ਲੁਧਿਆਣਾ – ਮਾਫ਼ੀਆ ਵਿਰੋਧੀ ਫਰੰਟ ਵੱਲੋਂ ਸ. ਜਸਪਾਲ ਸਿੰਘ ਹੇਰਾਂ ਦੀ ਅਗਵਾਈ ਹੇਠ ਅੱਜ ਇੱਕ ਵਿਸ਼ਾਲ ਵੰਗਾਰ ਮਾਰਚ ਸਥਾਨਕ ਪੰਜਾਬੀ ਭਵਨ ਤੋਂ ਅਕਾਲਗੜ੍ਹ ਮਾਰਕੀਟ ਚੌੜਾ ਬਾਜ਼ਾਰ ਤੱਕ ਆਯੋਜਿਤ ਕੀਤੀ ਗਈ ਜਿਸ ਵਿੱਚ ਸ਼ਾਮਲ ਰਾਜਸੀ, ਧਾਰਮਿਕ ਅਤੇ ਸਮਾਜਿਕ ਧਿਰਾਂ ਦੀਆਂ ਸਖ਼ਸ਼ੀਅਤਾਂ ਨੇ ਪੰਜਾਬ ਵਿੱਚੋਂ ਹਰ ਪ੍ਰਕਾਰ ਦੇ ਮਾਫ਼ੀਆ ਭਜਾਓ ਅਤੇ ਪੰਜਾਬ ਬਚਾਓ ਦੇ ਬੈਨਰਾਂ ਰਾਹੀਂ ਅਤੇ ਨਾਅਰੇਬਾਜ਼ੀ ਰਾਹੀਂ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਕੇ ਇਸ ਮੁਹਿੰਮ ਨਾਲ ਜੋੜਨ ਲਈ ਪ੍ਰੇਰਿਆ ਉ¤ਥੇ ਪੰਜਾਬ ਵਿੱਚ ਪਣਪੇ ਹਰ ਤਰ੍ਹਾਂ ਦੇ ਮਾਫ਼ੀਏ ਨੂੰ ਇਹ ਚੇਤਾ ਦਿੱਤਾ ਕਿ ਹੁਣ ਪੰਜਾਬ ਵਾਸੀ ਉਨ੍ਹਾਂ ਦੀਆਂ ਜੜ੍ਹਾ ਪੁੱਟਣ ਲਈ ਸੜਕਾਂ ’ਤੇ ਉ¤ਤਰ ਆਏ ਹਨ। ਇਸ ਵੰਗਾਰ ਮਾਰਚ ਵਿੱਚ ਸ਼ਾਮਲ ਸਖ਼ਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਸ. ਹੇਰਾਂ ਨੇ ਕਿਹਾ ਕਿ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧੱਕਣ ਵਾਲੇ ਲੋਟੂ ਟੋਲੇ ਨੂੰ ਲੋਕਾਂ ਦੀ ਇਕਜੁਟਤਾ ਨਾਲ ਇੱਥੋਂ ਖ਼ਤਮ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਨੂੰ ਵੀ ਹੁਣ ਲੋਕਾਂ ਵੱਲੋਂ ਮਿਟਾ ਦਿੱਤਾ ਜਾਵੇਗਾ ਜਿਸ ਲਈ ਅਸੀਂ ਅਜਿਹੇ ਮਾਰਚ ਆਯੋਜਿਤ ਕਰਕੇ ਸੂਬੇ ਦੇ ਵੱਖ-ਵੱਖ ਖੇਤਰਾਂ ਅੰਦਰ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਾਂ। ਇਸ ਮਾਰਚ ਵਿੱਚ ਸ਼ਾਮਲ ਹੋਏ ਲੁਧਿਆਣਾ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਇਸ ਸਮੇਂ ਕਿਹਾ ਕਿ ਸੂਬੇ ਦੀ ਗੱਠਜੋੜ ਸਰਕਾਰ ਦੇ ਮੰਤਰੀਆਂ ਸੰਤਰੀਆਂ ਦਾ ਹੀ ਨਾਮ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਬਰਵਾਦ ਕਰਨ ਲਈ ਹਰ ਇੱਕ ਦੀ ਜ਼ੁਬਾਨ ਤੇ ਹੈ ਤੇ ਸੂਬਾ ਸਰਕਾਰ ਵੱਲੋਂ ਹੀ ਆਪਣੇ ਲੁਟੇਰਿਆਂ ਦੇ ਹੱਥੋਂ ਸੂਬੇ ਵਿੱਚ ਰੇਤ ਮਾਫ਼ੀਏ ਸਮੇਤ ਹਰ ਖੇਤਰ ਵਿੱਚ ਮਾਫ਼ੀਆ ਕਾਇਮ ਕੀਤਾ ਹੋਇਆ ਹੈ। ਸ. ਬਿੱਟੂ ਨੇ ਇਸ ਸਮੇਂ ਸ. ਹੇਰਾਂ ਵੱਲੋਂ ਸੂਬੇ ਵਿੱਚੋਂ ਹਰ ਪ੍ਰਕਾਰ ਦੇ ਮਾਫ਼ੀਏ ਨੂੰ ਭਜਾਉਣ ਦੀ ਕੀਤੀ ਪਹਿਲ ਦੀ ਸ਼ਲਾਘਾ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਵੀ ਕਹੀ। ਮਾਰਚ ਵਿੱਚ ਸ਼ਾਮਲ ਹੋਏ ਸਾਬਕਾ ਡੀ.ਜੀ.ਪੀ. ਜੇਲ੍ਹ ਪੰਜਾਬ ਸ੍ਰੀ ਸ਼ਸ਼ੀ ਕਾਂਤ ਨੇ ਤਾਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਘਰ-ਘਰ ਨਸ਼ੇ ਵਾੜਨ ਲਈ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਚੀਮਾ, ਬਸਪਾ ਦੇ ਪੰਜਾਬ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਜਸਵਿੰਦਰ ਸਿੰਘ ਬਲੀਏਵਾਲ, ਪੰਜਾਬ ਪ੍ਰਧਾਨ ਅਕਾਲੀ ਦਲ ਦਿੱਲੀ, ਪੱਤਰਕਾਰ ਜਗਸੀਰ ਸਿੰਘ ਸੰਧੂ ਬਰਨਾਲਾ, ਪਰਵਿੰਦਰ ਸਿੰਘ ਗਿੱਦੜਵਿੰਡੀ, ਮਾਸਟਰ ਬਲਦੇਵ ਸਿੰਘ ਮਾਂਗਟ ਕੈਨੇਡਾ, ਭਾਈ ਦਰਸ਼ਨ ਸਿੰਘ ਘੋਲੀਆ, ਤਰਸੇਮ ਜੋਧਾਂ ਸਾਬਕਾ ਵਿਧਾਇਕ, ਪੰਚਾਇਤ ਯੂਨੀਅਨ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ ਮਾਵੀ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨ, ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ, ਸ. ਸੂਰਤ ਸਿੰਘ ਖਾਲਸਾ, ਗੁਰਮੇਲ ਸਿੰਘ ਬੇਰ ਕਲਾਂ ਯੂਥ ਕਾਂਗਰਸ ਆਦਿ ਵੱਲੋਂ ਵੀ ਸੰਬੋਧਨ ਕਰਕੇ ਮਾਫ਼ੀਆ ਭਜਾਓ-ਪੰਜਾਬ ਬਚਾਓ ਮੁਹਿੰਮ ਦਾ ਸਮਰਥਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਭਾਰਤ ਭੂਸ਼ਨ ਆਸ਼ੂ, ਰਮਨਜੀਤ ਲਾਲਾ ਬਸਪਾ ਮਿਸ਼ਨਰੀ ਸੰਗਠਨ, ਰਾਮੇਸ਼ ਜੋਸ਼ੀ, ਮਨਜੀਤ ਸਿੰਘ ਸਿਆਲਕੋਟੀ, ਭਾਈ ਭੁਪਿੰਦਰ ਸਿੰਘ ਨਿਮਾਣਾ, ਭਾਈ ਅਮਨਦੀਪ ਸਿੰਘ, ਪ੍ਰੀਤਮ ਸਿੰਘ ਮਾਨਗੜ੍ਹ, ਹਰਜਿੰਦਰ ਸਿੰਘ ਘੋਲੀਆ, ਪਰਮਜੀਤ ਸਿੰਘ ਕੈਪੀਟਲ, ਸੇਵਾ ਸਿੰਘ ਭੱਟੀ, ਜਸਪਾਲ ਸਿੰਘ ਟੱਕਰ ਪ੍ਰਧਾਨ ਚੌੜਾ ਬਾਜ਼ਾਰ, ਪਰਮਿੰਦਰ ਸਿੰਘ ਗਿੱਦੜਵਿੰਡੀ, ਬੌਬੀ ਕਾਂਸਲ ਸਮੇਤ ਭਾਈ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਮਾਫ਼ੀਆ ਵਿਰੋਧੀ ਫਰੰਟ ਵੱਲੋਂ ਕੱਢੇ ਵੰਗਾਰ ਮਾਰਚ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ
This entry was posted in ਪੰਜਾਬ.