ਨਵੀਂ ਦਿੱਲੀ- ਸਵਿਟਜਰਲੈਂਡ ਦੇ ਕੇਂਦਰੀ ਬੈਂਕਾਂ ਵਿੱਚ ਭਾਰਤੀਆਂ ਦੁਆਰਾ ਜਮ੍ਹਾਂ ਕੀਤਾ ਗਿਆ ਧੰਨ ਸਾਲ 2013 ਵਿੱਚ 2.03 ਬਿਲੀਅਨ ਸਵਿਸ ਫਰੈਂਕ ਜੋ ਕਿ ਭਾਰਤੀ ਕਰੰਸੀ ਵਿੱਚ 14,000 ਰੁਪੈ ਹੈ। ਸਵਿਟਜ਼ਰਲੈਂਡ ਦੀ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ 2012 ਵਿੱਚ ਭਾਰਤੀਆਂ ਦੇ 1.42 ਬਿਲੀਅਨ ਸਵਿਸ ਫਰੈਂਕ ਵਿੱਚ 40% ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਸਵਿਸ ਬੈਂਕ ਨੇ ਭਾਰਤੀ ਅਧਿਕਾਰੀਆਂ ਨੂੰ ਦਿੱਤੀ ਹੈ।
ਦੇਸ਼ ਦਾ ਕਿੰਨਾਂ ਕਾਲਾ ਧੰਨ ਵਿਦੇਸ਼ਾਂ ਵਿੱਚ ਹੈ? ਇਸ ਦੇ ਮਾਲਿਕ ਕੌਣ-ਕੌਣ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਤਿੰਨ ਸਾਲ ਬਾਅਦ ਵੀ ਨਹੀਂ ਮਿਲ ਰਹੇ। ਅਜੇ ਵੀ ਸਵਿਸ ਬੈਂਕ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਰਾਸ਼ੀ ਨਵੇਂ ਖਾਤਿਆਂ ਦੀ ਹੈ ਜਾਂ ਪੁਰਾਣੇ ਖਾਤਿਆਂ ਵਿੱਚ ਹੀ ਜਮ੍ਹਾਂ ਰਾਸ਼ੀ ਵੱਧੀ ਹੈ। ਸਵਿਸ ਬੈਂਕ ਦੁਆਰਾ ਇਹ ਵੀ ਸਪੱਸ਼ਟ ਤੌਰ ਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਜਮ੍ਹਾਂ ਰਾਸ਼ੀ ਦੇ ਖਾਤਾਧਾਰਕ ਕੌਣ-ਕੌਣ ਹਨ।
ਸਵਿਸ ਬੈਂਕਾਂ ‘ਚ 40% ਵੱਧਿਆ ਭਾਰਤੀਆਂ ਦਾ ਕਾਲਾ ਧੰਨ
This entry was posted in ਭਾਰਤ.