ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਵੱਖਰੀ ਕਮੇਟੀ ਬਣਾਉਣ ਤੇ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੇ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਹਮੇਸ਼ਾਂ ਹੀ ਸਿੱਖ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਵਿੱਚ ਯਕੀਨ ਰੱਖਦੀ ਹੈ।
ਜਾਰੀ ਇੱਕ ਬਿਆਨ ਰਾਹੀ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਦੱਸਿਆ ਕਿ ਸ੍ਰ ਸਰਨਾ ਨੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੁਲਦਸਤਾ ਭੇਂਟ ਕਰਕੇ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੇ ਹਰਿਆਣਾ ਦੇ ਸਿੱਖਾਂ ਦੀ ਚਿਰੋਕਣੀ ਮੰਗ ਤੇ ਅਮਲ ਕਰਕੇ ਜਿਹੜੀ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਹੈ ਉਸ ਨਾਲ ਬਾਦਲ ਪਰਿਵਾਰ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਜਗਤ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸਿੱਖਾਂ ਨੇ ਇਸ ਫੈਸਲੇ ਦਾ ਆਤਸ਼ਬਾਜੀ ਚਲਾ ਕੇ ਸੁਆਗਤ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਆ ਦਾ ਕਬਜਾ ਹੈ ਅਤੇ ਸਿੱਖ ਪੰਥ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਤੋ ਸੰਤੁਸ਼ਟ ਨਹੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਹਰਿਆਣੇ ਦੇ ਗੁਰੂਦੁਆਰਿਆ ਦੀ ਸੇਵਾ ਖੁਦ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਪ੍ਰਬੰਧ ਨੂੰ ਪਹਿਲਾਂ ਨਾਲੋ ਸੁਚਾਰੂ ਢੰਗ ਨਾਲ ਚਲਾ ਸਕਣਗੇ। ਸ੍ਰ ਦਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਕੁਝ ਸਮਾਂ ਸ੍ਰ ਸਰਨਾ ਨੇ ਮੁੱਖ ਮੰਤਰੀ ਸ੍ਰੀ ਹੁੱਡਾ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਜਿਸ ਬਾਰੇ ਸਮਝਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਨਵੀ ਕਮੇਟੀ ਬਾਰੇ ਹੀ ਕੁਝ ਵਿਚਾਰੀਆ ਕੀਤੀਆ ਹੋਣਗੀਆ। ਇਸ ਸਮੇਂ ਉਹਨਾਂ ਦੇ ਨਾਲ ਦਮਨਦੀਪ ਸਿੰਘ ਤੋ ਇਲਾਵਾ ਮਨਜੀਤ ਸਿੰਘ ਸਰਨਾ, ਹਰਿੰਦਰ ਸਿੰਘ ਕੈਰੋਂ, ਹਰਿੰਦਰਪਾਲ ਸਿੰਘ. ਜਾਤਿੰਦਰ ਸਿੰਘ ਸੋਨੂੰ, ਰਾਜਿੰਦਰ ਸਿੰਘ ਵਾਸਨ, ਪਰਮਜੀਤ ਸਿੰਘ ਪੰਮਾ, ਹਰਕੀਰਤ ਸਿੰਘ ਚੋਪੜਾ, ਭੁਪਿੰਦਰਪਾਲ ਸਿੰਘ, ਇੰਦਰਜੀਤ ਸਿੰਘ ਸੰਤਗੜ, ਮਾਣਕ ਸਿੰਘ ਬੇਦੀ, ਸ਼ਲਿੰਦਰ ਸਿੰਘ, ਮਨਪ੍ਰੀਤ ਸਿੰਘ ਖਾਲਸਾ ਆਦਿ ਵੀ ਸ੍ਰ ਸਰਨਾ ਦੇ ਨਾਲ ਵਧਾਈ ਦੇਣ ਵਾਲਿਆ ਵਿੱਚ ਸ਼ਾਮਲ ਸਨ। ,
ਸਰਨਾ ਨੇ ਹੁੱਡਾ ਨਾਲ ਮੀਟਿੰਗ ਕਰਕੇ ਵੱਖਰੀ ਕਮੇਟੀ ਦੀ ਬਣਤਰ ਬਾਰੇ ਕੀਤੀਆ ਵਿਚਾਰਾਂ
This entry was posted in ਭਾਰਤ.