ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ,
ਤੱਤੀ ਰੇਤਾ ਸੀਸ ਪੈਂਦੀ ਸੀ ਨਾ ਉਚਾਰੇ ।
ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ ਪੁਕਾਰਿਆ।
ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ।
ਦੁਨੀਆਂ ਪਈ ਤੱਕਦੀ ਸੀ, ਜ਼ਾਲਮਾਂ ਦੇ ਕਾਰੇ ,
ਤੱਤੀ ਲੋਹ ਤੇ ਬੈਠੇ , ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਤੱਤੀ ਲੋਹ ਤੇ ਬੈਠੇ ਗੁਰੂ ਬਾਣੀ ਪੜ੍ਹੀ ਜਾ ਰਹੇ ।
ਤੇਰਾ ਭਾਣਾ ਮੀਠਾ ਲਾਗੇ ਮੁੱਖੋਂ ਫੁਰਮਾ ਰਹੇ ।
ਉਬੱਲਦੀ ਦੇਗ ਦੇ ਵੀ ਵੇਖ ਲਏ ਨਜ਼ਾਰੇ ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਜੇਠ ਦਾ ਮਹੀਨਾ ਉਤੋਂ ਸਿਖ਼ਰ ਦੁਪਹਿਰ ਸੀ ।
ਲਾਹੌਰ ਦੀਆਂ ਕੰਧਾਂ ਰੋਈਆਂ ਰੋ ਪਿਆ ਸ਼ਹਿਰ ਸੀ।
ਆਈ ਨਾ ਸ਼ਰਮ ਤੈਨੂੰ ਮੁਗ਼ਲ ਸਰਕਾਰੇ ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਰਾਵੀ ਦੀਆਂ ਛੱਲਾਂ ਨੇ ਸੀ ਗੁਰਾਂ ਨੂੰ ਲਪੇਟਿਆ ।
“ਸੁਹਲ” ਦੀਆਂ ਸੱਧਰਾਂ ਨੂੰ ਲਹਿਰਾਂ ‘ਚ ਸਮੇਟਿਆ।
ਓਹ ! ਮੇਰਾ ਸਤਿਗੁਰੂ ਸਭ ਦੇ ਕਾਜ ਸਵਾਰੇ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ ਉਹ ਸੀ ਨਾ ਪੁਕਾਰੇ ।