ਲੁਧਿਆਣਾ : ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਸਤਗੁਰੂ ਕਬੀਰ ਜੀ ਮਹਾਰਾਜ ਦਾ ਪਾਵਨ ਜਨਮ ਦਿਵਸ ਬੜੀ ਸ਼ਰਧਾ ਅਤੇ ਪ੍ਰੇਮ ਸਤਿਕਾਰ ਅਤੇ ਸਦਭਾਵਨਾ ਨਾਲ ਮਨਾਇਆ ਗਿਆ ਅਤੇ ਸੰਗਤਾਂ ਵਿਚ ਲੱਡੂ ਵੰਡ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮਾਰੋਹ ਵਿਚ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਜੀ ਨੇ ਜੋਤ ਰੋਸ਼ਨ ਕੀਤੀ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਨੂੰ ਉਨ੍ਹਾਂ ਦੇ 616ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਾਰੋਹ ਵਿਚ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈਦਾਨਵ ਅਤੇ ਰਾਸ਼ਟਰੀ ਨਿਰਦੇਸ਼ਕ ਵੀਰੋਤਮ ਲਛਮਣ ਦਾਵ੍ਰਿੜ ਜੀ ਨੇ ਭਾਵਾਧਸ ਕਾਰਜ ਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸਤਗੁਰ ਕਬੀਰ ਜੀ ਮਹਾਰਾਜ ਜੀ ਦੀ ਬਾਣੀ ਮਾਨਵਤਾ ਦੇ ਜੀਵਨ ਵਿਚ ਨਵੀਂ ਦਿਸ਼ਾ ਦਿਖਾਉਣ ਵਿਚ ਸਹਾਇਕ ਸਿੱਧ ਹੁੰਦੀਹੈ ਅਤੇ ਸਮਾਜ ਵਿਚ ਕਈ ਕੁਰੀਤੀਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵਾਧਸ ਦਾ ਮੂਲ ਸਿਧਾਂਤ ਦਲਿਤ ਮਹਾਂਪੁਰਖਾਂ ਨੂੰ ਯਾਦ ਰੱਖਣਾ ਅਤੇ ਸਮੇਂ ਸਮੇਂ ਸਿਰ ਉਹਨਾਂ ਦੀ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਮੌਕੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਸੰਚਾਲਕ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਨੇ ਸੰਗਤਾਂ ਨੂੰ ਲੱਡੂ ਵੰਡੇ। ਇਸ ਮੌਕੇ ਨਰੇਸ਼ ਧੀਂਗਾਨ ਅਤੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਭਗਤ ਕਬੀਰ ਬਹੁਤ ਵੱਡੇ ਸਮਾਜ ਸੁਧਾਰ ਤੇ ਕ੍ਰਾਂਤੀਕਾਰੀ ਕਵੀ ਸਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀ ਸਮਾਜਿਕ ਬੁਰਾਈਆਂ ਤੇ ਕਰਾਰੀ ਸੱਟ ਮਾਰੀ ਸੀ। ਇਸ ਮੌਕੇ ਨੇਤਾ ਜੀ ਸੌਂਧੀ, ਦੇਵ ਰਾਜ ਅਸੁਰ, ਧਰਮਅਗਿਆ ਵੀਰ ਸ਼੍ਰੇਸ਼ਠ ਅਸ਼ੋਕ ਦੈਤਯਾ, ਅਸ਼ਵਨੀ ਭੀਲ, ਰਾਜੇਸ਼ ਦੈਤਯਾ, ਰਾਜ ਕੁਮਾਰ ਕਲਿਆਣ, ਵਿਮਲ ਭੱਟੀ, ਬੀ.ਕੇ. ਟਾਂਕ, ਜੋਨੀ ਡੂਮਰਾ, ਸੰਜੇ ਲੋਹਟ, ਵਿਜੈ ਗਿੱਲ, ਅਸ਼ੋਕ ਬੰਟੂ, ਵਿਰਾਂਗੀ ਰਾਜ ਰਾਣੀ, ਲੱਕੀ ਨਾਹਰ, ਅਕਸ਼ੇ ਰਾਜ, ਪੱਪਾ ਬੱਤਰਾ, ਸੁਸ਼ੀਲ ਰੱਤੀ, ਮਦਨ ਧਾਰੀਵਾਲ, ਸ਼ੋਮ ਬੋਹਤ, ਸੁਰਿੰਦਰ ਸੁਦਾਈ, ਸੰਜੀਵ ਡੂਮਰਾ, ਰੋਬਨ ਅਟਵਾਲ, ਸੁਨੀਲ ਹੰਸ, ਮਦਨ ਧਾਰੀਵਾਲ, ਰਾਜਿੰਦਰ, ਰਾਕੇਸ਼ ਸੋਨੀ ਆਦਿ ਹਾਜ਼ਰ ਸਨ।