ਨਵੀਂ ਦਿੱਲੀ- ਭਾਰਤ ਵਿੱਚ ਪਿੱਛਲੇ ਕਾਫੀ ਅਰਸੇ ਤੋਂ ਬਲੈਕ ਮਨੀ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਵਿਟਜਰਲੈਂਡ ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਕਿ ਕਾਲੇ ਧੰਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇੱਕ ਰਿਪੋਰਟ ਅਨੁਸਾਰ ਸਵਿਸ ਬੈਂਕਾਂ ਵਿੱਚੋਂ ਪਿੱਛਲੇ 6 ਸਾਲਾਂ ਵਿੱਚ 350 ਬਿਲੀਅਨ ਸਵਿਸ ਫਰੈਂਕਸ ਅਰਥਾਤ 25 ਲੱਖ ਕਰੋੜ ਰੁਪੈ ਦੀ ਵਿਦੇਸ਼ੀ ਰਾਸ਼ੀ ਕੱਢ ਲਈ ਗਈ ਹੈ। ਇਸ ਵਿੱਚ ਭਾਰਤੀਆਂ ਦਾ ਕਾਲਾ ਧੰਨ ਵੀ ਭਾਰੀ ਮਾਤਰਾ ਵਿੱਚ ਹੋ ਸਕਦਾ ਹੈ।
ਗਲੋਬਲ ਕੰਸਲਟੰਸੀ ਜਾਇੰਟ ‘ਪਰਾਈਸ ਵਾਟਰਹਾਊਸ ਕੂਪਰਸ’ ਦੀ ਸਵਿਸ ਯੂਨਿਟ ਨੇ ਸਵਿਟਜ਼ਰਲੈਂਡ ਦੇ 90 ਪਰਾਈਵੇਟ ਬੈਂਕਿੰਗ ਇੰਸਟੀਚਿਊਸ਼ੰਸ ਦਾ ਅਧਿਅਨ ਕਰਵਾਇਆ ਹੈ। ਕੰਸਲਟੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਸਾਡਾ ਅੰਦਾਜਾ ਹੈ ਕਿ ਪਿੱਛਲੇ 6 ਸਾਲਾਂ ਵਿੱਚ ਵਿਦੇਸ਼ੀ ਕਲਾਇੰਟਸ ਨੇ ਬੈਂਕਾਂ ਵਿੱਚੋਂ 25 ਲੱਖ ਕਰੋੜ ਰੁਪੈ ਕੱਢਵਾ ਲਏ ਹਨ।ਸਵਿਟਜ਼ਰਲੈਂਡ ਤੇ ਭਾਰਤ ਸਮੇਤ ਦੂਸਰੇ ਦੇਸ਼ਾਂ ਦੁਆਰਾ ਪਰੈਸ਼ਰ ਪਾਇਆ ਜਾ ਰਿਹਾ ਹੈ ਕਿ ਉਹ ਇਸ ਕਾਲੇ ਧੰਨ ਨੂੰ ਉਜਾਗਰ ਕਰਨ ਲਈ ਪਾਰਦਰਸਿ਼ਤਾ ਵਰਤੇ।