ਅੰਮ੍ਰਿਤਸਰ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਕੈਪਟਨ ਨੇ ਕਿਹਾ ਕਿ ਮੁੱਖਮੰਤਰੀ ਬਾਦਲ ਦੋ ਸਾਲਾਂ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੇ ਹਨ, ਉਹ ਪਿੱਛਲੇ 10 ਸਾਲਾਂ ਤੋਂ ਕਿੱਥੇ ਸਨ। ਬਾਦਲ ਨਸ਼ਾ ਰੋਕਣ ਲਈ ਬਣਾਈ ਗਈ ਕਮੇਟੀ ਦੇ ਖੁਦ ਚੇਅਰਮੈਨ ਹਨ, ਉਹ ਨਸ਼ਾ ਰੋਕਣ ਦੇ ਲਈ ਨਹੀਂ ਸਗੋਂ ਉਹ ਅਕਾਲੀ ਨੇਤਾਵਾਂ ਨੂੰ ਬਚਾਉਣ ਦੇ ਲਈ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਪਤਾ ਹੈ ਕਿ ਨਸ਼ਾ ਵੇਚਣ ਵਾਲੇ ਉਨ੍ਹਾਂ ਦੇ ਆਪਣੇ ਹੀ ਹਨ। ਕਮੇਟੀ ਨੂੰ ਜੇ ਸਹੀ ਪਾਵਰ ਦਿੱਤੀ ਹੁੰਦੀ ਤਾਂ ਨਸ਼ਾ ਵੇਚਣ ਵਾਲੇ ਗ੍ਰਿਫਤਾਰ ਹੋਏ ਹੁੰਦੇ।
ਕੈਪਟਨ ਨੇ ਕਿਹਾ ਕਿ ਬਾਦਲ ਅਤੇ ਪੁਲਿਸ ਨੂੰ ਸੱਭ ਪਤਾ ਹੈ ਕਿ ਸੈਕਸ ਰੈਕਟ ਕੌਣ ਚਲਾ ਰਿਹਾ ਹੈ। ਉਨ੍ਹਾਂ ਨੇ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੂੰ ਲੈਂਡ ਗ੍ਰੇਬਰ ਦੱਸਦੇ ਹੋਏ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਨਸ਼ਾ ਤਾਂ ਦੂਸਰਾ ਵੇਚਦਾ ਹੈ। ਮਜੀਠੀਏ ਸਬੰਧੀ ਉਨ੍ਹਾਂ ਨੇ ਕਿਹਾ ਕਿ ਪਿੱਛਲੀ ਵਾਰ ਤਾਂ ਉਹ ਸਿ਼ਮਲਾ ਵਿੱਚ ਸੀ, ਇਸ ਵਾਰ ਪਤਾ ਨਹੀਂ ਹੈ। ਉਹ ਸਾਡਾ ਪਤਾ ਰੱਖਦਾ ਹੈ, ਅਸੀਂ ਉਸ ਦਾ ਰੱਖਦੇ ਹਾਂ।
‘ਬਾਦਲ ਨੂੰ ਪਤਾ ਹੈ ਉਸ ਦੇ ਆਪਣੇ ਹੀ ਨਸ਼ੇ ਵੇਚ ਰਹੇ ਹਨ’ : ਕੈਪਟਨ
This entry was posted in ਪੰਜਾਬ.