ਬਰਲਿਨ – ਤਿਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਕਿਹਾ ਹੈ ਕਿ ਦਲਾਈ ਲਾਮਾ ਚੁਣਨ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦਾ ਉਤਰਾਅਧਿਕਾਰੀ ਬਣਾਏ ਜਾਣ ਦੀ ਕੋਈ ਲੋੜ ਨਹੀਂ ਹੈ।
ਦਲਾਈ ਲਾਮਾ ਨੇ ਇੱਕ ਜਰਮਨ ਅਖਬਾਰ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਕਿ ਸਾਡੇ ਕੋਲ ਪੰਜ ਸਦੀਆਂ ਤੋਂ ਦਲਾਈ ਲਾਮਾ ਰਹੇ ਹਨ। ਉਹ 14ਵੇਂ ਦਲਾਈਲਾਮਾ ਹਨ ਅਤੇ ਬੋਧੀਆਂ ਵਿੱਚ ਕਾਫ਼ੀ ਹਰਮਨ ਪਿਆਰੇ ਹਨ। ਉਨ੍ਹਾਂ ਅਨੁਸਾਰ ਇਸ ਪਰੰਪਰਾ ਨੂੰ ਉਨ੍ਹਾਂ ਦੇ ਨਾਲ ਹੀ ਸਮਾਪਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇ ਕੋਈ ਕਮਜੋਰ ਵਿਅਕਤੀ ਦਲਾਈ ਲਾਮਾ ਬਣ ਗਿਆ ਤਾਂ ਅਧਿਆਤਮਿਕ ਗੁਰੂ ਦੇ ਪ੍ਰਤਿਸ਼ਠਾ ਨੂੰ ਠੇਸ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਤਿੱਬਤ ਵਿੱਚ ਬੁੱਧ ਧਰਮ ਕਿਸੇ ਇੱਕ ਵਿਅਕਤੀ ਤੇ ਨਿਰਭਰ ਨਹੀਂ ਹੈ।ਸਾਡੇ ਕੋਲ ਬਹੁਤ ਵਧੀਆ ਸਿਸਟਮ ਹੈ ਅਤੇ ਬਹੁਤ ਕੁਸ਼ਲ ਅਤੇ ਯੋਗ ਭਿਕਸ਼ੂ ਅਤੇ ਵਿਦਵਾਨ ਹਨ।
1951 ਤੋਂ ਤਿੱਬਤ ਚੀਨ ਦੇ ਅਧੀਨ ਹੈ।ਤਿੱਬਤੀਆ ਦੁਆਰਾ 1959 ਵਿੱਚ ਚੀਨ ਦੇ ਖਿਲਾਫ਼ ਅੰਦੋਲਨ ਦੇ ਅਸਫਲ ਹੋ ਜਾਣ ਦੇ ਬਾਅਦ ਤੋਂ ਦਲਾਈਲਾਮਾ ਰਿਫਿਊਜ਼ੀਆਂ ਦੀ ਤਰ੍ਹਾਂ ਰਹਿ ਰਹੇ ਹਨ। ਉਨ੍ਹਾਂ ਨੇ 2011 ਵਿੱਚ ਰਾਜਨੀਤਕ ਜੀਵਨ ਤੋਂ ਸੰਨਿਆਸ ਲੈ ਲਿਆ ਸੀ। ਫਿਰ ਵੀ ਉਹ ਤਿੱਬਤੀਆਂ ਦੇ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਤੀਨਿਧੀ ਹਨ।