ਨਵੀਂ ਦਿੱਲੀ- ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖੀ ਮੋਹਨ ਭਾਗਵਤ ਦੇ ਇਸ ਬਿਆਨ “ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਜਾਵੇ” ਦੀ ਰਾਜਨੀਤਕ ਹਲਕਿਆਂ ਵਿੱਚ ਸਖਤ ਆਲੋਚਨਾ ਹੋ ਰਹੀ ਹੈ। ਸਾਰੇ ਵਿਰੋਧੀ ਦਲਾਂ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ, ਕਾਂਗਰਸ, ਜਨਤਾ ਦਲ ਯੂਨਾਈਟਡ, ਮਾਕਪਾ ਅਤੇ ਬਸਪਾ ਨੇ ਭਾਗਵਤ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ ਜਦੋਂ ਕਿ ਬੀਜੇਪੀ ਦੀ ਸਾਥੀ ਸਿ਼ਵਸੈਨਾ ਨੇ ਸੰਘ ਮੁੱਖੀ ਦੇ ਇਸ ਬਿਆਨ ਦਾ ਸਮਰਥਣ ਕੀਤਾ ਹੈ। ਭਾਗਵਤ ਨੇ ਉੜੀਸਾ ਦੇ ਕਟਕ ਵਿੱਚ ਇੱਕ ਪ੍ਰੋਗਰਾਮ ਦੌਰਾਨ ਐਤਵਾਰ ਨੂੰ ਕਿਹਾ ਸੀ ਕਿ ਜੇ ਇੰਗਲੈਂਡ ਵਿੱਚ ਰਹਿਣ ਵਾਲੇ ਅੰਗਰੇਜ਼ ਹਨ, ਜਰਮਨੀ ਵਿੱਚ ਰਹਿਣ ਵਾਲੇ ਜਰਮਨ ਹਨ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕੀ ਹਨ ਤਾਂ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਿਉਂ ਨਹੀਂ ਹੋ ਸਕਦੇ।
ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਹੈ ਕਿ ਭਾਗਵਤ ਨੂੰ ਸੰਵਿਧਾਨ ਦਾ ਗਿਆਨ ਨਹੀਂ ਹੈ। ਜੇ ਉਸ ਨੂੰ ਗਿਆਨ ਹੁੰਦਾ ਤਾਂ ਉਹ ਅਜਿਹਾ ਨਾਂ ਕਹਿੰਦੇ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਦੇਸ਼ ਵਿੱਚ ਰਹਿਣ ਵਾਲੇ ਸੱਭ ਧਰਮਾਂ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦੇਸ਼ ਦਾ ਨਾਂ ਹਿੰਦੁਸਤਾਨ ਨਹੀਂ, ਭਾਰਤ ਰੱਖਿਆ ਸੀ ਅਤੇ ਧਰਮ ਨਿਰਪੱਖਤਾ ਦੇ ਆਧਾਰ ਤੇ ਹੀ ਦੇਸ਼ ਦਾ ਸੰਵਿਧਾਨ ਬਣਾਇਆ ਸੀ।
ਸੰਘ ਮੁੱਖੀ ਭਾਗਵਤ ਨੂੰ ਸੰਵਿਧਾਨ ਦਾ ਗਿਆਨ ਨਹੀਂ ਹੈ : ਮਾਇਆਵਤੀ
This entry was posted in ਭਾਰਤ.