ਨਵੀਂ ਦਿੱਲੀ : ਬੀਤੀ ਰਾਤ ਇਰਾਕ ਤੋਂ ਵਾਪਿਸ ਪਰਤ ਕੇ ਆਏ 92 ਲੋਕਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੇ ਯਾਤਰੀ ਨਿਵਾਸ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਵਿਭਾਗ ਵੱਲੋਂ ਕੀਤੇ ਗਏ ਉਪਰਾਲਾ ਸਦਕਾ ਅਰਾਮ ਭਰੀ ਰਾਤ ਗੁਜਾਰਦੇ ਹੋਏ ਗੁਰਦੁਆਰਾ ਸਾਹਿਬ ‘ਚ ਸ਼ਰਣ ਲਈ। ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਨੇ ਜਾਣਕਾਰੀ ਦਿੱਤੀ ਕਿ ਇਰਾਕ ‘ਚ ਖੱਜਲ-ਖੁਆਰ ਹੋ ਕੇ ਆਏ ਇਨ੍ਹਾਂ ਲੋਕਾਂ ਵਿਚੋਂ ਆਂਧ੍ਰਾ ਅਤੇ ਤੇਲੰਗਾਨਾ ਦੇ 84, ਹਰਿਆਣਾ ਦਾ 1, ਪੰਜਾਬ ਦੇ 4, ਤਮਿਲਨਾਡੂ ਦੇ 2 ਅਤੇ ਪੱਛਿਮ ਬੰਗਾਲ ਦਾ 1 ਬੰਦਾ ਸ਼ਾਮਿਲ ਸੀ । ਜਿਨ੍ਹਾਂ ਦੇ ਗੁਰਦੂਆਰਾ ਸਾਹਿਬ ਪੁੱਜਣ ਤੇ ਉਨ੍ਹਾਂ ਦੀ ਰਿਹਾਇਸ਼ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ।
ਦਿੱਲੀ ਕਮੇਟੀ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਰਾਬਤਾ ਕਾਇਮ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਹਿਨੂਮਾਈ ਹੇਠ ਇਰਾਕ ‘ਚ ਫਸੇ ਲੋਕਾਂ ਨੁੂੰ ਵਾਪਿਸ ਲਿਆਉਣ ਦੀ ਚਲਾਈ ਜਾ ਰਹੀ ਮੁਹਿੰਮ ਕਰਕੇ ਹੀ ਇਨ੍ਹਾਂ ਯਾਤਰੀਆਂ ਦੇ ਸੁੱਰਖਿਅਤ ਵਤਨ ਪਰਤਨ ਦਾ ਦਾਅਵਾ ਕਰਦੇ ਹੋਏ ਚੰਢੋਕ ਨੇ ਬਾਕੀ ਫਸੇ ਲੋਕਾਂ ਦੇ ਭਾਰਤ ਪਰਤਨ ਤੇ ਵੀ ਦਿੱਲੀ ਕਮੇਟੀ ਵੱਲੋਂ ਯੋਗ ਪ੍ਰਬੰਧ ਕਰਨ ਦੀ ਗੱਲ ਕਹੀ। ਇਸ ਮੌਕੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਵੀ ਮੌਜੂਦ ਸਨ।
ਇਰਾਕ ਤੋਂ ਪਰਤੇ ਲੋਕਾਂ ਨੇ ਗੁਰਦੁਆਰਾ ਸਾਹਿਬ ‘ਚ ਸ਼ਰਣ ਲਈ
This entry was posted in ਭਾਰਤ.