ਨਵੀਂ ਦਿੱਲੀ- ਮੋਦੀ ਦੀ ਕੈਬਨਿਟ, ਡਾ.ਮਨਮੋਹਨ ਸਿੰਘ ਦੀ ਕੈਬਨਿਟ ਦੀ ਤੁਲਨਾ ਵਿੱਚ ਇਸ ਲਈ ਵੀ ਖਾਸ ਹੈ ਕਿ ਉਸ ਨੇ ਆਪਣੀ ਕੈਬਨਿਟ ਵਿੱਚ 14 ਅਜਿਹੇ ਨੇਤਾਵਾਂ ਨੂੰ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ, ਜਿਨ੍ਹਾਂ ਉਪਰ ਅਪਰਾਧਿਕ ਮੁਕੱਦਮੇਂ ਦਰਜ਼ ਹਨ। ਮੋਦੀ ਨੇ ਰਾਜਸਥਾਨ ਤੋਂ ਜਿਸ ਸੰਸਦ ਮੈਂਬਰ ਨਿਹਾਲ ਚੰਦ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਹੈ, ਉਸ ਉਪਰ 2011 ਵਿੱਚ ਰੇਪ ਦਾ ਆਰੋਪ ਲਗ ਚੁੱਕਿਆ ਹੈ।
ਮੋਦੀ ਦੇ ਮੰਤਰੀਮੰਡਲ ਵਿੱਚ ਸ਼ਾਮਿਲ ਉਮਾ ਭਾਰਤੀ ਤੇ ਸੱਭ ਤੋਂ ਵੱਧ ਅਪਰਾਧਿਕ ਕੇਸ ਦਰਜ਼ ਹਨ। ਉਮਾ ਭਾਰਤੀ ਤੇ 13 ਕੇਸ ਦਰਜ਼ ਹਨ।ਉਮਾ ਨੂੰ ਜਲ ਸੰਚਾਰ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਮੰਤਰਾਲਾ ਸੌਂਪਿਆ ਗਿਆ ਹੈ। ਭਾਜਪਾ ਦੇ ਪਾਰਟੀ ਪ੍ਰਧਾਨ ਰਹਿ ਚੁੱਕੇ ਨਿਤਿਨ ਗੜਕਰੀ ਤੇ 4 ਅਪਰਾਧਿਕ ਕੇਸ ਦਰਜ਼ ਹਨ। ਗੜਕਰੀ ਨੂੰ ਸੜਕ ਪਰੀਵਹਿਣ, ਰਾਜਮਾਰਗ ਅਤੇ ਜਹਾਜ਼ਰਾਨੀ ਵਿਭਾਗ ਦੇ ਕੇ ਨਿਵਾਜਿਆ ਗਿਆ ਹੈ। ਇਸੇ ਤਰ੍ਹਾਂ ਗੋਪੀਨਾਥ ਮੁੰਡੇ ਤੇ ਵੀ 3 ਅਪਰਾਧਿਕ ਕੇਸ ਦਰਜ਼ ਹਨ। ਇਸੇ ਤਰ੍ਹਾਂ ਬਾਕੀ ਦੇ 10 ਮੰਤਰੀ ਵੀ ਕਿਸੇ ਨਾਂ ਕਿਸੇ ਅਪਰਾਧਿਕ ਕੇਸ ਵਿੱਚ ਸ਼ਾਮਿਲ ਹਨ।