ਚੰਡੀਗੜ੍ਹ – “ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਕਿੰਨ੍ਹੇ ਕੁ ਪੰਥ ਪ੍ਰਸਤ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਵਾਲੇ ਹਨ, ਉਹ ਇਸ ਗੱਲ ਤੋ ਹੀ ਸਪੱਸਟ ਹੋ ਜਾਂਦਾ ਹੈ ਕਿ ਬੀਤੇ ਦਿਨੀ ਸ. ਬਾਦਲ ਵੱਲੋ ਆਪਣੀ ਕੈਬਨਿਟ ਵਿਚ ਕੀਤੇ ਗਏ ਵਜ਼ੀਰਾਂ ਦੇ ਵਾਧੇ ਵਿਚ ਉਸ ਤੋਤਾ ਸਿੰਘ ਨੂੰ ਲਿਆ ਗਿਆ ਹੈ, ਜਿਸ ਨੇ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਚੰਬਲ ਦੇ ਡਾਕੂ ਐਲਾਨਿਆ ਸੀ । ਇਸੇ ਤਰ੍ਹਾਂ ਜੋ ਹਰੀ ਸਿੰਘ ਜੀਰਾ, ਉਸਦੀ ਪਤਨੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਵਜ਼ੀਰੀ ਨਾ ਮਿਲਣ ਦੇ ਕਾਰਨ ਆਪਣੇ-ਆਪਣੇ ਅਹੁਦਿਆ ਤੋ ਅਸਤੀਫੇ ਦੇਣ ਦੀ ਗੱਲ ਕੀਤੀ ਹੈ, ਉਹ ਵੀ ਸੰਤਾਂ ਨੂੰ ਚੰਬਲ ਦੇ ਡਾਕੂ ਪੁਕਾਰਦੇ ਸਨ । ਇਸੇ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਵੀ ਇਹਨਾਂ ਵਿਚੋ ਹੀ ਹਨ, ਜਿਨ੍ਹਾਂ ਨੇ ਆਪਣੇ ਸਵਾਰਥਾਂ ਤੇ ਤਾਕਤ ਦੇ ਨਸ਼ੇ ਵਿਚ ਸੰਤਾਂ ਨੂੰ ਇਹ ਨਾਮ ਦਿੱਤਾ ਸੀ । ਅਜਿਹੇ ਕੌਮ ਦੇ ਗ਼ਦਾਰਾਂ ਅਤੇ ਜਥੇਦਾਰ ਤੋਤਾ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਮੱਖਣ ਅਜਿਹੇ ਗੈਰ ਇਖ਼ਲਾਕੀ ਧੰਦੇ ਵਿਚ ਮਸਰੂਫ ਸੀ ਜੋ ਭੋਲੀਆਂ-ਭਾਲੀਆਂ ਬੀਬੀਆਂ ਨੂੰ ਨੌਕਰੀ ਦੇਣ ਦੇ ਬਹਾਨੇ ਅਫ਼ਸਰਸ਼ਾਹੀ ਕੋਲ ਪੇਸ਼ ਕਰਕੇ ਆਪਣੇ ਕੰਮ ਸਿੱਧੇ ਕਰਦੇ ਸੀ । ਇਸੇ ਤਰ੍ਹਾਂ ਹਰੀ ਸਿੰਘ ਜੀਰਾ ਜੋ 5 ਕਿੱਲਿਆ ਦਾ ਮਾਲਕ ਸੀ ਅੱਜ ਸ਼ਹਿਰੀ ਜ਼ਮੀਨਾਂ-ਜ਼ਾਇਦਾਦਾਂ, ਕੌਠੀਆਂ, ਕਾਰਾਂ ਅਤੇ ਬੰਗਲਿਆਂ ਦੇ ਮਾਲਕ ਬਣੇ ਬੈਠੇ ਹਨ ਇਹ ਇਹਨਾਂ ਨੇ ਗੈਰ ਕਾਨੂੰਨੀ ਢੰਗਾਂ ਰਾਹੀ ਰਿਸ਼ਵਤਾਂ ਰਾਹੀ ਇਕੱਤਰ ਕੀਤੀ ਹੈ । ਅਜਿਹੇ ਪਰਿਵਾਰਾਂ ਨੂੰ ਤੇ ਅਜਿਹੇ ਆਗੂਆਂ ਨੂੰ ਵਿਜ਼ਾਰਤ ਵਿਚ ਸ਼ਾਮਿਲ ਕਰਨ ਅਤੇ ਬਾਦਲ ਦਲੀਆਂ ਦੇ ਅਹੁਦੇ ਦੇਣ ਦੇ ਅਮਲ ਤੋ ਸਪੱਸਟ ਹੋ ਜਾਂਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਪੰਜਾਬ ਵਿਚ ਗੈਰ ਇਖ਼ਲਾਕੀ ਲੋਕਾਂ ਨੂੰ ਤਾਕਤ ਦੇ ਕੇ ਪੰਜਾਬ ਸੂਬੇ ਦੀ ਹਾਲਤ ਨੂੰ ਹੋਰ ਵੀ ਬਦਤਰ ਬਣਾ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਵੱਲੋ ਵਿਜ਼ਾਰਤ ਵਿਚ ਸ. ਤੋਤਾ ਸਿੰਘ, ਬਿਕਰਮ ਸਿੰਘ ਮਜੀਠੀਆ, ਅਜੀਤ ਸਿੰਘ ਕੁਹਾੜ, ਗੁਲਜਾਰ ਸਿੰਘ ਰਣੀਕੇ, ਸਵਰਨ ਸਿੰਘ ਫਿਲੋਰ ਵਰਗੇ ਦਾਗੀਆਂ ਨੂੰ ਵਜ਼ੀਰੀਆਂ ਦੇਣ ਅਤੇ ਵਿਰਸਾ ਸਿੰਘ ਵਲਟੋਹਾ, ਬੋਨੀ ਐਮ.ਐਲ.ਏ, ਰਤਨ ਸਿੰਘ ਅਜਨਾਲਾ ਵਰਗੇ ਸਮਗਲੱਰਾ ਨੂੰ ਅਹੁਦੇ ਦੇਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਨਸ਼ੀਲੀਆਂ ਵਸਤਾਂ ਦੀ ਪੰਜਾਬ ਵਿਚ ਹੋ ਰਹੀ ਵਿਕਰੀ, ਰੇਤਾ-ਬਜਰੀ ਦੇ ਹੋ ਰਹੇ ਗੈਰ ਕਾਨੂੰਨੀ ਧੰਦੇ ਅਤੇ ਰਿਸ਼ਵਤਾਂ ਖ਼ਤਮ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਦੂਸਰੇ ਪਾਸੇ ਉਹਨਾਂ ਲੋਕਾਂ ਨੂੰ ਤਰੱਕੀਆਂ ਦੇਕੇ ਆਪਣੀ ਕੈਬਨਿਟ ਅਤੇ ਹੋਰ ਚੇਅਰਮੈਨੀਆਂ ਆਦਿ ਉੱਚ ਅਹੁਦਿਆ ਉਤੇ ਲਗਾਉਣ ਦੇ ਅਮਲ ਕਰ ਰਹੇ ਹਨ ਅਤੇ ਸੁਮੇਧ ਸੈਣੀ ਵਰਗੇ ਸਿੱਖਾਂ ਦੇ ਕਾਤਲ ਨੂੰ ਡੀ.ਜੀ.ਪੀ. ਬਣਾਕੇ ਰੱਖਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਜਦੋ ਤੱਕ ਘਰ ਦਾ ਮੁੱਖੀ ਇਮਾਨਦਾਰ, ਇਖ਼ਲਾਕੀ ਅਤੇ ਧਰਮੀ ਸੋਚ ਵਾਲਾ ਨਹੀਂ ਹੁੰਦਾ, ਉਦੋ ਤੱਕ ਘਰ ਦੇ ਮੈਂਬਰਾਂ ਤੋਂ ਉੱਚੇ ਇਖ਼ਲਾਕ ਵਾਲੇ ਅਮਲਾਂ ਦੀ ਉਮੀਦ ਕਰਨਾ ਆਪਣੇ ਆਪ ਨੂੰ ਹਨ੍ਹੇਰੇ ਵਿਚ ਰੱਖਣ ਦੇ ਤੁੱਲ ਹੈ । ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਬਣਾਏ ਵਜ਼ੀਰਾਂ, ਚੇਅਰਮੈਨਾਂ, ਸੰਸਦੀ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਦੇ ਅਮਲੀ ਜੀਵਨ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ, ਤਾਂ ਉਹਨਾਂ ਵਿਚੋਂ ਕੁਝ ਕੁ ਹੀ ਉਹ ਹੋਣਗੇ, ਜੋ ਇਨਸਾਨੀ ਕਦਰਾ-ਕੀਮਤਾਂ, ਸੱਚ, ਮਨੁੱਖੀ ਅਧਿਕਾਰਾਂ ਦੇ ਅਸੂਲਾਂ ਦੀ ਪੈਰਵੀ ਕਰਨ ਦੇ ਹਾਮੀ ਹੋਣਗੇ ਵਰਨਾ ਬਹੁਤੀ ਗਿਣਤੀ ਰਿਸ਼ਵਤਖੋਰਾ, ਗੈਰ ਇਖ਼ਲਾਕੀ ਧੰਦਿਆਂ, ਜ਼ਮੀਨਾਂ-ਜ਼ਾਇਦਾਦਾਂ ਤੇ ਕਬਜੇ ਕਰਨ ਵਾਲੇ, ਗੁਰੂ ਦੀ ਗੋਲਕ ਦੀ ਦੁਰਵਰਤੋ ਕਰਨ ਵਾਲਿਆਂ ਦੀ ਹੀ ਹੋਵੇਗੀ । ਜੇਕਰ ਇੰਝ ਕਹਿ ਲਿਆ ਜਾਵੇ ਕਿ ਸ. ਬਾਦਲ ਦੀ ਕੈਬਨਿਟ “ਅਲੀ ਬਾਬਾ ਚਾਲੀ ਚੋਰ” ਵਾਲੀ ਹੈ ਤਾਂ ਇਸ ਵਿਚ ਕੋਈ ਵੀ ਅਤਿਕਥਨੀ ਨਹੀ ਹੋਵੇਗੀ । ਅਜਿਹੀ ਗੈਰ ਇਖ਼ਲਾਕੀ ਲੀਡਰਸਿਪ ਨਾ ਤਾ ਪੰਜਾਬ ਸੂਬੇ ਵਿਚ ਕੋਈ ਉੱਚੀਆਂ-ਸੁੱਚੀਆਂ ਪਿਰਤਾ ਪਾਉਣ ਦੇ ਸਮਰੱਥ ਹੋ ਸਕਦੀ ਹੈ ਅਤੇ ਨਾ ਹੀ ਉਹ ਸਿੱਖ ਕੌਮ ਵੱਲੋਂ ਮਿੱਥੇ ਨਿਸ਼ਾਨੇ ਖ਼ਾਲਿਸਤਾਨ ਲਈ ਕਦੀ ਸੰਜ਼ੀਦਾਂ ਹੋ ਸਕਦੀ ਹੈ । ਇਸ ਲਈ ਪੰਜਾਬ ਸੂਬੇ ਦੇ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਦੂਰ ਅੰਦੇਸੀ ਰੱਖਦੇ ਹੋਏ ਅਜਿਹੇ ਅਮਲ ਕਰਨੇ ਪੈਣਗੇ ਜਿਸ ਨਾਲ ਪੰਜਾਬ ਦੀ ਹਕੂਮਤ ਉਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸੰਸਥਾਂ ਉਤੇ ਉੱਚੇ-ਸੁੱਚੇ ਇਖ਼ਲਾਕ ਵਾਲੀਆਂ ਸਖਸ਼ੀਅਤਾਂ ਅੱਗੇ ਆ ਸਕਣ ਅਤੇ ਇਥੋ ਦਾ ਮਾਹੌਲ ਸਦੀਵੀ ਤੌਰ ਤੇ ਸਰਬੱਤ ਦੇ ਭਲੇ ਵਾਲਾ ਅਤੇ ਅਮਨ-ਚੈਨ ਵਾਲਾ ਕਾਇਮ ਹੋ ਸਕੇ