ਨਵੀਂ ਦਿੱਲੀ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਹੈ ਕਿ ਭਾਰਤ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਭਾਵਨਾ ਤਾਂ ਹੈ ਪਰ ਉਸ ਨੂੰ ਪੂਰਿਆਂ ਕਰਨ ਦੇ ਕੋਈ ਢੰਗ ਨਹੀਂ ਦੱਸੇ ਗਏ। ਸਰਕਾਰ ਨੇ ਵਿੱਤ ਨਿਯੰਤਰਣ ਦੀ ਗੱਲ ਤਾਂ ਕੀਤੀ ਹੈ ਪਰ ਫਿਸਕਲ ਘਾਟਾ ਘੱਟ ਕਰਨ ਦੇ ਲਈ ਕੀ ਤਰੀਕੇ ਅਪਨਾਏ ਜਾਣਗੇ, ਉਸ ਸਬੰਧੀ ਕੁਝ ਨਹੀਂ ਦੱਸਿਆ ਗਿਆ।
ਵਿੱਤ ਮੰਤਰੀ ਜੇਟਲੀ ਨੇ ਫਿਸਕਲ ਘਾਟੇ ਨੂੰ ਜੀਡੀਪੀ ਦੇ 4.1 ਫੀਸਦੀ ਤੱਕ ਰੱਖਣ ਦਾ ਟੀਚਾ ਤੈਅ ਕੀਤਾ ਹੈ। ਇਹ ਟੀਚਾ ਪਿੱਛਲੀ ਸਰਕਾਰ ਨੇ ਹੀ ਤੈਅ ਕੀਤਾ ਸੀ। ਇਸ ਸਬੰਧੀ ਮੂਡੀਜ਼ ਦੇ ਅਤਸੀ ਸ਼ੇਠ ਨੇ ਕਿਹਾ, ‘ਰੇਟਿੰਗਜ਼ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਹ ਥੋੜਾ ਜਿਹਾ ਸਕਾਰਤਮਕ ਹੈ ਕਿ ਰੋਡਮੈਪ ਬਣਾਇਆ ਗਿਆ ਹੈ, ਲੇਕਿਨ ਇਸ ਵਿੱਚ ਡੀਟੇਲਜ਼ ਨਹੀਂ ਹਨ, ਜੋ ਸਾਨੂੰ ਕੁਝ ਵੀ ਕਹਿਣ ਤੋਂ ਰੋਕ ਦਿੰਦਾ ਹੈ।’ ਉਨ੍ਹਾਂ ਨੇ ਕਿਹਾ ਕਿ ਭਾਵਨਾ ਤਾਂ ਨਜ਼ਰ ਆਉਂਦੀ ਹੈ ਪਰ ਇਹ ਨਹੀਂ ਸੋਚਿਆ ਗਿਆ ਕਿ ਇਸ ਨੂੰ ਪੂਰਾ ਕਿਸ ਤਰ੍ਹਾਂ ਕੀਤਾ ਜਾਵੇਗਾ। ਮੂਡੀਜ਼ ਨੇ ਫਿਲਹਾਲ ਭਾਰਤ ਨੂੰ B aa 3 ਰੇਟਿੰਗ ਦਿੱਤੀ ਹੋਈ ਹੈ ਜੋ ਇਨਵੈਸਟਮੈਂਟ ਵਿੱਚ ਸੱਭ ਤੋਂ ਹੇਠਲੀ ਰੇਟਿੰਗ ਹੈ।ਸ਼ੇਠ ਨੇ ਕਿਹਾ ਕਿ ਜੋ ਟੀਚਾ ਤੈਅ ਕੀਤਾ ਗਿਆ ਹੈ ਉਹ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ ਦੂਸਰੀ ਛਿਮਾਹੀ ਵਿੱਚ ਜੇ ਵਿਕਾਸ ਦਰ ਨਾਂ ਸੁਧਰੀ ਤਾਂ ਮੈਨੂੰ ਲਗਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਖਰਚ ਘਟਾਉਣ ਵਿੱਚ ਸਖਤ ਮਿਹਨਤ ਕਰਨੀ ਹੋਵੇਗੀ ਜਾਂ ਫਿਰ ਟੀਚਾ ਇੱਕ-ਦੋ ਦਸ਼ਮਲਵ ਪੁਆਂਇੰਟਸ ਤੋਂ ਦੂਰ ਰਹਿ ਜਾਵੇਗਾ।
ਤਸੱਲੀਬਖਸ਼ ਨਹੀਂ ਹੈ ਜੇਟਲੀ ਦਾ ਬਜਟ : ਮੂਡੀਜ਼
This entry was posted in ਭਾਰਤ.