ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਬਾਦਲ ਨੇ ਆਪਣੇ ਮੰਤਰੀਮੰਡਲ ਦਾ ਵਿਸਤਾਰ ਕਰਦੇ ਹੋਏ ਇਸ ਵਿੱਚ ਸੋਹਣ ਸਿੰਘ ਠੰਡਲ,ਤੋਤਾ ਸਿੰਘ ਅਤੇ ਦਲਜੀਤ ਸਿੰਘ ਚੀਮਾ ਨੂੰ ਕੈਬਨਿਟ ਮੰਤਰੀ ਦੇ ਤੌਰ ਤੇ ਸ਼ਾਮਿਲ ਕੀਤਾ ਹੈ। ਰਾਜਪਾਲ ਸਿ਼ਵਰਾਜ ਪਾਟਿਲ ਨੇ ਇਨ੍ਹਾਂ ਤਿੰਨਾਂ ਨਵੇਂ ਮੰਤਰੀਆਂ ਨੂੰ ਰਾਜਭੱਵਨ ਵਿੱਚ ਇੱਕ ਸਮਾਗਮ ਦੌਰਾਨ ਸੌਂਹ ਚੁਕਾਈ। ਇਸ ਦੇ ਨਾਲ ਹੀ ਰਾਜ ਮੰਤਰੀਮੰਡਲ ਵਿੱਚ ਮੰਤਰੀਆਂ ਦੀ ਸੰਖਿਆ 18 ਹੋ ਗਈ ਹੈ।
ਵਿਧਾਇਕ ਤੋਤਾ ਸਿੰਘ ਪਹਿਲਾਂ ਵੀ ਬਾਦਲ ਦੇ ਮੰਤਰੀਮੰਡਲ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਮੰਤਰੀ ਬਣੇ ਵਿਧਾਇਕ ਡਾ. ਚੀਮਾ ਪਾਰਟੀ ਦੇ ਬੁਲਾਰੇ ਹਨ ਅਤੇ ਬਾਦਲ ਪਰੀਵਾਰ ਦੇ ਵਿਸ਼ਵਾਸ਼ ਪਾਤਰ ਮੰਨੇ ਜਾਂਦੇ ਹਨ।ਸੋਹਣ ਸਿੰਘ ਠੰਡਲ ਨੂੰ ਮੁੱਖ ਸੰਸਦੀ ਸਕੱਤਰ ਤੋਂ ਪ੍ਰਮੋਸ਼ਨ ਦੇ ਕੇ ਮੰਤਰੀ ਬਣਾਇਆ ਹੈ। ਬਾਦਲ ਦੀ ਸਿਫਾਰਿਸ਼ ਤੇ ਇਨ੍ਹਾਂ ਤਿੰਨਾਂ ਮੰਤਰੀਆਂ ਨੂ ਰਾਜਪਾਲ ਨੇ ਮੰਤਰੀਮੰਡਲ ਵਿੱਚ ਸ਼ਾਮਿਲ ਕਰਨ ਦੀ ਸਹਿਮਤੀ ਦੇ ਦਿੱਤੀ ਸੀ।
ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀਆਂ ਦੇ ਦੋ ਅਹੁਦੇ 2012 ਵਿੱਚ ਖਾਲੀ ਹੋਏ ਸਨ। ਇੱਕ ਬੀਬੀ ਜਗੀਰ ਕੌਰ ਦੇ ਜੇਲ੍ਹ ਜਾਣ ਕਰਕੇ ਖਾਲੀ ਹੋਇਆ ਸੀ ਅਤੇ ਦੂਸਰਾ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੇ ਖਾਲੀ ਹੋਇਆ ਸੀ। ਮੰਤਰੀ ਦਾ ਤੀਸਰਾ ਅਹੁਦਾ ਇਸੇ ਸਾਲ ਮਈ 22 ਨੂੰ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਆਪਣੇ ਪੁੱਤਰ ਦਮਨਵੀਰ ਸਿੰਘ ਦਾ ਨਾਂ ਡਰੱਗ ਤਸਕਰੀ ਵਿੱਚ ਆਉਣ ਕਰਕੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ।
ਬਾਦਲ ਨੇ ਆਪਣੇ ਮੰਤਰੀਮੰਡਲ ‘ਚ 3 ਨਵੇਂ ਮੰਤਰੀ ਕੀਤੇ ਸ਼ਾਮਿਲ
This entry was posted in ਪੰਜਾਬ.