ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸੇਮ ਦੀ ਸਮੱਸਿਆ ਨਾਲ ਨੱਜਿਠਣ ਅਤੇ ਮੌਨਸੂਨ ਦੌਰਾਨ ਹੜ੍ਹ ਵਰਗੇ ਹਲਾਤ ਪੈਦਾ ਹੋਣ ਤੋਂ ਰੋਕਣ ਲਈ ਸਰਕਾਰ ਵੱਲੋਂ ਜ਼ਿਲ੍ਹੇ ਦੇ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਕੰਮ ਲਈ ਜ਼ਿਲ੍ਹੇ ਵਿਚੋਂ ਨਿਕਲਦੇ ਸੇਮ ਨਾਲਿਆਂ ਦੀ ਉਨ੍ਹਾਂ ਦੇ ਅੰਤ ਤੱਕ ਸਫਾਈ ਕਰਨ ਤੇ ਇਸ ਸਾਲ ਲਗਭਗ 39 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ 1961 ਵਿਚ ਬਣੀ ਚੰਦਭਾਨ ਡ੍ਰੇਨ ਦੀ ਸਫਾਈ ਪਹਿਲੀ ਵਾਰ ਕਰਵਾਈ ਗਈ ਹੈ। ਇਸ 36 ਕਿਲੋਮੀਟਰ ¦ਬੀ ਡ੍ਰੇਨ ਦੀ ਸਫਾਈ ਤੇ 18 ਕਰੋੜ ਰੁਪਏ ਖਰਚ ਆਏ ਹਨ। ਇਸ ਵਿਚੋਂ ਵੱਡੀ ਮਾਤਰਾ ਵਿਚ ਸਿੱਲਟ ਕੱਢੀ ਗਈ ਹੈ ਉੱਥੇ ਇਸ ਦੇ ਦੋਹਾਂ ਕਿਨਾਰਿਆਂ ਤੇ ਪਟੜੀਆਂ ਬਣਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਕੱਟ ਦੀ ਸਥਿਤੀ ਵਿਚ ਤੁਰੰਤ ਕੱਟ ਵਾਲੀ ਥਾਂ ਤੇ ਮਸ਼ੀਨਾਂ ਪੁੱਜ ਸਕਣ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਵਿਚ ਆਏ ਹੜ੍ਹਾਂ ਦੌਰਾਨ ਇਸ ਡ੍ਰੇਨ ਨੇ ਸਫਾਈ ਨਾ ਹੋਣ ਕਾਰਨ ਪੂਰਾ ਪਾਣੀ ਨਹੀਂ ਸੀ ਕੱਢਿਆ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਚੰਦਭਾਨ ਡ੍ਰੇਨ ਅੱਗੇ ਜਾ ਕੇ ਮੌਜਮ‑ਜਲਾਲਾਬਾਦ ਡ੍ਰੇਨ ਵਿਚ ਪੈਂਦੀ ਹੈ ਜੋ ਅੱਗੇ ਸਤਲੁਜ ਦਰਿਆ ਵਿਚ ਜਾ ਪੈਂਦੀ ਹੈ। ਉਕਤ ਡ੍ਰੇਨ ਦੀ ਵੀ ਸਫਾਈ ਲਗਭਕ 10 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ ਤੇ ਜਾਰੀ ਹੈ। ਇਸ ਤਰਾਂ ਹੋਣ ਨਾਲ ਜ਼ਿਲ੍ਹੇ ਵਿਚ ਹੜ੍ਹਾਂ ਦਾ ਖ਼ਤਰਾ ਲਗਭਗ ਨਾਂਹ ਦੇ ਬਰਾਬਰ ਰਹਿ ਜਾਵੇਗਾ।
ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਗੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ ਸੇਮ ਦੇ ਖਾਤਮੇ ਲਈ ਤਿਆਰ ਕੀਤੀਆਂ ਗਈਆਂ ਕੋਈ 589.80 ਕਿਲੋਮੀਟਰ ¦ਬੀਆਂ ਡ੍ਰੇਨਾਂ ਦੀ ਸਫਾਈ ਦਾ ਕੰਮ ਵੀ ਆਖਰੀ ਪੜਾਅ ਵੱਲ ਵੱਧ ਰਿਹਾ ਹੈ ਜਿਸ ਤੇ 1064.95 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਡ੍ਰੇਨਜ਼ ਕੰਸਟਰਕਰਸ਼ਨ ਡਵੀਜ਼ਨ ਫਰੀਦਕੋਟ ਐਟ ਗਿੱਦੜਬਾਹਾ ਵੱਲੋਂ ਜ਼ਿਲ੍ਹੇ ਵਿਚ 158.45̀ ਕਿਲੋਮੀਟਰ ਡ੍ਰੇਨਾਂ ਦੀ ਸਫਾਈ ਤੇ 197.80 ਲੱਖ ਰੁਪਏ, ਪ੍ਰੋਜੈਕਟ ਮੰਡਲ ਨੰਬਰ 1 ਜਲ ਨਿਕਾਸ ਗਿੱਦੜਬਾਹਾ ਡਵੀਜਨ ਵੱਲੋਂ ੌ̣1̀.19 ਕਿਲੋਮੀਟਰ ਡ੍ਰੇਨਾਂ ਤੇ 92.86 ਲੱਖ ਰੁਪਏ, ਕੈਨਾਲ ਲਾਈਨਿੰਗ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ 19.06 ਕਿਲੋਮੀਟਰ ਡ੍ਰੇਨਾਂ ਦੀ ਸਫਾਈ ਤੇ 22.46 ਲੱਖ ਰੁਪਏ, ਕੈਨਾਲ ਲਾਈਨਿੰਗ ਡਵੀਜ਼ਨ ਅਬੋਹਰ ਵੱਲੋਂ 52.02 ਕਿਲੋਮੀਟਰ ¦ਬੀਆਂ ਡ੍ਰੇਨਾਂ ਦੀ ਸਫਾਈ ਅਤੇ ਮਜਬੂਤੀ ਤੇ 62.39 ਲੱਖ, ਜਲ ਨਿਕਾਸ ਉਸਾਰੀ ਮੰਡਲ ਫਰੀਦਕੋਟ ਵੱਲੋਂ 1̣31̀.95 ਕਿਲੋਮੀਟਰ ¦ਬੀਆਂ ਡ੍ਰੇਨਾਂ ਦੀ ਸਫਾਈ ਤੇ 302.1̄5 ਲੱਖ ਰੁਪਏ, ਕੈਨਾਲ ਲਾਈਨਿੰਗ ਡਵੀਜ਼ਨ ਫਿਰੋਜ਼ਪੁਰ ਐਟ ਸ੍ਰੀ ਮੁਕਤਸਰ ਸਾਹਿਬ ਵੱਲੋਂ 64.07 ਕਿਲੋਮੀਟਰ ਡ੍ਰੇਨਾਂ ਦੀ ਸਫਾਈ ਤੇ 207.05 ਲੱਖ ਰੁਪਏ, ਕੈਨਾਲ ਲਾਈਨਿੰਗ ਏਰੀਅਰ ਮੰਡਲ ਤਰਨਤਾਰਨ ਐਟ ਅੰਮ੍ਰਿਤਸਰ ਵੱਲੋਂ 72.39 ਕਿਲੋਮੀਟਰ ਡ੍ਰੇਨਾਂ ਦੀ ਸਫਾਈ ਅਤੇ ਕਿਨਾਰਿਆਂ ਦੀ ਮਜਬੂਤੀ ਤੇ 180.24 ਲੱਖ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸਫਾਈ ਕਾਰਜ ਮੌਨਸੂਨ ਤੋਂ ਪਹਿਲਾਂ ਮੁਕੰਮਲ ਹੋ ਜਾਣਗੇ ਅਤੇ ਬਰਸਾਤਾਂ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੋਈ ਪਰੇਸਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇੰਨ੍ਹਾਂ ਡਵੀਜ਼ਨਾਂ ਦੇ ਕਾਰਜਕਾਰੀ ਇੰਜਨੀਅਰ ਕ੍ਰਮਵਾਰ ਸ੍ਰੀ ਗੁਲਸ਼ਨ ਰਾਏ ਨਾਗਪਾਲ, ਸ੍ਰੀ ਸੰਜੀਵ ਗੁਪਤਾ, ਸ: ਗੁਰਦੀਪ ਸਿੰਘ, ਸ੍ਰੀ ਮਨੋਜ ਬਾਂਸਲ, ਸ੍ਰੀ ਨਰਿੰਦਰ ਕੁਮਾਰ ਚੋਪੜਾ, ਸ: ਵਿਜੇਪਾਲ ਸਿੰਘ ਮਾਨ ਅਤੇ ਕੁਲਵਿੰਦਰ ਸਿੰਘ ਵੀ ਹਾਜਰ ਸਨ।
ਹੜ੍ਹਾਂ ਅਤੇ ਸੇਮ ਦੀ ਰੋਕਥਾਮ ਲਈ ਸੇਮ ਨਾਲਿਆਂ ਦੀ ਸਫਾਈ ਜੰਗੀ ਪੱਧਰ ਤੇ ਜਾਰੀ
This entry was posted in ਪੰਜਾਬ.