ਨਵੀ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਉੱਤੇ ਇੱਕ ਮਹਿਲਾ ਅਧਿਕਾਰੀ ਵੱਲੋਂ ਛੇਡ਼ਛਾਡ਼ ਕਰਨ ਦੇ ਲਗਾਏ ਗਏ ਦੋਸ਼ਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕੀ ਦਿੱਲੀ ਕਮੇਟੀ ਦੇ ਬਾਦਲ ਦਲ ਦੇ ਇੱਕ ਮੈਂਬਰ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫ਼ਤਿਹ ਨਗਰ ਦੇ ਚੇਅਰਮੈਨ ਗੁਰਬਖਸ਼ ਸਿੰਘ ਮੌਟੂ ਸ਼ਾਹ ਨੇ ਇੱਕ ਸਕੂਲ ਅਧਿਆਪਿਕਾ ਨਾਲ ਛੇਡ਼ਛਾਡ਼ ਕਰਕੇ ਨਵਾਂ ਚੰਨ ਚਾੜ ਦਿੱਤਾ ਹੈ ਜਿਸ ਦੀ ਸ਼ਿਕਾਇਤ ਥਾਣਾ ਤਿਲਕ ਨਗਰ ਵਿਖੇ ਕਰਨ ਉੱਤੇ ਪੁਲੀਸ ਨੇ ਭਾਰਤੀ ਦੰਡਾਵਾਲੀ ਦੀ ਧਾਰਾ ੩੫੪ ਏ ਛੇੜਖਾਨੀ ਕਰਨ ਤੇ ੫੯੪ ਗਾਲ ਗਲੋਚ ਤਹਿਤ ਐਫ.ਆਈ.ਆਰ ਦਰਜ ਕਰਕੇ ਮੌਟੂ ਸ਼ਾਹ ਨੂੰ ਹਿਰਾਸਤ ਵਿੱਚ ਲੈ ਕੇ ਸਲਾਖਾ ਪਿਛੇ ਬੰਦ ਕਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੈਂਬਰ ਸ. ਪ੍ਰਭਜੀਤ ਸਿੰਘ ਜੀਤੀ, ਸ. ਹਰਪਾਲ ਸਿੰਘ ਕੋਛੜ, ਸ. ਤੇਜਿੰਦਰ ਸਿੰਘ ਗੋਪਾ ਅੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ੍ਰੀ ਦਮਨਦੀਪ ਸਿੰਘ ਨੇ ਕਿਹਾ ਕੀ ਦਿੱਲੀ ਕਮੇਟੀ ਦੀਆਂ ਜਿਸ ਵੇਲੇ ੨੦੧੨ ਵਿੱਚ ਚੋਣਾਂ ਹੋਈਆ ਸਨ ਉਸ ਵੇਲੇ ਹੀ ਮਹਸੂਸ ਕੀਤਾ ਗਿਆ ਸੀ ਇਸ ਵਾਰੀ ਕਮੇਟੀ ਤੇ ਕਬਜਾ ਚੋਰਾਂ, ਡਾਕੂਆ ਤੇ ਗੈਰ ਮਿਆਰੀ ਤੇ ਚਰਿੱਤਰਹੀਣ ਲੋਕਾਂ ਦਾ ਹੋ ਜਾਵੇਗਾ ਕਿਓਂ ਕੀ ਚੋਣਾਂ ਵੇਲੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਤੇ ਸ਼ੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਨਸ਼ੀਲੇ ਪਦਾਰਥਾਂ ਤੋ ਇਲਾਵਾ ਸ਼ਾਮ, ਦਾਮ ਦੀ ਖੁੱਲ ਕੇ ਵਰਤੋਂ ਕਰਨ ਦੇ ਨਾਲ ਨਾਲ ਹਰ ਉਹ ਹਰਬਾ ਵਰਤਿਆ ਜਿਹਡ਼ਾ ਇੱਕ ਉਸਾਰੂ ਸਮਾਜ ਨੂੰ ਸੋਭਾ ਨਹੀਂ ਦਿੰਦਾ।
ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਕਮੇਟੀ ਵੱਲੋ ਨਿਯੁਕਤ ਕੀਤੇ ਗਏ ਇੱਕ ਚਰਿੱਤਰਹੀਣ ਵਿਅਕਤੀ ਹਰਜੀਤ ਸਿੰਘ ਨੂੰ ਮੈਨੇਜਰ ਤੋ ਵਧਾ ਕੇ ਜਦੋਂ ਜਨਰਲ ਮੈਨੇਜਰ ਬਣਾ ਦਿੱਤਾ ਗਿਆ ਤਾਂ ਪੰਥ ਦਰਦੀਆਂ ਨੇ ਉਸ ਵੇਲੇ ਹੀ ਮਹਸੂਸ ਕਰ ਲਿਆ ਸੀ ਕ ਦਿੱਲੀ ਕਮੇਟੀ ਵਿੱਚ ਹੁਣ ਕੋਈ ਨਵਾਂ ਚੰਦ ਜਰੂਰ ਚਡ਼ੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਉਸ ਵੇਲੇ ਦੁਨੀਆਂ ਭਰ ਵਿੱਚ ਬਦਨਾਮੀ ਹੋਈ ਜਦੋਂ ਹਰਜੀਤ ਸਿੰਘ ਨੇ ਇੱਕ ਮਹਿਲਾ ਮੁਲਾਜਮ ਨਾਲ ਛੇਡ਼ਖਾਨੀ ਕੀਤੀ ਤਾਂ ਉਸ ਨੇ ਪ੍ਰਧਾਨ ਸਮੇਤ ਸਾਰੇ ਪ੍ਰਬੰਧਕਾਂ ਕੋਲ ਇਨਸਾਫ ਦੀ ਗੁਹਾਰ ਲਗਾਈ ਪਰ ਕਿਸੇ ਨੇ ਵੀ ਉਸ ਨੂੰ ਇਨਸਾਫ ਨਾਂ ਦਿੱਤਾ। ਅਖੀਰ ਉਸ ਨੂੰ ਪਾਰਲੀਮੈਂਟ ਸਟਰੀਟ ਥਾਣੇ ਵਿਖੇ ਆਪਣੀ ਰੀਪੋਰਟ ਦਰਜ ਕਰਾਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਹਾ ਕਿ ਪੁਲੀਸ ਨੇ ਹਰਜੀਤ ਸਿੰਘ ਨੂੰ ਗ੍ਰਫਿਤਾਰ ਕਰ ਲਿਆ ਪਰ ਉਸ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਮਿਲ ਗਈ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਲੰਮੀ ਛੁੱਟੀ ਤੇ ਭੇਜ ਕੇ ਇੱਕ ਪੜਤਾਲੀਆ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹਡ਼ੀ ਸਭ ਕੁਝ ਮਿੱਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਉਸ ਦੇ ਖਿਲਾਫ ਇਸ ਕਰਕੇ ਕਾਰਵਾਈ ਨਹੀ ਕਰ ਰਹੇ ਕਿਓਂਕਿ ਉਹਨਾਂ ਨੂੰ ਖਤਰਾ ਹੈ ਕੀ ਹਰਜੀਤ ਸਿੰਘ ਪ੍ਰਬੰਧਕਾਂ ਦੇ ਵੀ ਕਈ ਗੁੱਝੇ ਭੇਦ ਖੋਹਲ ਸਕਦਾ ਹੈ।
ਉਹਨਾਂ ਕਿਹਾ ਕਿ ਹਰਜੀਤ ਸਿੰਘ ਤੋਂ ਬਾਅਦ ਗੁਰਬਖਸ਼ ਸਿੰਘ ਮੌਂਟੂ ਸ਼ਾਹ ਨੇ ਜਿਹਡ਼ੀ ਕਰਤੂਤ ਇੱਕ ਮਹਿਲਾ ਅਧਆਿਪਕ ਨੂੰ ਛੇਡ਼ ਕੇ ਕੀਤੀ ਹੈ ਉਸ ਦੀ ਮਿਸਾਲ ਸ਼ਾਇਦ ਕਮੇਟੀ ਦੇ ਪ੍ਰਬੰਧ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਨਾ ਮਿਲਦੀ ਹੋਵੇ। ਉਹਨਾਂ ਕਿਹਾ ਕਿ ਇੱਕ ਮਹਿਲਾ ਅਧਿਆਪਿਕ ਨੂੰ ਸਕੂਲ ਦਾ ਚੇਅਰਮੈਨ ਆਪਣੇ ਦਫਤਰ ਵਿੱਚ ਬੁਲਾ ਕੇ ਛੇਡ਼ਖਾਨੀ ਕਰੇ ਇਸ ਤੋਂ ਵੱਧ ਹੋਰ ਘਿਨਾਉਣੀ ਹਰਕਤ ਹੋਰ ਕੀ ਹੋ ਸਕਦੀ ਹੈ ਜਦ ਕਿ ਸਕੂਲ ਨੂੰ ਇੱਕ ਪਵਿਤਰ ਸਥਾਨ ਹੋਣ ਦਾ ਦਰਜਾ ਪ੍ਰਾਪਤ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਿੱਚ ਗੁਰੂ ਦਾ ਥੋਡ਼ਾ ਜਿੰਨਾ ਵੀ ਭੈ ਹੁੰਦਾ ਤਾਂ ਉਹ ਗੁਰਬਖਸ਼ ਸਿੰਘ ਮੌਟੂ ਸ਼ਾਹ ਨੂੰ ਬਚਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਸ ਨੂੰ ਦਿੱਲੀ ਕਮੇਟੀ ਦੇ ਸਾਰੇ ਆਹੁਦਿਆਂ ਤੋਂ ਮੁਸਤਫੀ ਕਰਕੇ ਘਰ ਨੂੰ ਭੇਜ ਦਿੰਦੇ ਪਰ ਇਥੇ ਤਾਂ ਚੋਰ ਤੇ ਕੁੱਤੀ ਰਲੇ ਹੋਏ ਹਨ।
ਉਹਨਾਂ ਮੰਗ ਕਰਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਸਿਖਾਂ ਦੀ ਇਸ ਨੌਨਿਹਾਲ ਸੰਸਥਾ ਨੂੰ ਚਲਾਉਣ ਵਿੱਚ ਬਡ਼ੀ ਬੁਰੀ ਤਰਾਂ ਨਾਕਾਮ ਰਹੇ ਹਨ ਅਤੇ ਇਨ੍ਹਾਂ ਨੂੰ ਨੈਤਕਿਤਾ ਦੇ ਆਧਾਰ ਤੇ ਅਸਤੀਫੇ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਹਰਜੀਤ ਸਿੰਘ ਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਹੁੰਦੀ ਤਾਂ ਸ਼ਾਇਦ ਮੌਂਟੂ ਸ਼ਾਹ ਵਾਲੀ ਘਟਨਾ ਨਾ ਵਾਪਰਦੀ। ਉਹਨਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਦੇ ਵਿੱਚ ਅਜਿਹੇ ਵਿਅਕਤੀਆਂ ਦਾ ਬੋਲਬਾਲਾ ਰਿਹਾ ਤਾਂ ਫਿਰ ਇਸ ਸੰਸਥਾ ਨੂੰ ਵੀ ਬਚਾਉਣਾ ਮੁਸ਼ਕਲ ਹੋ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਮੌਟੂ ਸ਼ਾਹ ਦੇ ਖਿਲਾਫ ਤੁਰੰਤ ਕਾਰਵਾਈ ਨਾਂ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੰਗਤਾਂ ਦੀ ਕਚਹਿਰੀ ਵਿੱਚ ਜਾ ਕੇ ਇਨਸਾਫ ਦੀ ਮੰਗ ਕਰੇਗਾ।
ਮਹਿਲਾ ਅਧਿਆਪਿਕਾ ਨਾਲ ਛੇਡ਼ਛਾਡ਼ ਕਰਨ ਵਾਲੇ ਦਿੱਲੀ ਕਮੇਟੀ ਦੇ ਮੈਂਬਰ ਮੌਂਟੂ ਸ਼ਾਹ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ
This entry was posted in ਭਾਰਤ.