ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਮਿਆਰੀ ਸਿੱਖਿਆ ਦਿੰਦੇ ਹੋਏ ਆਪਣੀ ਹੋਂਦ ਨੂੰ ਕਾਮਯਾਬੀ ਦੇ ਸੇਹਰਾ ਪਵਾਉਣ ਲਈ ਯਤਨਸ਼ੀਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਾਇਵੇਟ ਆਈ.ਟੀ.ਆਈ. ਤਿਲਕ ਨਗਰ ਦੇ ਚੇਅਰਮੈਨ ਚਮਨ ਸਿੰਘ ਸ਼ਾਹਪੁਰਾ ਨੇ ਅਦਾਰੇ ਵੱਲੋਂ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ਤੇ ਦਿੱਤੀ ਜਾ ਰਹੀ ਵਿਦਾਯਗੀ ਮੌਕੇ ਹੋ ਰਹੇ ਸਮਾਗਮ ਦੌਰਾਨ ਕੀਤਾ।
ਚਮਨ ਸਿੰਘ ਨੇ ਮਕੈਨੀਕਲ ਕੋਰਸ ਕਰ ਰਹੇ 12 ਵਿਦਿਆਰਥੀਆਂ ਨੁੂੰ ਦੇਸ਼ ਦੀ ਮੰਨੀ ਪ੍ਰਮੰਨੀ ਕੰਪਨੀ ਟੋਇਟਾ ਕ੍ਰਿਲੋਸਕਰ ਵੱਲੋਂ ਅੰਤਿਮ ਪ੍ਰਿਖਿਆ ਤੋਂ ਪਹਿਲਾ ਹੀ ਨੌਕਰੀਆਂ ਦੇਣ ਵਾਸਤੇ ਦਿੱਤੀ ਗਈ ਪ੍ਰਵਾਣਗੀ ਦੀ ਜਾਣਕਾਰੀ ਵੀ ਮੌਜੂਦ ਭਰਵੇ ਇਕੱਠ ਨੂੰ ਦਿੱਤੀ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਵੱਲੋਂ ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਉਪਰੰਤ ਵਿਦਿਆਰਥੀਆਂ ਦੇ ਕਾਮਯਾਬ ਭਵਿੱਖ ਦੀ ਵੀ ਕਾਮਨਾ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਗਿੱਦੇ ਦੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ, ਅਮਰਜੀਤ ਸਿੰਘ ਪੱਪੂ, ਰਵੈਲ ਸਿੰਘ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੇ ਮੈਨੇਜਰ ਜਗਦੀਪ ਸਿੰਘ ਕਾਹਲੋ ਦਾ ਇਸ ਮੌਕੇ ਅਦਾਰੇ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਸਵਾਗਤ ਵੀ ਕੀਤਾ ਗਿਆ।
ਦਿੱਲੀ ਕਮੇਟੀ ਦੀ ਆਈ.ਟੀ.ਆਈ. ਦੇ 12 ਵਿਦਿਆਰਥੀਆਂ ਨੁੂੰ ਟੌਇਟਾ ਨੇ ਦਿੱਤੀ ਨੌਕਰੀ
This entry was posted in ਭਾਰਤ.