ਸ੍ਰੀਨਗਰ- ਪਾਕਿਸਤਾਨੀ ਸੈਨਾ ਨੇ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਰਜ਼ੌਰੀ ਅਤੇ ਪੁੰਛ ਸੈਕਟਰਾਂ ਵਿੱਚ ਸ਼ੁਕਰਵਾਰ ਸਵੇਰੇ ਲਾਈਨ ਆਫ਼ ਕੰਟਰੋਲ ਤੇ ਸਥਿਤ ਭਾਰਤੀ ਚੌਂਕੀਆਂ ਤੇ ਗੋਲੀਬਾਰੀ ਕੀਤੀ। ਭਾਰਤੀ ਸੈਨਿਕਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਗੋਲੀਬਾਰੀ ਦੌਰਾਨ ਭਾਰਤ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਜਵਾਨ ਜਖਮੀ ਹੋਏ ਹਨ।
ਪੁੰਛ ਜਿਲ੍ਹੇ ਦੇ ਬਾਲਾਕੋਟ ਸੈਕਟਰ ਵਿੱਚ ਪਾਕਿਸਤਾਨੀ ਸੈਨਾ ਨੇ ਇੱਕ ਦਿਨ ਪਹਿਲਾਂ ਘੁਸਪੈਠ ਕਰਕੇ ਭਾਰਤੀ ਇਲਾਕੇ ਵਿੱਚ ਆਈਈਡੀ ਲਗਾਈ ਸੀ। ਇਸ ਤੋਂ ਪਹਿਲਾਂ ਜਦੋਂ ਭਾਰਤੀ ਜਵਾਨਾਂ ਦਾ ਇੱਕ ਗਸ਼ਤੀ ਦਲ ਓਧਰੋਂ ਦੀ ਲੰਘਿਆ ਤਾਂ ਪਾਕਿਸਤਾਨੀ ਸੈਨਿਕਾਂ ਨੇ ਰਿਮੋਟ ਨਾਲ ਆਈਈਡੀ ਵਿੱਚ ਧਮਾਕਾ ਕਰ ਦਿੱਤਾ, ਜਿਸ ਨਾਲ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਮੇਜਰ ਸਮੇਤ ਤਿੰਨ ਸੈਨਿਕ ਜਖਮੀ ਹੋ ਗਏ। ਦੋਵਾਂ ਪਾਸਿਆਂ ਤੋਂ ਇੱਕ ਘੰਟੇ ਦੇ ਕਰੀਬ ਭਾਰੀ ਗੋਲੀਬਾਰੀ ਹੋਈ। ਜਿਸ ਇਲਾਕੇ ਵਿੱਚ ਗੋਲੀਬਾਰੀ ਕੀਤੀ ਗਈ, ਉਹ ਰਿਹਾਇਸ਼ੀ ਖੇਤਰ ਹੈ। ਪਹਿਲਾਂ ਹੱਲਕੇ ਹੱਥਿਆਰਾਂ ਦੀ ਵਰਤੋਂ ਕੀਤੀ ਗਈ ਪਰ ਬਾਅਦ ਵਿੱਚ ਮੋਟਰਾਰ ਨਾਲ ਗੋਲੇ ਦਾਗੇ ਗਏ ਅਤੇ ਰਾਕੇਟ ਲਾਂਚਰਾਂ ਦਾ ਵੀ ਇਸਤੇਮਾਲ ਕੀਤਾ ਗਿਆ।
ਜਮੂੰ-ਕਸ਼ਮੀਰ ਦੇ ਮੁੱਖਮੰਤਰੀ ਉਮਰ ਅਬਦੁੱਲਾ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਇਸ ਫਾਇਰਿੰਗ ਦਾ ਸਬੰਧ ਜੇਟਲੀ ਦੀ ਕਸ਼ਮੀਰ ਯਾਤਰਾ ਨਾਲ ਹੋ ਸਕਦਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਹੈ, ‘ਕੀ ਇਹ ਸੰਜੋਗ ਹੈ ਕਿ ਰੱਖਿਆ ਮੰਤਰੀ ਕਲ੍ਹ ਆਪਣੀ ਪਹਿਲੀ ਜਮੂੰ-ਕਸ਼ਮੀਰ ਯਾਤਰਾ ਤੇ ਆ ਰਹੇ ਹਨ?’
ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਫਾਇਰਿੰਗ ‘ਚ ਇੱਕ ਜਵਾਨ ਸ਼ਹੀਦ
This entry was posted in ਭਾਰਤ.