ਕੁਆਲਾਲੰਪੁਰ- ਮਲੇਸ਼ੀਆ ਦੇ ਜਹਾਜ਼ ਐਮਐਚ 370 ਦੇ ਰਹੱਸਮਈ ਢੰਗ ਨਾਲ ਗੁੰਮ ਹੋ ਜਾਣ ਤੋਂ ਬਾਅਦ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਤੇ ਇੱਕ ਹੋਰ ਮਲੇਸ਼ੀਆਈ ਜਹਾਜ ਐਮ ਐਚ 17 ਹਾਦਸੇ ਦਾ ਸਿ਼ਕਾਰ ਹੋ ਗਿਆ ਹੈ।
ਮਲੇਸ਼ੀਆਈ ਜਹਾਜ਼ ਐਮ ਐਚ 17 ਤੇ ਮਿਸਾਈਲ ਨਾਲ ਹਮਲਾ ਕੀਤਾ ਗਿਆ। ਪਲੇਨ ਵਿੱਚ ਸਵਾਰ ਸਾਰੇ 285 ਯਾਤਰੀ ਅਤੇ 15 ਪਾਈਲਟ ਕਰੂ ਮੈਂਬਰ ਮਾਰੇ ਗਏ ਹਨ। ਇਹ ਯਾਤਰੀ ਪਲੇਨ ਪੂਰਬੀ ਯੁਕਰੇਨ ਵਿੱਚ ਰੂਸ ਦੀ ਸੀਮਾ ਦੇ ਨਜ਼ਦੀਕ ਹਾਦਸੇ ਦਾ ਸਿ਼ਕਾਰ ਹੋ ਗਿਆ। ਇਹ ਬੋਇੰਗ ਜਹਾਜ਼ ਮਲੇਸ਼ੀਅਨ ਏਅਰ ਲਾਈਨਜ਼ ਦੀ ਉਡਾਣ ਐਮ ਐਚ 17 ਨੂੰ ਲੈ ਕੇ ਐਮਸਟਰਡਮ ਤੋਂ ਕੁਆਲਾਲੰਪੁਰ ਜਾ ਰਿਹਾ ਸੀ। ਇਹ ਪਲੇਨ ਰੂਸ ਦੀ ਸੀਮਾ ਅੰਦਰ ਦਾਖਿਲ ਹੋਣ ਤੋਂ 20 ਮੀਲ ਪਹਿਲਾਂ ਹੀ ਹੇਠਾਂ ਡਿੱਗਣ ਲਗਾ ਅਤੇ ਬਾਅਦ ਵਿੱਚ ਯੁਕਰੇਨ ਦੀ ਸੀਮਾ ਵਿੱਚ ਸ਼ਾਖਤਿਉਰਸਕ ਕਸਬੇ ਦੇ ਨੇੜੇ ਜਮੀਨ ਤੇ ਸੜਦਾ ਹੋਇਆ ਮਿਲਿਆ। ਇਸ ਵਿੱਚ ਸਵਾਰ ਕਰੂ ਮੈਂਬਰਾਂ ਸਮੇਤ ਸਾਰੇ 295 ਯਾਤਰੀ ਮਾਰੇ ਗਏ ਹਨ।
ਮਲੇਸ਼ੀਆਈ ਜਹਾਜ਼ ਤੇ ਕੀਤੇ ਗਏ ਹਮਲੇ ਪਿੱਛੇ ਵੱਖਵਾਦੀਆਂ ਦਾ ਹੱਥ ਮੰਨਿਆ ਜਾ ਰਿਹਾ ਹੈ।ਇਹ ਦੁਰਘਟਨਾ ਉਸ ਖੇਤਰ ਵਿੱਚ ਹੋਈ ਹੈ ਜਿੱਥੇ ਯੁਕਰੇਨ ਦੀ ਸੈਨਾ ਅਤੇ ਰੂਸ ਸਮਰਥੱਕ ਵੱਖਵਾਦੀਆਂ ਵਿੱਚ ਸੰਘਰਸ਼ ਚੱਲ ਰਿਹਾ ਹੈ। ਯੁਕਰੇਨ ਦੇ ਸੁਰੱਖਿਆ ਬਲਾਂ ਅਨੁਸਾਰ ਇਹ ਪਲੇਨ ਦਸ ਹਜ਼ਾਰ ਮੀਟਰ ਦੀ ਉਚਾਈ ਤੇ ਰਾਡਾਰ ਤੋਂ ਗਾਇਬ ਹੋ ਗਿਆ ਸੀ।
ਮਲੇਸ਼ੀਆਈ ਜਹਾਜ਼ ਤੇ ਯੁਕਰੇਨ ‘ਚ ਹੋਇਆ ਮਿਸਾਈਲ ਹਮਲਾ
This entry was posted in ਅੰਤਰਰਾਸ਼ਟਰੀ.