ਚੰਡੀਗੜ੍ਹ – ਪੰਜਾਬ ਦਾ ਨੌਜਵਾਨ ਤੱਬਕਾ ਇਸ ਸਮੇਂ ਨਸਿ਼ਆਂ ਵਿੱਚ ਡੁੱਬਿਆ ਹੋਇਆ ਹੈ। ਰਾਜ ਵਿੱਚ ਸ਼ਰਾਬ ਨਾਲੋਂ ਕਈ ਗੁਣਾਂ ਵੱਧ ਡਰੱਗਜ਼ ਵਿੱਕ ਰਹੀ ਹੈ। ਨਸਿ਼ਆਂ ਕਾਰਨ ਸੂਬੇ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਤ ਵੀ ਖਤਰਾ ਮੰਡਰਾ ਰਿਹਾ । ਰਾਜ ਦਾ 2013-14 ਦਾ ਸਰਕਾਰੀ ਬਜਟ 56051 ਕਰੋੜ ਰੁਪੈ ਦਾ ਸੀ ਅਤੇ ਏਨਾ ਹੀ ਖਰਚ ਨਸਿ਼ਆਂ ਤੇ ਵੀ ਹੋੲਆ।
ਪੰਜਾਬ ਵਿੱਚ ਸਾਲ 2013 ਵਿੱਚ 10,400 ਕਰੋੜ ਰੁਪੈ ਦੇ ਨਸ਼ੇ ਅਤੇ ਡਰੱਗਜ਼ ਫੜੇ ਗਏ। ਨਸ਼ੇ ਪਕੜਨ ਵਾਲੇ ਵਿਭਾਗ ਅਨੁਸਾਰ ਬਰਾਮਦ ਕੀਤੀ ਗਈ ਡਰੱਗਜ਼ ਤੋਂ ਤਿੰਨ ਗੁਣਾਂ ਵੱਧ ਮਾਤਰਾ ਪਕੜ ਤੋਂ ਬਾਹਰ ਹੈ। ਇਸ ਹਿਸਾਬ ਨਾਲ ਇਹ ਅੰਕੜੇ ਕਾਫੀ ਵੱਧ ਹਨ। ਸਿਰਫ਼ ਸ਼ਰਾਬ ਤੇ ਹੀ ਸਾਲਾਨਾ 10,000 ਰੁਪੈ ਖਰਚ ਹੋ ਰਹੇ ਹਨ। 40,000 ਕਰੋੜ ਦੇ ਡਰੱਗਜ਼ ਅਤੇ ਹੋਰ ਨਸ਼ੇ ਵਰਤੇ ਜਾਂਦੇ ਹਨ।
ਸ਼ਰਾਬ ਪੀਣ ਨਾਲ 85% ਲੋਕ ਸਰਗਰਮ ਰਹਿੰਦੇ ਹਨ ਅਤੇ 15% ਨਕਾਰਾ ਹੋ ਜਾਂਦੇ ਹਨ। ਡਰੱਗਜ਼ ਨਾਲ 85% ਲੋਕ ਨਕਾਰਾ ਹੋ ਜਾਂਦੇ ਹਨ ਅਤੇ 15% ਹੀ ਕੰਮ ਕਰਨ ਦੇ ਯੋਗ ਰਹਿ ਜਾਂਦੇ ਹਨ। ਪੰਜਾਬ ਸਰਕਾਰ ਨੇ ਨਸ਼ੇ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਕਾਲੀ-ਭਾਜਪਾ ਸਰਕਾਰ ਦੇ ਕਈ ਮੰਤਰੀਆਂ ਅਤੇ ਨੇਤਾਵਾਂ ਦੇ ਨਾਂ ਵੀ ਡਰੱਗ ਤਸਕਰੀ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਹਨ।
ਪੰਜਾਬ ‘ਚ ਸਾਲਾਨਾ ਬੱਜਟ ਦੇ ਬਰਾਬਰ ਕੀਤਾ ਜਾ ਰਿਹਾ ਨਸ਼ਾ
This entry was posted in ਪੰਜਾਬ.