ਨਵੀਂ ਦਿੱਲੀ- ਪ੍ਰਸਿੱਧ ਅਦਾਕਾਰਾ ਅਤੇ ਥੀਏਟਰ ਕਲਾਕਾਰ ਜ਼ੋਹਰਾ ਸਹਿਗਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਉਨ੍ਹਾਂ ਦਾ 102 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪਿੱਛਲੇ 3-4 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁਕਰਵਾਰ ਨੂੰ 11 ਵਜੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ।
ਭਾਰਤੀ ਸਿਨੇਮੇ ਦੀ ਸੱਭ ਤੋਂ ਬਜ਼ੁਰਗ ਅਭਿਨੇਤਰੀ ਜ਼ੋਹਰਾ ਸਹਿਗਲ ਦੱਖਣੀ ਦਿੱਲੀ ਦੇ ਮੰਦਾਕਿਨੀ ਇਨਕਲੇਵ ਵਿੱਚ ਆਪਣੀ ਬੇਟੀ ਕਿਰਣ ਸਹਿਗਲ ਨਾਲ ਰਹਿ ਰਹੀ ਸੀ। ਆਪਣੇ 72 ਸਾਲਾਂ ਦੇ ਫਿਲਮੀ ਸਫਰ ਵਿੱਚ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਅੰਗਰੇਜ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੂੰ 2010 ਵਿੱਚ ਪਦਮ ਵਿਭੂਸ਼ਣ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ।
ਜ਼ੋਹਰਾ ਸਹਿਗਲ ਦਾ ਜਨਮ ਅਪਰੈਲ, 1912 ਵਿੱਚ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਹੋਇਆ ਸੀ। ਉਹ ਥੀਏਟਰ ਨੂੰ ਆਪਣਾ ਪਹਿਲਾ ਪਿਆਰ ਮੰਨਦੀ ਸੀ। ਉਨ੍ਹਾਂ ਨੇ ਪ੍ਰਿਥਵੀ ਥੀਏਟਰ ਵਿੱਚ 14 ਸਾਲ ਤੱਕ ਕੰਮ ਕੀਤਾ। ਉਨ੍ਹਾਂ ਨੂੰ 1998 ਵਿੱਚ ਪਦਮ ਸ਼੍ਰੀ ਅਤੇ 2002 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।