ਲੁਧਿਆਣਾ, (ਪ੍ਰੀਤੀ ਸ਼ਰਮਾ) – ਅਰੋੜਾ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਇਲਾਜ ਦੇ ਦੌਰਾਨ ਮੌਤ ਦੇ ਆਗੋਸ਼ ਵਿੱਚ ਗਈ ਮਹਿਲਾ ਜੋਤੀ ਦੇ ਪਾਰਿਵਾਰਿਕ ਮੈਂਬਰਾਂ ਅਤੇ ਐਕਟਿਵ ਏੰਟੀ ਕਰਪਸ਼ਨ ਗਰੁਪ ਦੇ ਮੈਬਰਾਂ ਨੇ ਸਤਪਾਲ ਗੁਸਾਈਂ ਦੀ ਅਗਵਾਈ ਹੇਠ ਮ੍ਰਿਤਕਾ ਦੀ ਅਰਥੀ ਨੂੰ ਬਾਬਾ ਥਾਨ ਸਿੰਘ ਚੌਂਕ ਸਥਿਤ ਅਰੋੜਾ ਹਸਪਤਾਲ ਦੇ ਸਾਹਮਣੇ ਰੱਖਕੇ ਰੋਸ਼ ਮੁਜਾਹਰਾ ਕਰਕੇ ਹਸਪਤਾਲ ਪ੍ਰਬੰਧਨ, ਡਾਕਟਰ ਅਤੇ ਸਟਾਫ ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਡਾਕਟਰ ਦੀ ਰਜਿਸਟਰੇਸ਼ਨ ਰ¤ਦ ਕਰਣ ਦੀ ਮੰਗ ਕੀਤੀ ।ਮ੍ਰਿਤਕਾ ਦੇ ਪਰੀਜਨਾਂ ਵ¤ਲੋਂ ਅਰਥੀ ਦੇ ਨਾਲ ਹਸਪਤਾਲ ਦੇ ਬਾਹਰ ਰੋਸ਼ ਪ੍ਰਦਸ਼ਨ ਦੀ ਭਿਨਕ ਲੱਗਦੇ ਹੈ ਮੌਕੇ ਤੇ ਪੰਹੁਚੇ ਏਸੀਪੀ ਰਮਨੀਕ ਚੌਧਰੀ ਨੇ ਐਕਟਿਵ ਐਂਟੀ ਕਰਪਸ਼ਨ ਗਰੁਪ ਦੇ ਪ੍ਰਧਾਨ ਰਮੇਸ਼ ਬਾਂਗੜ ਅਤੇ ਮ੍ਰਿਤਕਾ ਦੇ ਪਰੀਜਨਾਂ ਦੀ ਬੈਠਕ ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਦੇ ਨਾਲ ਕਰਵਾਉਣ ਦਾ ਭਰੋਸਾ ਦੇ ਕੇ ਕਰੀਬ ਇੱਕ ਘੰਟੇ ਬਾਅਦ ਰੋਸ਼ ਪ੍ਰਰਦਸ਼ਨ ਖਤਮ ਕਰਵਾਕੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਕਰਵਾਇਆ । ਰਮੇਸ਼ ਬਾਂਗੜ ਨੇ ਕਿਹਾ ਕਿ ਏਸੀਪੀ ਰਮਨੀਕ ਚੌਧਰੀ ਵੱਲੋਂ ਮ੍ਰਿਤਕਾ ਦੇ ਪਰਿਵਾਰ ਨੂੰ ਭਰੋਸਾ ਦਿਵਾਉਣ ਦੇ ਬਾਵਜੂਦ ਪੀੜਿਤ ਪਰਿਵਾਰ ਰੋਜਾਨਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹਸਪਤਾਲ ਦੇ ਬਾਹਰ ਰੋਸ਼ ਧਰਨਾ ਲਗਾਕੇ ਹਸਪਤਾਲ ਆਉਣ ਵਾਲੇ ਮਰੀਜਾਂ ਨੂੰ ਸੁਚੇਤ ਕਰੇਗਾ ਕਿ ਉਹ ਜੇਕਰ ਜਿੰਦਗੀ ਬਚਾਉਣਾ ਚਾਹੁੰਦੇ ਹੋ ਤਾਂ ਇਸ ਬੂਚੜਖ਼ਾਨੇ ਵਿੱਚ ਇਲਾਜ ਕਰਵਾਉਣ ਤੋਂ ਪਰਹੇਜ ਕਰੋ । ਇਹ ਕ੍ਰਮ ਤੱਦ ਤੱਕ ਜਾਰੀ ਰਹੇਗਾ ਜਦੋਂ ਤੱਕ ਆਰੋਪੀ ਡਾਕਟਰ ਅਤੇ ਸਟਾਫ ਤੇ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਜਾਂਦੀ । ਉਨ੍ਹਾਂ ਕਿਹਾ ਕਿ ਅਸਪਤਾਲ ਦੇ ਬਾਹਰ ਰੋਜਾਨਾਂ ਲੱਗਣ ਵਾਲੇ ਧਰਨੇ ਵਿੱਚ ਐਕਟਿਵ ਐਂਟੀ ਕਰਪਸ਼ਨ ਗਰੁਪ ਪੀੜਿਤ ਪਰਿਵਾਰ ਨੂੰ ਸਹਿਯੋਗ ਦੇਵੇਗਾ ।ਉਥੇ ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਦੇ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਬਕਾ ਸਿਹਤ ਮੰਤਰੀ ਸਤਪਾਲ ਗੋਂਸਾਈ , ਐਕਟਿਵ ਐਂਟੀ ਕਰਪਸ਼ਨ ਗਰੁਪ ਦੇ ਮੈਂਬਰ ਅਤੇ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਪੁਲਿਸ ਕਮਿਸ਼ਨਰ ਦੇ ਸਾਹਮਣੇ ਪੱਖ ਰਖਕੇ ਹਸਪਤਾਲ ਪ੍ਰਬੰਧਨ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਸੰਬਧਤ ਡਾਕਟਰ ਤੇ ਸਖ਼ਤ ਕਾਰਵਾਈ ਦੀ ਮੰਗ ਕਰਣਗੇ । ਇਸ ਮੌਕੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ,ਮ੍ਰਿਤਕਾ ਜੋਤੀ ਦੇ ਪਤੀ ਸੰਨੀ , ਸੱਸ ਉਸ਼ਾ ਦੇਵੀ , ਸਸੁਰ ਵਿਜੈ ਸਿੰਘ , ਅਜੈ ਕੁਮਾਰ , ਸੋਨੂੰ ਕੁਮਾਰ , ਆਕਾਸ਼ ਕੁਮਾਰ , ਸਚਿਨ ਕੁਮਾਰ , ਅਭੀਸ਼ੇਕ ਕੁਮਾਰ , ਅੰਜੂ ਕੁਮਾਰੀ ਸਹਿਤ ਹੋਰ ਵੀ ਮੌਜੂਦ ਸਨ ।
ਮ੍ਰਿਤਕਾ ਦੇ ਰਿਸ਼ਤੇਦਾਰਾਂ ਅਤੇ ਐਕਟਿਵ ਐਂਟੀ ਕਰਪਸ਼ਨ ਗਰੁਪ ਨੇ ਅਰੋੜਾ ਹਸਪਤਾਲ ਦੇ ਬਾਹਰ ਅਰਥੀ ਰੱਖ ਕੇ ਕੀਤਾ ਮੁਜਾਹਰਾ
This entry was posted in ਪੰਜਾਬ.