ਤਲਵੰਡੀ ਸਾਬੋ – ਮਾਲਵੇ ਦਾ ਸਿਰਕੱਢ ਵਿੱਦਿਅਕ ਅਦਾਰਾ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਜਿਸ ਨੇ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਵਿੱਦਿਅਕ ਲੋੜਾਂ ਦੀ ਪਹਿਲਕਦਮੀ ਕੀਤੀ ਹੈ , ਵਿਚ ਅਲੱਗ-ਅਲੱਗ ਕੋਰਸਾਂ ਦੇ ਦਾਖਲੇ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਬਹੁਤ ਵਧ ਰਿਹਾ ਹੈ। ਹਰੇ-ਭਰੇ ਖੇਤਾਂ ਦੀ ਬੁੱਕਲ ਵਿਚ ਅਤਿ ਆਧੁਨਿਕ ਵਿੱਦਿਅਕ ਸਹੂਲਤਾਂ ਨਾਲ ਲੈਸ ਇਹ ਵਿੱਦਿਅਕ ਅਦਾਰਾ ਤਕਨੀਕੀ ਅਤੇ ਗੈਰ ਤਕਨੀਕੀ ਦੋਵੇਂ ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਵਿਦਿਆਰਥੀਆਂ ਨੂੰ ਦੇ ਰਿਹਾ ਹੈ ।
ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ ਨੇ ਦੱਸਿਆ ਕਿ ਇੰਜਨੀਅਰਿੰਗ, ਐਗਰੀਕਲਚਰ, ਕਾਮਰਸ ਐਂਡ ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਜ਼, ਆਰਟਸ ਐਂਡ ਹਿਊਮੈਨਟੀਜ਼ ਦੇ ਖੇਤਰਾਂ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਡਿਪਲੋਮਾ , 10+1, +2 ਤੋਂ ਲੈ ਕੇ ਪੀਐੱਚ. ਡੀ. ਤੱਕ ਦੇ ਕੋਰਸ ਕਰਵਾ ਰਿਹਾ ਹੈ ।
ਇਸ ਇਲਾਕੇ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਰਿਫਾਇਨਰੀ ਜਾਂ ਹੋਰ ਉਦਯੋਗਾਂ ਦੀ ਨੇੜਤਾ ਹੋਣ ਕਰਕੇ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚਲੰਤ ਵਿੱਦਿਅਕ ਵਰ੍ਹੇ ਵਿਚ ਐਗਰੀਕਲਚਰ ਇੰਜੀਨੀਅਰਿੰਗ ਅਤੇ ਪੈਟਰੋਲੀਅਮ ਇੰਜੀਨੀਅਰਿੰਗ ਦੇ ਕੋਰਸ ਵੀ ਸ਼ੁਰੂ ਕੀਤੇ ਹਨ, ਜਿਨ੍ਹਾਂ ਵੱਲ ਵਿਦਿਆਰਥੀਆਂ ਵਿਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ ਹੈ ।ਹਿਊਮੈਨਟੀਜ਼ ਅਤੇ ਐਗਰੀਕਲਚਰ ਦੇ ਕੁੱਝ ਵਿਸ਼ਿਆਂ ਦੀਆਂ ਸੀਟਾਂ ਤਾਂ ਮੁਕੰਮਲ ਭਰ ਚੁੱਕੀਆਂ ਹਨ ।
ਸ਼੍ਰੀ ਸਤੀਸ਼ ਗੋਸਵਾਮੀ, ਰਜਿਸਟਰਾਰ ਨੇ ਗੱਲਬਾਤ ਦੌਰਾਨ ਹੋਰ ਦੱਸਿਆ ਕਿ ਪੀਐੱਚ. ਡੀ ਅਤੇ ਐੱਮ. ਫਿਲ. ਦੀਆਂ ਸੀਮਤ ਸੀਟਾਂ ‘ਤੇ ਅੰਦਾਜ਼ਨ 250 ਨਿਵੇਦਨ ਪੱਤਰ ਆਏ ਹਨ ਅਤੇ ਉੱਚ ਵਿੱਦਿਆ ਅਤੇ ਰਿਸਰਚ ਦੇ ਵਿਦਿਆਰਥੀਆਂ ਨੂੰ ਇਕ ਮਜਬੂਤ ਆਧਾਰ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਵਿਚ ਪੀ ਏ ਯੂ, ਐੱਚ ਏ ਯੂ, ਆਈ ਆਈ ਟੀ ਅਤੇ ਹੋਰ ਉੱਚ ਪੱਧਰੀ ਸੰਸਥਾਵਾਂ ਤੋਂ ਰਿਟਾਇਰਡ ਜਾਂ ਗਿਆਨ ਪ੍ਰਾਪਤ ਕਰ ਚੁੱਕੇ 30 ਤੋਂ ਵਧੇਰੇ ਡਾਕਟਰੇਟ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਸਿਰਫ ਤਕਨੀਕੀ ਅਤੇ ਕਾਮਰਸ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਹੀ ਸਤ ਪ੍ਰਤੀਸ਼ਤ ਪਲੇਸਮੈਂਟ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਸਗੋਂ ਆਰਟਸ ਐਂਡ ਹਿਊਮੈਨਟੀਜ਼ ਦੇ ਵਿਦਿਆਰਥੀ ਵੀ ਵੱਖ-ਵੱਖ ਵਿੱਦਿਅਕ ਅਦਾਰਿਆਂ ਜਾਂ ਉਦਯੋਗਾਂ ਵਿਚ ਇੱਕ ਵਿਲੱਖਣ ਪਹਿਚਾਣ ਬਣਾ ਰਹੇ ਹਨ ।
ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਵਿੱਤੀ ਸੰਸਥਾਵਾਂ ਅਤੇ ਬੈਂਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਵੀ ਮੁਹੱਈਆ ਕਰਵਾ ਰਹੇ ਹਨ, ਜਿਨ੍ਹਾਂ ਦੀ ਭਰਪੂਰ ਜਾਣਕਾਰੀ ਕੈਂਪਸ ਵਿਚ ਪਹੁੰਚ ਕੇ ਲਈ ਜਾ ਸਕਦੀ ਹੈ ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਖੇਤੀਬਾੜੀ, ਇੰਜੀਨੀਅਰਿੰਗ, ਕੰਪਿਊਟਰ ਐਪਲੀਕੇਸ਼ਨਜ਼ ਅਤੇ ਮੈਨੇਜਮੈਂਟ ਖੇਤਰ ਵੱਲ ਵਧ ਰਿਹਾ ਵਿਦਿਆਰਥੀਆਂ ਦਾ ਰੁਝਾਨ
This entry was posted in ਪੰਜਾਬ.