ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗਰਮੀ ਰੁੱਤ ਦੇ ਆਗਾਜ ਨਾਲ ਪਿੱਛਲੇ ਦਿਨੀ ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋਂ ਸਾਲ 2014 ਦਾ ਨਾਰਵੇ ਦਾ ਪਹਿਲਾ ਖੇਡ ਟੂਰਨਾਮੈਂਟ(ਵਾਲੀਬਾਲ, ਫੁੱਟਬਾਲ) ਰਾਜਧਾਨੀ ਓਸਲੋ ਦੇ ਇੱਕੀਆ ਮੈਦਾਨਾਂ ਵਿੱਚ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਉਪਰੰਤ ਹੋਈ।ਨਾਰਵੇ, ਸਵੀਡਨ, ਡੈਨਮਾਰਕ ਤੋਂ ਖੇਡ ਮੇਲੇ ਚ ਭਾਗ ਲੈਣ ਵਾਲੇ ਕੱਲਬਾਂ ਖਾਲਸਾ ਸਪੋਰਟਸ ਕੱਲਬ ਦਰੋਬਕ, ਸ਼ੇਰੇ ਏ ਪੰਜਾਬ ਨਾਰਵੇ, ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ, ਆਜ਼ਾਦ ਸਪੋਰਟਸ ਕੱਲਬ, ਇੰਡੀਅਨ ਸਪੋਰਟਸ ਕੱਲਬ ਡੈਨਮਾਰਕ, ,ਦੇਸੀ ਵੀਕਿੰਗ ਨਾਰਵੇ, ਸਟਾਕਹੋਮ ਸਪੋਰਟਸ ਕੱਲਬ ਸਵੀਡਨ ਆਦਿ ਕੱਲਬਾਂ ਵਿਚਕਾਰ ਵਾਲੀਬਾਲ ਟੀਮਾਂ ਦੇ ਸਮੈਸਿੰਗ ਅਤੇ ਸੂਟਿੰਗ ਦੇ ਬਹੁਤ ਹੀ ਫੱਸਵੀ ਟੱਕਰ ਵਾਲੇ ਮੈਚ ਹੋਏ ਅਤੇ ਇਹਨਾ ਮੈਚਾ ਦਾ ਆਨੰਦ ਦਰਸ਼ਕਾਂ ਨੇ ਖੂਬ ਮਾਣਿਆ। ਸਮੈਸਿੰਗ ਚ ਦੇਸੀ ਵੀਕਿੰਗ ਕੱਲਬ ਓਸਲੋ ਇਸ ਵਾਰ ਵੀ ਜੇਤੂ ਰਹੇ ਤੇ ਆਜ਼ਾਦ ਕੱਲਬ ਰਨਰ ਅਪ ਰਿਹਾ। ਸੂਟਿੰਗ ‘ਚ ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵਾਲੇ ਜੇਤੂ ਤੇ ਦੂਜੇ ਨੰਬਰ ਤੇ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵਾਲੇ ਰਹੇ ਰਿਹਾ।ਮੌਸਮ ਦੀ ਥੋੜੀ ਜਿਹੀ ਕਰੋਪੀ ਰਹੀ ਪਰ ਦਰਸ਼ਕਾਂ ਅਤੇ ਖਿਡਾਰੀਆਂ ਦੇ ਹੌਂਸਲੇ ਬੁਲੰਦ ਰਹੇ ਅਤੇ ਵਰਦੇ ਮੀਂਹ ਚ ਮੈਚ ਜਾਰੀ ਰਹੇ ਅਤੇ ਦਰਸ਼ਕ ਖੇਡਾਂ ਦਾ ਆਨੰਦ ਮਾਣਦੇ ਰਹੇ। ਫੁੱਟਬਾਲ ਮੈਚਾਂ ਚ ਆਪਣੇ ਆਪਣੇ ਵਰਗਾ ਚ ਸ਼ਹੀਦ ਊਧਮ ਸਿੰਘ ਕੱਲਬ ਲੀਅਰ ਨਾਰਵੇ ਦੇ 13 ਸਾਲ ਉਮਰ ਦੇ ਖਿਡਾਰੀਆਂ ਨੇ ਮੈਚ ਜਿੱਤਿਆ
ਅਤੇ 17 ਸਾਲ ਦੇ ਉਮਰ ਦੇ ਖਿਡਾਰੀਆਂ ਵਾਲੇ ਮੈਚ ਚ ਏਕਤਾ ਕੱਲਬ ਓਸਲੋ ਵਾਲੇ ਜੇਤੂ ਰਹੇ।ਇਸ ਤੋ ਇਲਾਵਾ ਬੱਚੇ ਬੱਚੀਆਂ ਲਈ ਰੁਮਾਲ ਚੁੱਕਣਾ, ਦੌੜਾਂ ਆਦਿ ਹੋਈਆ।ਕੱਲਬ ਵੱਲੋ ਦਰਸ਼ਕਾਂ ਅਤੇ ਖਿਡਾਰੀਆਂ ਲਈ ਸਵੇਰ ਤੋਂ ਹੀ ਖਾਣ ਪੀਣ ਦਾ ਸੋਹਣਾ ਪ੍ਰਬੰਧ ਕੀਤਾ ਗਿਆ ਅਤੇ ਇਹ ਗੁਰੁ ਕਾ ਲੰਗਰ ਦੀ ਸੇਵਾ ਗੁਰੂਦੁਆਰਾ ਓਸਲੋ ਨੇ ਕੀਤੀ। ਕੱਲਬ ਵੱਲੋਂ ਜੇਤੂ ਟੀਮਾਂ ਲਈ ਵਿਸ਼ੇਸ ਇਨਾਮ ਅਤੇ ਨਕਦ ਰਾਸ਼ੀ ਦਿੱਤੀ ਗਈ,ਹੋਰਨਾਂ ਤੋਂ ਇਲਾਵਾ ਟੂਰਨਾਮੈਂਟ ਦਾ ਆਨੰਦ ਸ੍ਰ ਕਸ਼ਮੀਰ ਸਿੰਘ ਬੋਪਾਰਾਏ ,ਸ੍ਰ ਜੋਗਿੰਦਰ ਸਿੰਘ ਬੈਂਸ, ਸ੍ਰ ਹਰਜੀਤ ਸਿੰਘ ਪੰਨੂ, , ਸ੍ਰ ਬਲਵਿੰਦਰ ਸਿੰਘ ਭੁੱਲਰ,ਸ੍ਰ ਗੁਰਦਿਆਲ ਸਿੰਘ ਆਸਕਰ,ਕੁਲਦੀਪ ਸਿੰਘ ਵਿਰਕ, ਕੰਵਲਜੀਤ ਸਿੰਘ ਲੀਅਰਸਕੂਗਨ, ਸ੍ਰ ਰਾਜਿੰਦਰ ਸਿੰਘ ਤੂਰ,ਸ੍ਰ ਜਸਵੰਤ ਸਿੰਘ ਸੰਘਾ, ਸ੍ਰ ਪਰਮਜੀਤ ਸਿੰਘ ਤੂਰ,ਸ੍ਰ ਗੁਰਦੀਪ ਸਿੰਘ ਕੋੜਾ, ਜੰਗ ਬਹਾਦਰ ਸਿੰਘ ਆਦਿ ਹੋਰ ਬਹੁਤ ਹੀ ਨਾਰਵੇ ਦੀ ਜਾਣੀਆ ਮਾਨੀਆ ਹਸਤੀਆ ਨੇ ਮਾਣਿਆ।ਕੱਲਬ ਵੱਲੋ ਜਰਨਲਲਿਸਤ ਡਿੰਪਾ ਵਿਰਕ, ਸਰਬਜੀਤ ਵਿਰਕ,ਮਨਦੀਪ ਸਿੰਘ ਪੂਨੀਆ, ਰੁਪਿੰਦਰ ਢਿੱਲੋ ਮੋਗਾ ਦਾ ਵੀ ਵਿਸ਼ੇਸ ਸਨਮਾਨ ਕੀਤਾ। ਸਮਾਪਤੀ ਵੇਲੇ ਕੱਲਬ ਦੇ ਪ੍ਰਧਾਨ ਸ੍ਰ ਮਹਿੰਦਰ ਸਿੰਘ ਸਿੱਧੂ, ਸ੍ਰ ਗੁਰਚਰਨ ਸਿੰਘ ਕੁਲਾਰ, ਬਿੰਦਰ ਮੱਲੀ, ਮਲਕੀਤ ਸਿੰਘ ਕੁਲਾਰ, ਤਲਵਿੰਦਰ ਸਿੰਘ ਗਿੱਲ, ਸ੍ਰ ਕੰਵਲਜੀਤ ਸਿੰਘ ਕੌੜਾ, ,ਅਸ਼ਵਨੀ ਕੁਮਾਰ, ਜਤਿੰਦਰ ਸਿੰਘ ਗਿੱਲ,ਨਵਦੀਪ ਕੁਮਾਰ,ਸਨਦੀਪ ਸਿੰਘ ਕੁਲਾਰ,ਸ੍ਰੀ ਹਰਵਿੰਦਰ ਪਰਾਸ਼ਰ ਆਦਿ ਨੇ ਨਾਰਵੇ ਸਵੀਡਨ ਡੈਨਮਾਰਕ ਦੀਆ ਸਾਰੀਆ ਖੇਡ ਕੱਲਬਾ,ਟੂਰਨਾਮੈਟ ਨੂੰ ਸਫਲ ਬਣਾਉਣ ਚ ਸਾਥ ਦੇਣ ਵਾਲੇ ਪਤਵੰਤੇ ਸੱਜਣ ਮਿੱਤਰ,ਸਪਾਸਰਾਂ, ਆਏ ਹੋਏ ਦਰਸ਼ਕਾ, ਸਕੈਨਡੀਨੇਵੀਅਨ ਮੁੱਲਕਾਂ ਚ ਵਸਦੇ ਦੇਸੀ ਭਾਈਚਾਰੇ ਦਾ ਅਤਿ ਅਤਿ ਧੰਨਵਾਦ ਕੀਤਾ। ਕੱਲਬ ਵੱਲੋ ਡੈਨਮਾਰਕ ਤੋ ਸ੍ਰ ਹਰਭਜਨ ਸਿੰਘ ਤੱਤਲਾ, ਮਨਜੀਤ ਸਿੰਘ ਮੋਗੇ ਵਾਲੇ, ਜਸਵਿੰਦਰ ਸਿੰਘ ਜੋਹਲ ਭੋਲਾ ਜਨੇਤਪੁਰੀਆ,ਮਨਜੀਤ ਸਿੰਘ ਸਹੋਤਾ,ਹਰਚਰਨ ਸਿੰਘ ਸੇਖੋ, ਸਵੀਡਨ ਤੋ ਸੁੱਖਾ ਅਤੇ ਸਮੂਹ ਕੱਲਬ ਦਾ ਤਹਿ ਦਿੱਲੋ ਸੁਕਰੀਆ ਕੀਤਾ।