ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੋਗਾ ਤੋਂ ਅਕਾਲੀਦਲ ਦੀ ਟਿਕਟ ਤੇ ਚੋਣ ਲੜਨ ਵਾਲੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਦੇ ਬੀਜੇਪੀ ਵਿੱਚ ਸ਼ਾਮਿਲ ਹੋ ਜਾਣ ਤੇ ਸਖਤ ਰੋਸ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸਾਬਕਾ ਡੀਜੀਪੀ ਗਿੱਲ ਨੂੰ ਅਕਾਲੀ ਦਲ ਬਾਦਲ ਤੋਂ ਤੋੜ ਕੇ ਚੰਗਾ ਨਹੀਂ ਕੀਤਾ।
ਮੁੱਖਮੰਤਰੀ ਬਾਦਲ ਨੇ ਕਿਹਾ, ‘ ਇਹ ਗਠਬੰਧਨ ਦਾ ਮਾਮਲਾ ਹੈ। ਕਿਸੇ ਵੀ ਪਾਰਟੀ ਨੂੰ ਸਾਥੀ ਦਲ ਦੇ ਨੇਤਾ ਨੂੰ ਇਸ ਤਰ੍ਹਾਂ ਆਪਣੀ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ। ਗਿੱਲ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤੇ ਜਾਣ ਸਬੰਧੀ ਕੇਂਦਰੀ ਨੇਤਾਵਾਂ ਨੇ ਮੈਨੂੰ ਨਹੀਂ ਪੁੱਛਿਆ। ਅਜਿਹਾ ਕਰਨ ਨਾਲ ਸਹਿਯੋਗੀ ਪਾਰਟੀ ਤੋਂ ਭਰੋਸਾ ਘੱਟ ਜਾਂਦਾ ਹੈ।’ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਇਸ ਤੇ ਨਰਾਜ਼ਗੀ ਜਾਹਿਰ ਕੀਤੀ ਹੈ।