇ ਰੇਟ ਵਧੇ ਤਾਂ ਸਾਰੀਆਂ ਫੈਕਟਰੀਆਂ ਨੂੰ ਲਾ ਦਿਆਂਗੇ ਤਾਲਾ- ਭਗਵਾਨ ਬਾਂਸਲ
This entry was posted in ਪੰਜਾਬ.