ਅੰਮ੍ਰਿਤਸਰ,(ਪ੍ਰੀਤੀ ਸ਼ਰਮਾ) – ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋ ਗੁਰਦੁਆਰਿਆਂ ਤੇ ਕਾਬਜ ਹੋਣ ਵਾਲੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਹਰਿਆਣਾ ਗੁਰਦੁਆਰਾ ਮੈਨਜੇਮੈਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾ ਵਲੋਂ ਦਿਤਾ ਗਿਆ ਕਿ ਇਹ ਬਿਆਨ ਕਿ ਜੇਕਰ ਉਹ ਗੁਰਦੁਆਰਿਆਂ ਤੇ ਕਬਜਾ ਕਰਨ ਵਿਚ ਅਸਫਲ ਰਹੇ ਤਾਂ ਉੇਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ, ਤੋ ਸਾਫ ਨਜਰ ਆ ਰਿਹਾ ਹੈ ਕਿ ਉਹ ਸੂਬੇ ਵਿਚ ਅਰਾਜਕਤਾ ਫੈਲਾਉਣਾ ਚਾਹੁੰਦੇ ਹਨ ਅਤੇ ਇਸ ਪਿਛੇ ਕਾਂਗਰਸ ਦੀ ਚਾਲ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਪੱਧਰ ਤੇ ਦਖਲ ਅੰਦਾਜੀ ਕਰਕੇ ਇਸ ਵਿਵਾਦ ਨੂੰ ਹੱਲ ਕਰੇਗੀ।ਸ. ਬਾਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਦਫਤਰ ਵਿਖੇ ਪੱਤਰਕਾਰਾਂ ਨਾਲ ਗ¤ਲਬਾਤ ਕਰ ਰਹੇ ਸਨ।ਉਹ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਆਪਣੇ ਪਰਿਵਾਰ ਵੱਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ‘ਚ ਹਾਜ਼ਰੀ ਲਗਾਉਣ ਆਏ ਸਨ।ਉਨਾਂ ਦੀ ਧਰਮਪਤਨੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਉਨਾਂ ਨਾਲ ਮੌਜੂਦ ਸਨ।
ਸ. ਬਾਦਲ ਨੇ ਕਿਹਾ ਕਿ ਬ੍ਰਿਟਿਸ਼ ਰਾਜ ਵਿਚ ਲੱਖਾਂ ਕੁਰਬਾਨੀਆਂ ਦੇ ਕੇ ਹੌਦ ਵਿਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਹਾਲਤ ਵਿਚ ਵੰਡਣ ਨਹੀ ਦਿੱਤਾ ਜਾਵੇਗਾ । ਉਨਾਂ ਕਾਂਗਰਸ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਜਾਦੀ ਤੋ ਲੈ ਕੇ ਹੁਣ ਤਕ ਇਸਨੇ ਹਮੇਸ਼ਾ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਧਾਰਮਿਕ ਖੇਤਰ ਵਿਚ ਦਖਲ ਅੰਦਾਜੀ ਕੀਤੀ ਹੈ, ਜਿਸ ਨੂੰ ਸਹਿਣ ਨਹੀ ਕੀਤਾ ਜਾਵੇਗਾ। ਬਲਿਊ ਸਟਾਰ ਆਪਰੇਸ਼ਨ ਤੇ 1984 ਦੇ ਦੰਗਿਆਂ ਤੋ ਬਾਅਦ ਕਾਂਗਰਸ ਪਾਰਟੀ ਵਲੋ ਹਰਿਆਣਾ ਵਿਚ ਹਰਿਆਣਾ ਗੁਰਦੁਆਰਾ ਮੈਨਜੇਮੈਟ ਕਮੇਟੀ ਦਾ ਗਠਨ ਕਰਕੇ ਸਿੱਖ ਕੌਮ ਤੇ ਤੀਜਾ ਵੱਡਾ ਹਮਲਾ ਕੀਤਾ ਗਿਆ ਹੈ,ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਪੱਤਰਕਾਰਾਂ ਵਲੋ 1995 ਤੋ ਬਾਅਦ ਅਣਅਧਿਕਾਰਤ ਕਾਲੋਨੀਆਂ ਸਬੰਧੀ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ 100 ਪ੍ਰਤੀਸ਼ਤ ਐਨ.ਓ.ਸੀ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਨਾ ਪਲਾਟ ਹੋਲਡਰਾਂ ਵਲੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਪਲਾਈ ਕਰ ਦਿੱਤਾ ਗਿਆ ਸੀ ਅਤੇ ਪੈਮੇਟ ਕਰ ਦਿੱਤੀ ਗਈ ਸੀ।ਉਨਾ ਪਲਾਟ ਹੋਲਡਰਾਂ ਨੂੰ ਕਿਹਾ ਕਿ ਉਹ ਕਾਲੋਨੀਆਂ ਰੈਗੂਲਰ ਕਰਾਉਣ ਲਈ ਜਲਦ ਪੈਮੇਟ ਕਰਾ ਲੈਣ ਤਾਂ ਜੋ ਉਨਾਂ ਨੂੰ ਐਨ.ਓ.ਸੀ ਛੇਤੀ ਜਾਰੀ ਕੀਤਆਿ ਜਾ ਸਕਣ, ਇਸ ਸਬੰਧੀ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾ ਦੱਸਿਆ ਕਿ ਐਨ.ਓ.ਸੀ ਲੈਣ ਵਾਲੇ ਪਲਾਟ ਹੋਲਡਰ ਆਪਣੇ ਪਲਾਟ-ਪ੍ਰਾਪਰਟੀ ਵੇਚ-ਖਰੀਦ ਕਕਦੇ ਹਨ.। ਐਨ.ਓ.ਸੀ ਪਲਾਟ ਹੋਲਡਰ ਸੀਵਰੇਜ, ਪਾਣੀ ਤੇ ਬਿਜਲੀ ਦੇ ਕੁਨੈਕਸ਼ਨ ਵੀ ਲੈ ਸਕਦੇ ਹਨ। 21 ਅਗਸਤ 2014 ਨੂੰ ਪਟਿਆਲਾ ਤੇ ਤਲਵੰਡੀ ਸਾਬੋ ਦੀਆਂ ਜਿਮਨੀ ਚੋਣਾ ਸਬੰਧੀ ਸ. ਬਾਦਲ ਨੇ ਕਿਹਾ ਕਿ ਸਰਕਾਰ ਵਿਕਾਸ ਦੇ ਮੁੱਦੇ ਤੇ ਇਹ ਚੋਣਾ ਲੜ ਰਹੀ ਹੈ ਅਤੇ ਇਨਾਂ ਹਲਕਿਆਂ ਦੇ ਲੋਕ ਉਨਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮੱਤ ਨਾਲ ਜਿਤਾਉਣਗੇ।
ਸੂਬੇ ਅੰਦਰ ਬਿਜਲੀ ਦੀ ਘਾਟ ਸਬੰਧੀ ਪੁੱਛੇ ਸਵਾਲ ਦੇ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਸਰਕਾਰ ਵਲੋ ਸੂਬੇ ਨੂੰ ਪਾਵਰ ਸਰਪਲੱਸ ਬਣਾਉਣ ਦੇ ਇਰਾਦੇ ਨਾਲ ਰਾਜ ਅੰਦਰ 5000 ਮੈਗਾਵਾਟ ਬਿਜਲ਼ੀ ਲਈ ਪਲਾਟ ਲਗਾਏ ਹਨ ਪਰ ਕਾਂਗਰਸ ਦੀ ਯੂ.ਪੀ.ਏ ਸਰਕਾਰ ਵਲੋ ਕੋਲੇ ਦੀ ਲਿੰਕਜ ਦੀ ਘਾਟ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ।
ਬਾਅਦ ਵਿਚ ਉਨਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣ ਰਹੇ ਜਮੀਨਦੋਜ ਪਲਾਜਾ ਦੀ ਉਸਾਰੀ ਦਾ ਕੰਮ ਦਾ ਨਿਰਖਿਣ ਕੀਤਾ ਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇਦਿਂਆ ਕਿਹਾ ਕਿ ਸੰਗਤ ਦੀ ਸਹੂਲਤ ਨੂਂ ਮੁੱਖ ਰੱਖਦਿਆ ਹੋਇਆ ਜਮੀਨਦੋਜ ਪਲਾਜਾ ਦੇ ਚਲ ਰਹੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਇਸ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੀ ਧਰਮਪਤਨੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਆਪਣੇ ਪਰਿਵਾਰ ਵੱਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ‘ਚ ਹਾਜ਼ਰੀ ਲਗਾਈ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਸ. ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੀ ਧਰਮਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਨਿਵਾਜਿਆ।
ਇਸ ਮੋਕੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਮੌਜੂਦ ਸਨ।