ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ਮੰਤਰੀ ਜਾਨ ਕੇਰੀ ਇਰਾਕ ਵਿੱਚ ਚੱਲ ਰਹੇ ਸੰਘਰਸ਼ ਸਬੰਧੀ ਸਲਾਹ ਮਸ਼ਵਰਾ ਕਰਨ ਲਈ ਇਰਾਕ ਪਹੁੰਚ ਗਏ ਹਨ।ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਰਾਕ ਦੇ ਕਈ ਵੱਡੇ ਕਸਬਿਆਂ ਤੇ ਕਬਜ਼ਾ ਕਰ ਲਿਆ ਹੈ। ਤੇਲ ਅਫ਼ਾਰ ਹਵਾਈ ਅੱਡਾ ਵੀ ਇਸ ਸਮੇਂ ਸੁੰਨੀ ਲੜਾਕੂਆਂ ਦੇ ਕੰਟਰੋਲ ਹੇਠ ਹੈ।
ਜਾਨ ਕੇਰੀ ਨੇ ਇਰਾਕ ਪਹੁੰਚਣ ਤੋਂ ਪਹਿਲਾਂ ਕਾਹਿਰਾ ਵਿੱਚ ਕਿਹਾ ਸੀ ਕਿ ਅੱਤਵਾਦੀ ਸੰਗਠਨ ਆਈਐਸਆਈਐਸ ਦੀ ‘ਹਿੰਸਾ ਅਤੇ ਦਮਨ ਦੀ ਵਿਚਾਰਧਾਰਾ’ ਨਾਂ ਸਿਰਫ਼ ਇਰਾਕ ਸਗੋਂ ਪੂਰੇ ਖੇਤਰ ਲਈ ਖਤਰਾ ਹੈ। ਜਾਰਡਨ ਤੋਂ ਇਰਾਕ ਪਹੁੰਚ ਕੇ ਕੈਰੀ ਨੇ ਪ੍ਰਧਾਨਮੰਤਰੀ ਨੂਰੀ ਅਲਮਲਿਕੀ ਨਾਲ ਮੁਲਾਕਾਤ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਇਸ ਦੌਰੇ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਕੇਰੀ ਇਹ ਕੋਸ਼ਿਸ਼ ਕਰ ਰਹੇ ਹਨ ਕਿ ਇਰਾਕ ਦੇ ਸਾਰੇ ਰਾਜਨੇਤਾ ਇੱਕਠੇ ਹੋ ਕੇ ਇਸ ਹਾਲਾਤ ਦਾ ਮੁਕਾਬਲਾ ਕਰਨ। ਉਹ ਚਾਹੁੰਦੇ ਹਨ ਕਿ ਸੱਭ ਰਾਜਨੀਤਕ ਨੇਤਾ ਆਪਸੀ ਧੜ੍ਹੇਬੰਦੀ ਤੋਂ ਉਪਰ ਉਠ ਕੇ ਆਈਐਸਆਈਐਸ ਨੂੰ ਸਖਤ ਟਕਰ ਦੇਣ। ਅਮਰੀਕਾ ਨੇ ਆਪਣੇ 300 ਸੈਨਾ ਸਲਾਹਕਾਰਾਂ ਨੂੰ ਕਟੜਪੰਥੀਆਂ ਨਾਲ ਮੁਕਾਬਲਾ ਕਰ ਰਹੀ ਇਰਾਕ ਸਰਕਾਰ ਦੀ ਮੱਦਦ ਲਈ ਭੇਜਿਆ ਹੈ।
ਇਰਾਕੀ ਸੁਰੱਖਿਆ ਦਸਤੇ ਆਈਐਸਆਈਐਸ ਦੇ ਅੱਗੇ ਕਮਜੋਰ ਸਾਬਿਤ ਹੋ ਰਹੇ ਹਨ। ਕੈਦੀਆਂ ਨੂੰ ਬਗਦਾਦ ਲਿਜਾ ਰਹੀ ਬਖ਼ਤਰਬੰਦ ਗੱਡੀ ਤੇ ਵਿਦਰੋਹੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ 70 ਕੈਦੀਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਇੱਕ ਪੁਲੀਸ ਕਰਮਚਾਰੀ ਅਤੇ 8 ਵਿਦਰੋਹੀ ਵੀ ਮਾਰੇ ਗਏ ਹਨ।
ਖੂਨੀ ਸੰਘਰਸ਼ ਦੇ ਚੱਲਦੇ ਇਰਾਕ ਪਹੁੰਚੇ ਜਾਨ ਕੇਰੀ
This entry was posted in ਅੰਤਰਰਾਸ਼ਟਰੀ.