ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ 2 ਅਦਾਰਿਆਂ ਵਿਚ ਦੇਸ਼ ਦੀ 9ਵੀਂ ਰੈਂਕਿੰਗ ਦੀ ਮੈਸੁੂਰ ਯੁੂਨੀਵਰਸਿਟੀ ਨਾਲ ਮੈਨੇਜਮੈਂਟ ਅਤੇ ਕਾਨੂੰਨੀ ਸਿੱਖਿਆ ਦੇ ਕੋਰਸ ਕਰਵਾਉਣ ਵਾਸਤੇ ਕਰਾਰ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਮੈਨੇਜਮੈਂਟ ਅਦਾਰੇ ਗੁਰੂ ਹਰਿਗੋਬਿੰਦ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ., ਹਰਿਗੋਬਿੰਦ ੲੈਨਕਲੇਵ ਅਤੇ ਗੁਰੂ ਨਾਨਕ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ. ਪੰਜਾਬੀ ਬਾਗ ਵਿਖੇ ਐਮ.ਬੀ.ਏ., ਐਲ.ਐਲ.ਐਮ., ਬੀ.ਸੀ.ਏ. ਅਤੇ ਬੀ.ਬੀ.ਐਮ. ਕੋਰਸ ਸ਼ੁਰੂ ਹੋਣ ਅਤੇ ਦਾਖਿਲੇ ਖੁਲਣ ਦੀ ਜਾਣਕਾਰੀ ਦਿੰਦੇ ਹੋਏ ਉਕਤ ਕਿੱਤਾ ਮੁੱਖੀ ਕੋਰਸਾਂ ਕਰਕੇ ਨੇੜਲੇ ਭਵਿੱਖ ‘ਚ ਸਿੱਖ ਬੱਚਿਆਂ ਨੂੰ ਵੱਡੀਆਂ ਨੌਕਰੀਆਂ ਮਿਲਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਦੱਸਿਆ ਕਿ ਮੈਸੂਰ ਯੁਨੀਵਰਸਿਟੀ ਵੱਲੋਂ ਦਿੱਲੀ ਕਮੇਟੀ ਦੇ ਇਨ੍ਹਾਂ ਅਦਾਰਿਆਂ ‘ਚ ਬੀ.ਬੀ.ਐਮ. 60 ਸੀਟਾਂ, ਬੀ.ਸੀ.ਏ 60 ਸੀਟਾਂ, ਐਲ.ਐਲ.ਐਮ. 20 ਅਤੇ ਐਮ.ਬੀ.ਏ. ਕੋਰਸ ਵਾਸਤੇ 60 ਸੀਟਾਂ ਦੀ ਮਜੂੰਰੀ ਦਿੱਤੀ ਗਈ ਹੈ। ਮੈਸੂਰ ਯੂਨਿਵਰਸਿਟੀ ਵੱਲੋਂ ਹੀ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਕੈਡਮਿਕ ਸਲੇਬਸ, ਟੀਚੀਂਗ, ਪ੍ਰੋਜੈਕਟ ਵਰਕ, ਲੈਬ ਵਰਕ ਅਤੇ ਫੀਲਡ ਵਰਕ ਉੱਚ ਪੱਧਰੀ ਤੌਰ ਤੇ ਕਰਵਾਇਆ ਜਾਵੇਗਾ ਤਾਂਕਿ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮੈਸੂਰ ਯੁੂਨਿਵਰਸਿਟੀ ਦੇ ਉੱਚੇ ਰੁਤਬੇ ਕਰਕੇ ਮੰਨਮਾਫਿਕ ਅਦਾਰਿਆਂ ‘ਚ ਨੌਕਰੀਆਂ ਪ੍ਰਾਪਤ ਕਰ ਸਕਨ।
ਦਿੱਲੀ ਕਮੇਟੀ ਦੇ ਪ੍ਰਬੰਧਕੀ ਅਦਾਰਿਆਂ ਦਾ ਮੈਸੂਰ ਯੂਨਿਵਰਸਿਟੀ ਨਾਲ ਹੋਇਆ ਕਰਾਰ
This entry was posted in ਭਾਰਤ.