ਨਵੀਂ ਦਿੱਲੀ- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਨੇ ਕਿਹਾ ਕਿ ਉਹ ਯੂਨੀਸੇਫ਼ ਦੇ ਚਾਈਲਡ ਫਰੈਂਡਲੀ ਸਕੂਲਜ਼ ਐਂਡ ਸਿਸਟਮ ਪੈਕੇਜ਼ ਪ੍ਰੋਗਰਾਮ ਨਾਲ ਇਸ ਕਰਕੇ ਜੁੜੀ ਹੋਈ ਹੈ ਤਾਂ ਕਿ ਸਮਾਜ ਅਤੇ ਆਮ ਆਦਮੀ ਲਈ ਕੁਝ ਕਰ ਸਕੇ। ਕਰੀਨਾ ਨੇ ਕਿਹਾ ਕਿ ਬੱਚੀਆਂ ਦੇ ਮਾਨਸਿਕ ਵਿਕਾਸ ਲਈ ਜਰੂਰੀ ਹੈ ਕਿ ਉਨ੍ਹਾਂ ਨੂੰ ਸਕੂਲਾਂ ਵਿੱਚ ਸੁਰੱਖਿਅਤ ਮਹੌਲ ਮੁਹਈਆ ਕਰਵਾਇਆ ਜਾਵੇ।
ਯੂਨੀਸੇਫ ਸੈਲੀਬ੍ਰਿਟੀ ਕਰੀਨਾ ਕਪੂਰ ਵੀਰਵਾਰ ਨੂੰ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿੱਚ ਯੂਨੀਸੇਫ਼ ਦੇ ਸਿੱਖਿਆ ਦੀ ਉਪਲੱਭਤਾ ਦੇ ਅਧਿਕਾਰ ਅਤੇ ਸਿੱਖਿਆ ਦੀ ਗੁਣਵਤਾ ਤੇ ਆਧਾਰਿਤ ਚਾਈਲਡ ਫਰੈਂਡਲੀ ਸਕੂਲਜ਼ ਐਂਡ ਸਿਸਟਮ ਪੈਕੇਜ਼ ਦੇ ਲਾਂਚਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੀ ਹੋਈ ਸੀ। ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਦਾ ਜਿਕਰ ਕਰਦੇ ਹੋਏ ਕਰੀਨਾ ਨੇ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਜਦੋਂ ਤੱਕ ਸਮਾਜ ਨਹੀਂ ਬਦਲੇਗਾ, ਬਦਲਾਅ ਨਹੀਂ ਆਵੇਗਾ।
ਕਰੀਨਾ ਨੇ ਇਸ ਮੌਕੇ ਚਾਈਲਡ ਫਰੈਂਡਲੀ ਸਕੂਲ ਐਂਡ ਸਿਸਟਮ ਪੈਕੇਜ਼ ਵੀ ਲਾਂਚ ਕੀਤਾ। ਇਸ ਪੈਕੇਜ਼ ਨੂੰ ਦੇਸ਼ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਯੋਗ ਕੀਤਾ ਜਾਵੇਗਾ, ਤਾਂ ਕਿ ਬੱਚਿਆਂ ਨੂੰ ਮਾਰਨ-ਕੁੱਟਣ ਅਤੇ ਡਰਾਉਣ ਧਮਕਾਉਣ ਦੀ ਬਜਾਏ ਵੀਡੀਓ-ਆਡੀਓ ਦੁਆਰਾ ਇਸ ਨੂੰ ਸਿੱਖਿਆ ਅਤੇ ਗਿਆਨ ਨਾਲ ਜੋੜਿਆ ਜਾਵੇ।
ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ : ਕਰੀਨਾ
This entry was posted in ਫ਼ਿਲਮਾਂ.