ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਤਲਵੰਡੀ ਸਾਬੋ ਦੇ ਬੀ. ਐੱਡ. ਦੇ ਸਮੂਹ ਵਿਦਿਆਰਥੀਆਂ ਨੂੰ ਅੱਜ ਸਿੱਖਣ ਵਿਚ ਵਧੇਰੇ ਪ੍ਰਪੱਕਤਾ ਪ੍ਰਦਾਨ ਕਰਨ ਹਿਤ ਬਠਿੰਡਾ ਵਿਖੇ ਸਥਿਤ ਮਹੰਤ ਗੁਰਬੰਤਾ ਦਾਸ ਸਕੂਲ ਵਿਖੇ ਫੇਰੀ ਪਵਾਈ ਗਈ । ਜਿਸ ਵਿਚ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਅਪਾਹਜ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾ ਕੇ ਉਨ੍ਹਾਂ ਪ੍ਰਤੀ ਹਮਦਰਦੀ ਦਾ ਡੂੰਘਾ ਚਿੰਤਨ ਕਰਵਾਇਆ ਗਿਆ, ਜੋ ਕਿ ਸਿੱਖਿਆ ਦਾ ਮੂਲ ਆਧਾਰ ਹੈ । ਜਿਸ ਨਾਲ ਉਨ੍ਹਾਂ ਵਿਚ ਸਾਰਿਆਂ ਲਈ ਸਿੱਖਿਆ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਦੱਸਿਆ ਕਿ ਅਜਿਹੀ ਸਿੱਖਿਆ ਹੀ ਸਾਡੇ ਇਸ ਕਾਲਜ ਦਾ ਉਦੇਸ਼ ਹੈ ਜਿਸ ਨਾਲ ‘ਸਿੱਖਿਆ ਦੇ ਅਧਿਕਾਰ’ (ਆਰ.ਟੀ.ਈ.) ਦਾ ਉਦੇਸ਼ ਪੂਰਾ ਕੀਤਾ ਜਾ ਸਕਦਾ ਹੈ । ਅੱਜ ਸਵੇਰੇ ਦੋ ਬੱਸਾਂ ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਤੋਂ ਰਵਾਨਾ ਹੋਈਆਂ ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਵੱਲੋਂ ਹਰੀ ਝੰਡੀ ਦਿੱਤੀ ਗਈ ।
ਕਾਲਜ ਦੀ ਟੂਰ ਕਮੇਟੀ ਦੇ ਚੇਅਰਮੈਨ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਹੋਰ ਵੀ ਪ੍ਰੋਗਰਾਮ ਭਵਿੱਖ ਵਿਚ ਉਲੀਕੇ ਜਾਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੰਵਲਜੀਤ ਸਿੰਘ, ਲੈਕਚਰਾਰ ਸ਼ਿੰਗਾਰਾ ਸਿੰਘ, ਲੈਕਚਰਾਰ ਖੁਸ਼ਪ੍ਰੀਤ ਕੌਰ ਅਤੇ ਲੈਕਚਰਾਰ ਕੁਲਦੀਪ ਕੌਰ ਵੀ ਹਾਜ਼ਰ ਸਨ ।