ਲੁਧਿਆਣਾ : ਮਿਊਂਸੀਪਲ ਕਰਮਚਾਰੀ ਦਲ ਵਲੋਂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਚੇਅਰਮੈਨ ਵਿਜੈ ਦਾਨਵ, ਵਾਈਸ ਚੇਅਰਮੈਨ ਚੌਧਰੀ ਯਸ਼ਪਾਲ , ਨਰੇਸ਼ ਧੀਂਗਾਨ ਤੇ ਪ੍ਰਧਾਨ ਲਛਮਣ ਦਾਵ੍ਰਿੜ ਦੀ ਅਗਵਾਈ ਵਿਚ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਮਿਊਂਸੀਪਲ ਕਰਮਚਾਰੀ ਦਲ ਵਲੋਂ ਮੰਗ ਕੀਤੀ ਗਈ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੁਰੰਤ ਮੰਗੀਆਂ ਜਾਣ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ ਨੇ ਦੱਸਿਆ ਕਿ ਨਗਰ ਨਿਗਮ ਵਿਚ ਕੰਮ ਕਰ ਰਹੇ ਡੀ. ਸੀ. ਰੇਟ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਨਿਗਮ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਬਿਨ੍ਹਾਂ ਸ਼ਰਤ ਉਹਨਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਿਗਮ ਦੇ ਕੁੱਝ ਅਫ਼ਸਰ ਜਾਣ ਬੁੱਝ ਦੇ ਇਨ੍ਹਾਂ ਦਰਜਾਚਾਰ ਕਰਮਚਾਰੀਆਂ ਦਾ ਕੰਮ ਨਹੀਂ ਕਰਦੇ ਤੇ ਫਾਈਲਾਂ ਨੂੰ ਛੇ ਮਹੀਨੇ ਜਾਂ ਸਾਲ ਤੱਕ ਦਬਾ ਕੇ ਆਪਣੇ ਕੋਲ ਰੱਖਦੇ ਤੇ ਇਨ੍ਹਾਂ ਨੂੰ ਕਰਮਚਾਰੀਆਂ ਨੂੰ ਖੱਜਲ ਖੁਆਰ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਅਫ਼ਸਰਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ। ਇਸ ਮੌਕੇ ਕਰਮਚਾਰੀ ਦਲ ਦੇ ਪ੍ਰਧਾਨ ਲਛਮਣ ਦਾਵ੍ਰਿੜ ਨੇ ਮੰਗ ਕੀਤੀ ਕਿ ਨਿਗਮ ਵਿਚ ਕੰਮ ਕਰ ਕਰਮਚਾਰੀਆਂ ਨੂੰ ਤਨਖਾਹ ਸਮੇਂ ਸਿਰ ਦਿੱਤੀ ਜਾਵੇ ਅਤੇ ਸਫ਼ਾਈ ਕਰਮਚਾਰੀਆਂ ਨੂੰ ਕੰਮ ਕਰਨ ਵਾਸਤੇ ਔਜਾਰ ਤੇ ਇਨ੍ਹਾਂ ਦੇ ਬਣਦੇ ਪੈਸੇ ਦਿੱਤੇ ਜਾਣ। ਇਸ ਮੌਕੇ ਨਰੇਸ਼ ਧੀਂਗਾਨ ਅਤੇ ਚੌਧਰੀ ਯਸ਼ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਔਜ਼ਾਰ ਮੁਹੱਈਆ ਕਰਵਾਏ ਜਾਣ ਤੇ ਹਰੇਕ ਕਰਮਚਾਰੀਆਂ ਨੂੰ ਤਨਖਾਹ ਸਮੇਂ ਸਿਰ ਦਿੱਤੀ ਜਾਵੇ। ਅੰਤ ਵਿਚ ਕਰਮਚਾਰੀਆਂ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਇਸ ਸੰਬੰਧੀ ਜਲਦੀ ਤੋਂ ਜਲਦੀ ਇਕ ਮੀਟਿੰਗ ਬੁਲਾਈ ਜਾਵੇ ਇਸ ਦੌਰਾਨ ਇਹ ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਕਰਕੇ ਇਨ੍ਹਾਂ ਨੂੰ ਪ੍ਰਵਾਨ ਕੀਤਾ ਜਾਵੇ। ਇਸ ਸੰਬੰਧੀ ਨਿਗਮ ਕਮਿਸ਼ਨਰ ਪ੍ਰਦੀਪਲ ਅਗਰਵਾਲ ਵਲੋਂ ਮਿਊਂਸੀਪਲ ਕਰਮਚਾਰੀ ਦਲ ਅਤੇ ਸਮੂਹ ਨਿਗਮ ਅਧਿਕਾਰੀਆਂ ਦੀ 2 ਜੁਲਾਈ ਨੂੰ ਇਕ ਮੀਟਿੰਗ ਰੱਖੀ ਗਈ ਹੈ। ਜਿਸ ਵਿਚ ਕਰਮਚਾਰੀ ਦਲ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇ। ਇਸ ਮੌਕੇ ਮੌਕੇ ਨੇਤਾ ਜੀ ਸੌਂਧੀ, ਦੇਵ ਰਾਜ ਅਸੁਰ, ਸੁਰਿੰਦਰ ਬਾਲੀ, ਲਾਲਾ ਸੁਰਿੰਦਰ ਅਟਵਾਲ, ਬੀ. ਕੇ. ਟਾਂਕ ਟੋਨੀ ਗਹਿਲੋਤ, ਜਤਿੰਦਰ ਘਾਵਰੀ, ਰਾਜ ਕੁਮਾਰ ਕਲਿਆਣ, ਵਿਮਲ ਭੱਟੀ, ਮਹਿਕ ਸਿੰਘ ਚੌਹਾਨ, ਜੋਗੀ ਰਾਜ, ਸੁਧੀਰ ਡਾਬਾ, ਅਸ਼ੋਕ ਬੰਟੂ, ਲੱਕੀ ਨਾਹਰ, ਪੱਪਾ ਬੱਤਰਾ, ਅਕਸ਼ੇ ਰਾਜ, ਸੁਸੁੀਲ ਰੱਤੀ, ਸਨੀ ਸਿਰਸਵਾਲ, ਰੋਬਿਨ ਅਟਵਾਲ, ਸੁਨੀਲ ਹੰਸ, ਸਨੀ ਬਾਲੂ, ਆਦਿ ਹਾਜ਼ਰ ਸਨ।