ਵਾਸ਼ਿੰਗਟਨ- ਅਮਰੀਕਾ ਵਿੱਚ ਜਲਸਰੋਤਾਂ ਦੀ ਤਲਾਸ਼ ਕਰਨ ਵਾਲੇ ਵਿਗਿਆਨਿਕਾਂ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਨਾਰਥਵੈਸਟਰਨ ਅਤੇ ਯੂਨੀਵਰਿਸਟੀ ਆਫ਼ ਮੈਕਸੀਕੋ ਦੇ ਖੋਜਕਰਤਾਵਾਂ ਨੇ ਧਰਤੀ ਦੇ ਹੇਠਾਂ ਬਹੁਤ ਡੂੰਘਾਈ ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਜਲਸਰੋਤ ਦੀ ਖੋਜ ਕੀਤੀ ਹੈ। ਖੋਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਏਨਾ ਪਾਣੀ ਹੈ ਕਿ ਜਿੰਨਾਂ ਪੂਰੇ ਅਮਰੀਕਾ ਨੂੰ ਉਸ ਦੇ ਤਲ ਦੇ ਹੇਠਾਂ 400 ਮੀਲ ਤੱਕ ਢੱਕ ਸਕਦਾ ਹੈ।
ਇਹ ਜਲਸਰੋਤ ਧਰਤੀ ਦੀ ਤਹਿ ਦੇ ਹੇਠਾਂ 640 ਕਿਲੋਮੀਟਰ ਥੱਲੇ ਚਟਾਨਾਂ ਦੇ ਵਿੱਚਕਾਰ ਹੈ। ਨਾਰਥਵੈਸਟਰਨ ਯੂਨੀਵਰਿਸਟੀ ਅਤੇ ਯੂਨੀਵਰਿਸਟੀ ਆਫ਼ ਮੈਕਸੀਕੋ ਦੇ ਖੋਜਕਰਤਾਵਾਂ ਨੇ ਉਤਰੀ ਅਮਰੀਕਾ ਵਿੱਚ ਮੈਮਾ (ਜਵਾਲਾਮੁੱਖੀ ਤੋਂ ਨਿਕਲਿਆ ਲਾਵਾ) ਦੇ ਪਾਕੇਟ ਵੇਖੇ ਹਨ।ਮੈਮਾ ਪਾਕੇਟ ਦੀ ਉਪਸਥਿਤੀ ਇਨ੍ਹਾਂ ਡੂੰਘਾਈਆਂ ਵਿੱਚ ਪਾਣੀ ਦੀ ਉਪਸਥਿਤੀ ਦਾ ਸੰਕੇਤ ਹੈ। ਧਰਤੀ ਦੀ ਇਸ ਡੂੰਘਾਈ ਵਿੱਚ ਮੌਜੂਦ ਪਾਣੀ ਠੋਸ,ਤਰਲ ਜਾਂ ਗੈਸ ਦੇ ਰੂਪ ਵਿੱਚ ਨਹੀਂ ਹੈ। ਇਹ ਪਾਣੀ ਚਟਾਨਾਂ ਦੀਆਂ ਪਰਤਾਂ ਵਿੱਚ ਖਣਿਜਾਂ ਦੇ ਰੂਪ ਵਿੱਚ ਉਪਲੱਭਦ ਹੈ।
ਯੂਨੀਵਰਿਸਟੀ ਆਫ਼ ਨਿਊ ਮੈਕਸੀਕੋ ਦੇ ਬਰੈਂਡਨ ਸ਼ਮੈਂਡਟ ਇਸ ਗੱਲ ਦਾ ਪਰਮਾਣ ਦੇਣ ਵਾਲੇ ਪਹਿਲੇ ਵਿਗਿਆਨਿਕ ਹਨ। ਵਿਗਿਆਨਿਕਾਂ ਨੂੰ ਇਸ ਸਬੰਧੀ ਪਰਮਾਣ ਬਰਾਜ਼ੀਲ ਦੇ ਇੱਕ ਜਵਾਲਾਮੁੱਖੀ ਤੋਂ ਬਾਹਰ ਆਏ ਇੱਕ ਹੀਰੇ ਤੋਂ ਮਿਲਿਆ। 640 ਕਿਲੋਮੀਟਰ ਦੀ ਡੂੰਘਾਈ ਤੋਂ ਨਿਕਲੇ ਇਸ ਹੀਰੇ ਵਿੱਚ ਪਾਣੀ ਦੀ ਹੈਰਾਨੀਜਨਕ ਮਾਤਰਾ ਮੌਜੂਦ ਸੀ। ਸ਼ਮੈਂਡਟ ਅਨੁਸਾਰ ਜੇ ਉਨ੍ਹਾਂ ਚਟਾਨਾਂ ਵਿੱਚ ਇੱਕ ਫੀਸਦੀ ਵੀ ਪਾਣੀ ਹੋਇਆ ਤਾਂ ਇਹ ਸਾਡੇ ਮਹਾਂਸਾਗਰਾਂ ਦੇ ਪਾਣੀ ਤੋਂ ਤਿੰਨ ਗੁਣਾ ਹੋਵੇਗਾ।
ਅਮਰੀਕਾ ‘ਚ ਧਰਤੀ ਦੇ 640 ਕਿਲੋਮੀਟਰ ਹੇਠਾਂ ਮਿਲਿਆ ਬਹੁਤ ਵੱਡਾ ਜਲਸਰੋਤ
This entry was posted in ਅੰਤਰਰਾਸ਼ਟਰੀ.