ਗਾਜ਼ਾ- ਇਸਰਾਈਲੀ ਸੈਨਾ ਨੇ ਗਾਜ਼ਾ ਵਿੱਚ ਫਲਸਤੀਨੀਆਂ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਵਿੱਚ ਫਲਸਤੀਨੀ ਖੇਤਰ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 208 ਹੋ ਗਈ ਹੈ। ਇਸਰਾਈਲ ਨੇ ਤੱਟੀ ਇਲਾਕੇ ਵਿੱਚ ਵੱਸਦੇ ਇੱਕ ਲੱਖ ਦੇ ਕਰੀਬ ਫਲਸੀਤੀਨੀਆਂ ਨੂੰ ਆਪਣੇ ਘਰ ਛੱਡਣ ਲਈ ਕਹਿ ਦਿੱਤਾ ਹੈ।
ਮਿਸਰ ਦੀ ਵਿਚੋਲਗੀ ਕਾਰਣ ਸੰਘਰਸ਼ ਰੋਕਣ ਸਬੰਧੀ ਸਮਝੌਤਾ ਕੁਝ ਹੀ ਘੰਟਿਆਂ ਵਿੱਚ ਸਾਪਤ ਹੋ ਗਿਆ। ਹਮਾਸ ਅੱਤਵਾਦੀਆਂ ਅਤੇ ਹੋਰ ਸੰਗਠਨਾਂ ਵੱਲੋਂ ਇਸਰਾਈਲ ਤੇ ਰਾਕੇਟ ਹਮਲੇ ਬੰਦ ਨਹੀਂ ਹੋਏ। ਇਸ ਲਈ ਇਸਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਾਜ਼ਾ ਵਿੱਚ ਫਲਸੀਤੀਨੀ ਅਧਿਕਰੀਆਂ ਨੇ ਦਾਅਵਾ ਕੀਤਾ ਹੈ ਕਿ ਇਸਰਾਈਲ ਦੁਆਰਾ ਕੀਤੇ ਗਏ ਹਮਲਿਆਂ ਦੌਰਾਨ ਹੁਣ ਤੱਕ 208 ਲੋਕ ਮਾਰੇ ਜਾ ਚੁੱਕੇ ਹਨ। ਫਲਸਤੀਨੀ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਇੱਕ 5 ਮਹੀਨੇ ਦਾ ਬੱਚਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ ਜਿਆਦਾਤਰ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਇਸਰਾਈਲ ਦੁਆਰਾ ਪਿੱਛਲੇ 9 ਦਿਨਾਂ ਤੋਂ ਚਲਾਏ ਜਾ ਰਹੇ ਅਪਰੇਸ਼ਨ ਪ੍ਰੋਟੈਕਟਿਵ ਏਜ਼ ਵਿੱਚ ਹੁਣ ਤੱਕ 1000 ਤੋਂ ਵੱਧ ਲੋਕ ਜਖਮੀ ਹੋ ਗਏ ਹਨ।
ਫਲਸਤੀਨੀ ਗਾਜ਼ਾ ਪੱਟੀ ਛੱਡਕੇ ਚਲੇ ਜਾਣ : ਇਸਰਾਈਲ
This entry was posted in ਅੰਤਰਰਾਸ਼ਟਰੀ.