ਇਸਲਾਮਾਬਾਦ – ਪਾਕਿਸਤਾਨ ਵਿੱਚ ਪਿੱਛਲੇ ਸਾਲ ਹੋਈਆਂ ਚੋਣਾਂ ਵਿੱਚ ਵਿਰੋਧੀ ਧਿਰ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਤੇ ਘੱਪਲੇਬਾਜ਼ੀ ਦੇ ਆਰੋਪ ਲਗਾਏ ਜਾ ਰਹੇ ਹਨ। ਪ੍ਰਧਾਨਮੰਤਰੀ ਸ਼ਰੀਫ਼ ਨੇ ਇਨ੍ਹਾਂ ਆਰੋਪਾਂ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਮੰਗਲਵਾਰ ਰਾਤ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਤਿੰਨ ਮੈਂਬਰੀ ਆਯੋਗ ਦੇ ਗਠਨ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੁੱਖ ਜੱਜ ਨੂੰ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਜੋ ਕਿ ਧਾਂਧਲੀ ਦੇ ਆਰੋਪਾਂ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਆਪਣੀ ਅੰਤਿਮ ਰਾਏ ਦੇਵੇ।
ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁੱਖੀ ਇਮਰਾਨ ਖਾਨ ਨੇ ਪਾਕਿਸਤਾਨੀ ਪ੍ਰਧਾਨਮੰਤਰੀ ਤੇ ਪਿੱਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਹੇਰਾਫੇਰੀ ਕੀਤੇ ਜਾਣ ਦੇ ਆਰੋਪ ਲਗਾਉਂਦੇ ਹੋਏ 14 ਅਗੱਸਤ ਨੂੰ ਸਰਕਾਰ ਦੇ ਖਿਲਾਫ਼ ਸੁਤੰਤਰਤਾ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਮਰਨ ਖਾਨ ਨੇ ਸ਼ਰੀਫ਼ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਸੰਸਦ ਨੂੰ ਭੰਗ ਕਰਕੇ ਚੋਣਾਂ ਦੌਰਾਨ ਹੋਈ ਘੱਪਲੇਬਾਜ਼ੀ ਦੀ ਜਾਂਚ ਕਰਨ ਲਈ ਇੱਕ ਕਮਿਸ਼ਨ ਸਥਾਪਿਤ ਕਰੇ। ਇਸ ਲਈ ਉਹ ਇਸਲਾਮਾਬਾਦ ਵਿੱਚ ਇੱਕ ਬਹੁਤ ਵੱਡੀ ਰੈਲੀ ਵੀ ਕਰਨ ਵਾਲੇ ਹਨ।
ਸਰਕਾਰ ਨੇ ਇਮਰਾਨ ਖਾਨ ਦੀ ਇਸ ਰੈਲੀ ਤੋਂ ਦੋ ਦਿਨ ਪਹਿਲਾਂ ਹੀ ਕਮਿਸ਼ਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਚੋਣਾਂ ‘ਚ ਹੋਈ ਘੱਪਲੇਬਾਜ਼ੀ ਦੀ ਜਾਂਚ ਹੋਵੇਗੀ : ਨਵਾਜ਼ ਸ਼ਰੀਫ
This entry was posted in ਅੰਤਰਰਾਸ਼ਟਰੀ.