ਜੰਮੂ – ਪਾਕਿਸਤਾਨੀ ਸੈਨਾ ਨੇ ਸੋਮਵਾਰ ਨੂੰ ਫਿਰ ਯੁਧਬੰਦੀ ਨਿਯਮਾਂ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ ਹੈ। ਜੰਮੂ ਅਤੇ ਸਾਂਬਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨਾਲ ਲਗਦੇ 24 ਪਿੰਡਾਂ ਅਤੇ 40 ਸਰਹੱਦੀ ਚੌਂਕੀਆਂ ਤੇ ਭਾਰੀ ਗੋਲੀਬਾਰੀ ਦੌਰਾਨ ਤਿੰਨ ਲੋਕ ਜਖਮੀ ਹੋਏ ਹਨ।
ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਪਾਕਿ ਸੈਨਿਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਸਵੇਰ ਦੇ 7 ਵੱਜੇ ਤੱਕ ਜਾਰੀ ਰਹੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਰੇਂਜਰਾਂ ਵੱਲੋਂ ਆਧੁਨਿਕ ਹੱਥਿਆਰਾਂ ਨਾਲ ਸੀਮਾਵਰਤੀ ਰਿਹਾਇਸ਼ੀ ਖੇਤਰਾਂ ਤੇ ਹਮਲੇ ਕੀਤੇ ਗਏ ਹਨ।