ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਕੇ ਆਏ ਭਾਈ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਭਾਈ ਹਵਾਰਾ ਦੀ ਸੇਹਤ ਅਗੇ ਨਾਲੋਂ ਕਾਫੀ ਢਿੱਲੀ ਹੋ ਗਈ ਹੈ । ਉਨ੍ਹਾਂ ਦਸਿਆ ਕਿ ਅਜ ਉਨ੍ਹਾਂ ਨਾਲ ਜੇਲ੍ਹ ਦੇ ਸੁਪਰਟੇਡੇਟ ਅਤੇ ਡੀਐਸ ਨੇ ਵੀ ਮੁਲਾਕਾਤ ਕੀਤੀ ਸੀ ਜਿਸ ਵਿਚ ਸੁਪਰਟੇਡੇਂਟ ਨੇ ਦਸਿਆ ਕਿ ਉਹ ਖੁਦ ਭਾਈ ਹਵਾਰਾ ਦੀ ਸੇਹਤ ਨੂੰ ਲੈ ਕੇ ਚਿਤਿਂਤ ਹਨ ਤੇ ਉਨ੍ਹਾਂ ਨੇ ਜੇਲ੍ਹ ਦੇ ਸੀਨਿਅਰ ਡਾਕਟਰਾਂ ਨੂੰ ਵੀ ਚੰਗੀ ਤਰ੍ਹਾਂ ਇਲਾਜ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਤੇ ਹੁਣ ਭਾਈ ਹਵਾਰਾ ਦਾ ਜੇਲ੍ਹ ਵਲੋਂ ਚੰਗਾ ਇਲਾਜ ਕਰਵਾਇਆ ਜਾ ਰਿਹਾ ਹੈ । ਸੁਪਰਟੇਡੇਟ ਮੁਤਾਬਿਕ ਕਲ ਜੇਲ੍ਹ ਅਧੀਨ ਆਉਦੇ ਦੀਨ ਦਇਆਲ ਹਸਪਤਾਲ ਦੇ ਸੀਨਿਅਰ ਡਾਕਟਰਾਂ ਦੀ ਟੀਮ ਜੇਲ੍ਹ ਵਿਚ ਆ ਕੇ ਭਾਈ ਹਵਾਰਾ ਦਾ ਮੁਆਇਨਾ ਕਰਨਗੇ ਤੇ ਜੇਕਰ ਲੋੜ ਪਈ ਤੇ ਭਾਈ ਹਵਾਰਾ ਦੀ ਐਮ ਆਰ ਆਈ ਵੀ ਚੰਗੇ ਹਸਪਤਾਲ ਤੋ ਕਰਵਾਈ ਜਾਏਗੀ । ਇਸ ਉਪਰੰਤ ਭਾਈ ਚੀਮਾ ਦੇ ਨਾਲ ਭਾਈ ਹਵਾਰਾ ਦੀ ਭੈਣ ਬੀਬੀ ਮਨਪ੍ਰੀਤ ਕੌਰ ਨੇ ਅਜ ਫਿਰ ਜੇਲ੍ਹ ਦੇ ਕਾਨੂੰਨ ਅਫਸਰ ਨਾਲ ਮੁਲਾਕਾਤ ਕੀਤੀ ਪਰ ਉਹ ਅਪਣੇ ਦਫਤਰ ਹਾਜਿਰ ਨਹੀ ਸਨ ਜਿਸ ਤੇ ਉਨ੍ਹਾਂ ਨਾਲ ਟੇਲੀਫੋਨ ਤੇ ਗਲਬਾਤ ਮੁਜਬ ਉਨ੍ਹਾ ਨੇ ਵੀ ਭਾਈ ਹਵਾਰਾ ਵਾਸਤੇ ਕਲ ਦੀਨ ਦਇਆਲ ਹਸਪਤਾਲ ਤੋਂ ਆ ਰਹੇ ਡਾਕਟਰਾਂ ਦੀ ਟੀਮ ਵਲੋਂ ਚੈਕਅਪ ਉਪਰੰਤ ਉੱਚਪੱਧਰੀ ਇਲਾਜ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ । ਇਸ ਉਪਰੰਤ ਭਾਈ ਚੀਮਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਸਾਡੇ ਕੋਲੋ ਚੰਗੇ ਇਲਾਜ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ ਜਿਸ ਦੇ ਨਾ ਹੋਣ ਤੇ ਅਸੀ ਭਾਈ ਹਵਾਰਾ ਦਾ ਚੰਗਾਂ ਇਲਾਜ ਕਰਵਾਉਣ ਲਈ ਕਾਨੂੰਨੀ ਕਰਵਾਈ ਕਰਨ ਲਈ ਆਜਾਦ ਹੋਵਾਂਗੇ ।
ਭਾਈ ਹਰਪਾਲ ਸਿੰਘ ਚੀਮਾ ਨੇ ਕੋਮ ਨੂੰ ਅਪੀਲ ਕਰਦਿਆ ਕਿਹਾ ਕਿ ਕੌਮ ਕਿਸੇ ਕਿਸਮ ਦੀ ਚਿੰਤਾ ਨਾ ਕਰੇ ਅਸੀ ਭਾਈ ਹਵਾਰਾ ਦੇ ਇਲਾਜ ਵਾਸਤੇ ਹਰ ਸੰਭਵ ਕੌਸੀਸ਼ ਕਰ ਰਹੇ ਹਾਂ ਭਾਈ ਹਵਾਰਾ ਅਜ ਵੀ ਚੜਦੀ ਕਲਾ ਵਿਚ ਹਨ ਤੇ ਉਨ੍ਹਾਂ ਸਿੱਖ ਕੌਮ ਨੂੰ ਭਾਈ ਹਵਾਰਾ ਦੀ ਸੇਹਤ ਕਾਮਯਾਬੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ।
ਦੀਨ ਦਇਆਲ ਹਸਪਤਾਲ ਦੇ ਵੱਡੇ ਡਾਕਟਰ ਭਾਈ ਹਵਾਰਾ ਦਾ ਮੁਆਇਨਾ ਕਰਨਗੇ
This entry was posted in ਭਾਰਤ.