ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਬੀਜੇਪੀ ਤੇ ਉਨ੍ਹਾਂ ਦੇ ਵਿਧਾਇਕ ਖ੍ਰੀਦਣ ਦਾ ਆਰੋਪ ਲਗਾਇਆ ਹੈ।ਆਪ ਵੱਲੋਂ ਕੀਤੇ ਗਏ ਸਿਟਿੰਗ ਦੇ ਜਵਾਬ ਵਿੱਚ ਬੀਜੇਪੀ ਦਾ ਕਹਿਣਾ ਹੈ ਕਿ ਹੈ ਕਿ ਦਿਨੇਸ਼ ਮੋਹਨੀਆ ਨੇ ਖੁਦ ਉਨ੍ਹਾਂ ਨਾਲ ਸੰਪਰਕ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਭਾਜਪਾ ਦੇ ਉਪ ਪ੍ਰਧਾਨ ਸ਼ੇਰ ਸਿੰਘ ਡਾਗਰ ਨੇ ਸੰਗਮ ਵਿਹਾਰ ਦੇ ਵਿਧਾਇਕ ਦਿਨੇਸ਼ ਮੋਹਨੀਆ ਨੂੰ ਖ੍ਰੀਦਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੇਤਾ ਡਾਗਰ ਨੇ ਵਿਧਾਇਕ ਮੋਹਨੀਆ ਨੂੰ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਲਈ 4 ਕਰੋੜ ਰੁਪੈ ਦੀ ਪੇਸ਼ਕਸ਼ ਕੀਤੀ ਹੈ। ਆਪ ਨੇ ਇਸ ਦਾ ਖੁਲਾਸਾ ਸਿਟਿੰਗ ਅਪਰੇਸ਼ਨ ਵਿੱਚ ਕੀਤਾ ਹੈ। ਭਾਜਪਾ ਵੀ ਇਸ ਸਿਟਿੰਗ ਦੇ ਜਵਾਬ ਵਿੱਚ ਪਰੈਸ ਕਾਨਫਰੰਸ ਕਰਕੇ ਆਪਣਾ ਪੱਖ ਪੇਸ਼ ਕਰੇਗੀ।