ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੁੂਲ ਹੇਮਕੁੂੰਟ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੋਰਾਵਰ ਸਿੰਘ ਖੋ-ਖੋ ਟੁਰਨਾਮੈਂਟ ਦੀ ਸਮਾਪਤੀ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਕੋਹਲੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡਨ ਤੋਂ ਬਾਅਦ ਹੋਈ। ਇਸ ਟੁਰਨਾਮੈਂਟ ‘ਚ ਭਾਗ ਲੈ ਰਹੀਆਂ 13 ਟੀਮਾਂ ਚੋਂ ਮੁੰਡਿਆਂ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੂੰਟ ਕਲੋੌਨੀ ਨੇ ਪਹਿਲਾਂ ਸਥਾਨ, ਲੋਨੀ ਰੋਡ ਸਕੂਲ ਨੇ ਦੂਜਾ ਸਥਾਨ ਤੇ ਇੰਡੀਆ ਗੇਟ ਸਕੂਲ ਨੇ ਤੀਜਾ ਸਥਾਨ ਅਤੇ ਕੁੜੀਆਂ ‘ਚ ਪਹਿਲਾ ਸਥਾਨ ਨਾਨਕ ਪਿਆਓ ਸਕੂਲ, ਦੂਜਾ ਸਥਾਨ ਲੋਨੀ ਰੋਡ ਸਕੂਲ ਤੇ ਤੀਜਾ ਹੇਮਕੂਟ ਸਕੂਲ ਦੀਆਂ ਬੱਚੀਆਂ ਨੇ ਪ੍ਰਾਪਤ ਕੀਤਾ।
ਜੇਤੂ ਟੀਮਾਂ ਨੂੰ ਇਨਾਮ ਵੰਢਦੇ ਹੋਏ ਕੋਹਲੀ ਨੇ ਦਿੱਲੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਤੇ ਟੁਰਨਾਮੈਂਟ ਕਰਵਾਉਣ ਨੂੰ ਚੰਗਾਂ ਕਦਮ ਕਰਾਰ ਦਿੱਤਾ। ਇੰਡੀਆ ਗੇਟ ਸਕੂਲ ਦੀ ਟੀਮ ਨੂੰ ਬੈਸਟ ਮਾਰਚ ਪਾਸਟ ਲਈ ਟ੍ਰਾਫੀ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਕੁਲਦੀਪ ਸਿੰਘ ਸਾਹਨੀ, ਮੈਨੇਜਰ ਗੁਰਵਿੰਦਰ ਪਾਲ ਸਿੰਘ, ਪ੍ਰਿੰਸੀਪਲ ਕੁਲਜੀਤ ਸਿੰਘ ਵੋਹਰਾ, ਤਜਿੰਦਰ ਸਿੰਘ ਜੀ.ਕੇ., ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ, ਸੁਰਜੀਤ ਸਿੰਘ ਬਿੰਦਰਾ, ਜਸਵੰਤ ਸਿੰਘ ਜੱਸ ਤੇ ਅਮਨਜੋਤ ਸਿੰਘ ਬਰਾੜ ਮੌਜੂਦ ਸਨ
ਬਾਬਾ ਜੋਰਾਵਰ ਸਿੰਘ ਟੁਰਨਾਮੈਂਟ ਦਾ ਹੋਇਆ ਸਮਾਪਨ
This entry was posted in ਖੇਡਾਂ.