ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਵਿਧਾਨ ਹਨ – ਇੱਕ ਸੰਵਿਧਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅਤੇ ਦੂਜਾ ਸੰਵਿਧਾਨ ਹੈ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਲਈ। ਜੋ ਸੰਵਿਧਾਨ ਚੋਣ ਕਮਿਸ਼ਨ ਨੂੁੰ ਦਿੱਤਾ ਗਿਆ ਹੈ। ਦੋ ਸੰਵਿਧਾਨ ਹੋਣ ਦਾ ਮਤਲਬ ਹੈ ਕਿ ਦੋ ਸ਼੍ਰੋਮਣੀ ਅਕਾਲੀ ਦਲ ਬਾਦਲ ਹਨ। ਇੱਕ ਅਕਾਲੀ ਦਲ ਸਿਆਸੀ ਹੋਇਆ ਤੇ ਦੂਜਾ ਅਕਾਲੀ ਦਲ ਧਾਰਮਿਕ ਹੋਇਆ।
ਬਾਦਲ ਸਾਹਿਬ ਹੀ ਜਵਾਬ ਦੇਣ ਕਿ ਇਨ੍ਹਾਂ ਦੋਨਾਂ ਪਾਰਟੀਆਂ ਚੋਂ ਕਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਪੰਥਕ ਕਾਨਫ਼ਰੰਸ ਬੁਲਾਈ ਹੈ। ਇਹ ਕਿਹਾ ਗਿਆ ਹੈ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਹ ਪੰਥਕ ਕਾਨਫ਼ਰੰਸ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਕੋਰ ਕਮੇਟੀ ਤਾਂ ਸਿਆਸੀ ਅਕਾਲੀ ਦਲ ਦੀ ਹੈ ਅਤੇ ਇਸ ਸਿਆਸੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਿਕ ਇਸ ਦਾ ਕੋਈ ਹੱਕ ਨਹੀਂ ਕਿ ਪੰਥਕ ਕਾਨਫ਼ਰੰਸ ਬੁਲਾਈ ਜਾਵੇ।
ਚੋਣ ਕਮਿਸ਼ਨ ਦੇ ਨਾਲ ਰਜਿਸਟਰ ਹੋਈ ਕੋਈ ਵੀ ਸਿਆਸੀ ਪਾਰਟੀ ਧਾਰਮਿਕ ਸੰਮੇਲਨ ਨਹੀਂ ਬੁਲਾ ਸਕਦੀ ਅਤੇ ਨਾਂ ਹੀ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਸਕਦੀ ਹੈ। ਇਸ ਲਈ ਇਹ ਕਾਨਫ਼ਰੰਸ ਦੇਸ਼ ਦੇ ਸੰਵਿਧਾਨ ਦੇ ਵੀ ਖਿਲਾਫ ਹੈ।
ਇਹ ਦੋ ਵਖਰੇ ਸੰਵਿਧਾਨ ਰੱਖਕੇ ਅਕਾਲੀ ਦਲ ਹੁਣ ਤਕ ਪੰਜਾਬ ਦੇ ਲੋਕਾਂ ਨਾਲ ਅਤੇ ਸਿੱਖ ਕੋਮ ਨਾਲ ਧੋਖਾ ਕਰਦਾ ਆਇਆ ਹੈ। ਇਹ ਅਕਾਲੀ ਦਲ ਦੀਆਂ ਦੋਨਾਂ ਪਾਰਟੀਆਂ ਨੂੰ ਆਪਣੇ-ਆਪਣੇ ਦਾਇਰੇ ਵੱਖਰੇ ਰਖਣੇਂ ਚਾਹੀਦੇ ਹਨ ਅਤੇ ਅਕਾਲੀ ਦਲ ਦੀ ਸਿਆਸੀ ਪਾਰਟੀ ਅਤੇ ਧਾਰਮਿਕ ਪਾਰਟੀ ਵਖਰੀ-ਵਖਰੀ ਚਲਾਉਣੀ ਚਾਹੀਦੀ ਹੈ।
ਬੇਹਤਰ ਹੋਵੇਗਾ ਕਿ ਇਹ 27 ਜੁਲਾਈ ਤੇ 28 ਜੁਲਾਈ – 27 ਨੂੰ ਪੰਥਕ ਕਾਨਫ਼ਰੰਸ ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ ਹੈ ਅਤੇ 28 ਨੂੰ ਹਰਿਆਣਾ ਦੀ ਕਮੇਟੀ ਨੇ ਕੋਮੀ ਪਧਰੀ ਪੰਥਕ ਕਨਵੈਨਸ਼ਨ ਸੱਦੀ ਹੈ। ਇਨ੍ਹਾਂ ਦੋਵਾਂ ਨੂੰ ਮੁਲਤਵੀ ਕਰਕੇ ਇਸ ਟਕਰਾਅ ਦਾ ਕੋਈ ਹਲ ਸਰਬ ਸਹਿਮਤੀ ਅਤੇ ਸ਼ਾਂਤਮਈ ਤਰੀਕੇ ਨਾਲ ਕੱਢਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਤੇ ਸਿੱਖ ਬੁੱਧੀਜੀਵਿਆਂ ਨੂੰ ਦੋਵੇਂ ਧੜੇਆਂ ਨਾਲ ਗੱਲਬਾਤ ਕਰਕੇ ਕੋਈ ਇਹੋ ਜਿਹਾ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਗੁਰੁਦੁਆਰਾ ਸਾਿਹਬ ਵਿਚ ਖਾਨਾਜ਼ੰਗੀ ਹੋਣ ਤੋਂ ਬਚਿਆ ਜਾ ਸਕੇ।
ਇਸ ਪੰਥਕ ਕਾਨਫਰੰਸ ਦੇ ਦੌਰਾਨ ਕਿਸੇ ਤਰਾਂ ਦੀ ਕੋਈ ਹਿੰਸਾ ਨਾ ਹੋਵੇ, ਇਸ ਦੀ ਪੂਰੀ ਜਿੰਮੇਵਾਰੀ ਬਾਦਲ ਸਾਹਿਬ ਆਪ ਲੈਣ। ਜੇਕਰ ਦਰਬਾਰ ਸਾਹਿਬ ਵਿਚ ਕੋਈ ਹਿੰਸਾ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਵਲੋਂ ਇਸ ਦਾ ਜਿੰਮੇਵਾਰ ਬਾਦਲ ਸਾਹਿਬ ਨੂੰ ਹੀ ਮੰਨਿਆ ਜਾਵੇਗਾ।