ਲੁਧਿਆਣਾ,(ਪ੍ਰੀਤੀ ਸ਼ਰਮਾ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਣਯੋਗ ਚੇਅਰਮੈਨ ਇੰਜ. ਸ੍ਰੀ ਕੇ.ਡੀ. ਚੌਧਰੀ ਦੀਆਂ ਹਦਾਇਤਾ ’ਤੇ ਊਰਜਾ ਨਿਗਮ ਕੇਂਦਰੀ ਜ਼ੋਨ ਨੇ ਬਿਜਲੀ ਚੋਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਸਥਾਨਕ ਦਫ਼ਤਰ ਸੀ.ਐਮ.ਸੀ. ਮੰਡਲ ਲੁਧਿਆਣਾ ਤਹਿਤ ਪੈਂਦੇ ਮੁਹੱਲਾ ਇਸਲਾਮ ਗੰਜ ਦੇ ਖਪਤਕਾਰ ਸਰਬਜੀਤ ਸਿੰਘ ਸਪੁੱਤਰ ਅਮਰ ਸਿੰਘ ਜੋ ਆਪਣੀ ਮੋਬਾਈਲ ਫੋਨਾ ਦੀ ਦੁਕਾਨ ’ਤੇ ਆਪਣੇ ਮੀਟਰ ਵਿੱਚ ਰਿਮੋਰਟ ਕੰਟਰੋਲ ਦਾ ਸੈਂਸਰ ਲਗਾ ਕੇ ਬਿਜਲੀ ਚੋਰੀ ਕਰਦਾ ਫੜਿਆ ਗਿਆ, ਇਸ ਮੌਕੇ ਚੈਕਿੰਗ ਸਟਾਫ਼ ਨੇ ਜਦੋਂ ਖਪਤਕਾਰ ਦੀ ਦੁਕਾਨ ਅਤੇ ਘਰ ਦਾ ਕੁਨੈਕਸ਼ਨ ਚੈ¤ਕ ਕੀਤਾ ਤਾਂ ਦੋਹਾਂ ਕੁਨੈਕਸ਼ਨਾ ’ਤੇ ਚੋਰੀ ਕਰਦਾ ਪਾਇਆ ਗਿਆ ਅਤੇ ਖਪਤਕਾਰ ਨੂੰ ਢਾਈ ਲੱਖ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ। ਊਰਜਾ ਨਿਗਮ ਕੇਂਦਰੀ ਜ਼ੋਨ ਦੇ ਚੀਫ਼ ਇੰਜ. ਰਛਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਚੋਰਾ ਵਿਰੁੱਧ ਮੁਹਿੰਮ ਨੂੰ ਪੂਰੀ ਤਰ੍ਹਾਂ ਤੇਜ਼ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਮੁਹੱਲਾ ਇਸਲਾਮ ਗੰਜ ਦੇ ਖਪਤਕਾਰ ਸਰਬਜੀਤ ਸਿੰਘ ਸਪੁੱਤਰ ਅਮਰ ਸਿੰਘ ਦੀ ਮੋਬਾਈਲ ਦੀ ਦੁਕਾਨ ਦਾ ਕੁਨੈਕਸ਼ਨ ਖਾਤਾ ਨੰਬਰ ਏ.ਸੀ. 02/00478 ਚੈ¤ਕ ਕੀਤਾ ਗਿਆ ਤਾਂ ਖਪਤਕਾਰ ਦੇ ਮੀਟਰ ’ਤੇ ਚੱਲਦਾ ਲੋਡ 5 ਕਿਲੋਵਾਟ ਸੀ ਅਤੇ ਜਿਸ ਵਿੱਚ ਇੱਕ ਏ.ਸੀ.ਵੀ. ਲੱਗਿਆ ਹੋਇਆ ਸੀ, ਖਪਤਕਾਰ ਮੀਟਰ ਦੇ ਵਿੱਚ ਰਿਮੋਟ ਕੰਟਰੋਲ ਦਾ ਸੈਂਸਰ ਲਗਾ ਕੇ ਬਿਜਲੀ ਚੋਰੀ ਕਰਦਾ ਸੀ ਅਤੇ ਮੀਟਰ ਦੀਆਂ ਦੋਵੇਂ ਐਮ.ਈ. ਸੀਲਾਂ ਫੇਕ ਸਨ ਅਤੇ ਸੀਲਾਂ ਦੇ ਇਮਪਰੈਸ਼ਨ ਐਮ.ਈ. ਸੀਲਾਂ ਦੇ ਇਮਪਰੈਸ਼ਨ ਨਾਲ ਮੇਲ ਨਹੀਂ ਖਾਂਦੇ ਅਤੇ ਮੀਟਰ ਦੀ ਅਲਟਰਾਸੌਨਿਕ ਵੈਲਡਿੰਗ ਵੀ ਟੈਪਰਡ ਕੀਤੀ ਹੋਈ ਹੈ। ਖਪਤਕਾਰ ਰਿਮੋਰਟ ਕੰਟਰੋਲ ਦੀ ਵਰਤੋਂ ਕਰਕੇ ਆਪਣੀ ਅਸਲ ਖਪਤ ਨੂੰ ਛਪਾਉਂਦਾ ਰਿਹਾ ਅਤੇ ਅਣਅਧਿਕਾਰਤ ਤੌਰ ’ਤੇ ਬਿਜਲੀ ਦੀ ਵਰਤੋਂ ਕਰਦਾ ਰਿਹਾ। ਇਸ ਅਨੁਸਾਰ ਬਿਜਲੀ ਐਕਟ ਅਧੀਨ ਧਾਰਾ 135 ਤਹਿਤ ਖਪਤਕਾਰ ਨੂੰ ਪੱਤਰ ਨੰਬਰ 2369 ਮਿਤੀ 22-7-2014 ਰਾਹੀਂ ਕੰਪਾਉਡਿੰਗ ਚਾਰਜਿਜ਼ ਸਮੇਤ ਬਿਜਲੀ ਚੋਰੀ ਦੇ 1 ਲੱਖ 50 ਹਜ਼ਾਰ ਦੇ ਦੇ ਕਰੀਬ ਰੁਪਏ ਚਾਰਜ ਕੀਤੇ ਗਏ ਅਤੇ ਖਪਤਕਾਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ।ਇਸੇ ਤਰ੍ਹਾਂ ਜਦੋਂ ਇਸੇ ਖਪਤਕਾਰ ਦਾ ਘਰ ਦਾ ਕੁਨੈਕਸ਼ਨ ਚੈਕ ਕੀਤਾ ਗਿਆ ਜੋ ਕਿ ਸ੍ਰੀਮਤੀ ਜੋਗਿੰਦਰ ਕੌਰ ਵਾਸੀ ਇਸਲਾਮਗੰਜ ਖਾਤਾ ਨੰਬਰ ਏ.ਸੀ. 02/0392 ਦੇ ਨਾਮ ’ਤੇ ਚੱਲਦਾ ਹੈ, ਜਿਸ ਦਾ ਮੰਜ਼ੂਰ ਲੋਡ 3 ਕਿਲੋਵਾਟ ਹੈ ਜਦਕਿ ਮੌਕੇ ’ਤੇ ਚੱਲਦਾ ਲੋਡ 6.5 ਕਿਲੋਵਾਟ ਪਾਇਆ ਗਿਆ ਅਤੇ ਖਪਤਕਾਰ 2 ਏ.ਸੀ. ਦੀ ਵੀ ਵਰਤੋਂ ਕਰਦਾ ਹੈ। ਇਸ ਕੁਨੈਕਸ਼ਨ ’ਤੇ ਵੀ ਖਪਤਕਾਰ ਸਿੱਧੀ ਕੁੰਡੀ ਲਗਾ ਕੇ ਬਿਜਲੀ ਦੀ ਚੋਰੀ ਕਰਦਾ ਪਾਇਆ ਗਿਆ, ਇਸ ਕੁਨੈਕਸ਼ਨ ’ਤੇ ਖਪਤਕਾਰ ਨੇ ਸਿੱਧੀ ਤਾਰ ਲਗਾ ਕੇ ਮੀਟਰ ਬਾਈਪਾਸ ਕੀਤਾ ਹੋਇਆ ਸੀ। ਇਸ ਚੋਰੀ ਬਦਲੇ ਖਪਤਕਾਰ ਨੂੰ ਦਫ਼ਤਰ ਦੇ ਪੱਤਰ ਨੰਬਰ 2367 ਮਿਤੀ 22-7-2014 ਰਾਹੀਂ 1 ਲੱਖ 37 ਹਜ਼ਾਰ ਦੇ ਕਰੀਬ ਬਿਜਲੀ ਚੋਰੀ ਦੇ ਪੈਸੇ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਖਪਤਕਾਰ ਦੇ ਖ਼ਿਲਾਫ਼ ਬਿਜਲੀ ਚੋਰੀ ਸਬੰਧੀ ਧਾਰਾ 135 ਤਹਿਤ ਥਾਣਾ ਐਂਟੀ ਪਾਵਰ ਥੈਫਟ ਸਰਾਭਾ ਨਗਰ ਲੁਧਿਆਣਾ ਨੂੰ ਪੱਤਰ ਨੰਬਰ 2368 ਮਿਤੀ 22-7-2014 ਰਾਹੀਂ ਮੁਕੱਦਮਾ ਦਰਜ ਕਰਨ ਸਬੰਧੀ ਵੀ ਲਿਖਿਆ ਹੈ।
ਇੰਜ. ਰਛਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਚੋਰਾ ਖ਼ਿਲਾਫ਼ ਅਰੰਭੀ ਮੁਹਿੰਮ ਕਿਸੇ ਕਿਸਮ ਦੀ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉੂਰਜਾ ਨਿਗਮ ਕੇਂਦਰੀ ਜ਼ੋਨ ਆਪਣੇ ਖਪਤਕਾਰਾ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਵਧੀਆ ਸਪਲਾਈ ਅਤੇ ਵਧੀਆ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਵੀ.ਡੀ.ਐਸ. ਸਕੀਮ ਜੋ 31 ਜੁਲਾਈ ਤੱਕ ਹੈ, ਜੋ ਖਪਤਕਾਰ ਆਪਣੇ ਘਰੇਲੂ, ਵਪਾਰਕ, ਇੰਡਸਟਰੀਅਲ, ਖੇਤੀਬਾੜੀ ਕੁਨੈਕਸ਼ਨਾ ਦਾ ਲੋਡ ਵਧਾਉਣਾ ਚਾਹੁੰਦੇ ਹਨ ਇਸ ਸਕੀਮ ਤਹਿਤ ਲੋਡ ਵਧਾ ਸਕਦੇ ਹਨ। ਬਿਜਲੀ ਸਬੰਧੀ ਜੇਕਰ ਕਿਸੇ ਵੀ ਖਪਤਕਾਰ ਨੂੰ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਉਹ ਆਪਣੇ ਸਬੰਧਤ ਦਫ਼ਤਰ ਦੇ ਨੋਡਲ ਅਫ਼ਸਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਉਸ ਦੀ ਸਮੱਸਿਆ ਦਾ ਤੁਰੰਤ ਹੱਲ ਹੋਵੇਗਾ।
ਬਿਜਲੀ ਚੋਰੀ ਵਿਰੁੱਧ ਮੁਹਿੰਮ ਨੂੰ ਹੁੰਗਾਰਾ – ਰਿਮੋਟ ਕੰਟਰੋਲ ਦੇ ਸੈਂਸਰ ਨਾਲ ਬਿਜਲੀ ਚੋਰੀ ਕਰਦਾ ਫੜਿਆ ਖਪਤਕਾਰ
This entry was posted in ਪੰਜਾਬ.