ਅੰਮ੍ਰਿਤਸਰ – ਜੰਮੂ-ਕਸ਼ਮੀਰ ‘ਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ।ਇਨ੍ਹਾਂ ਦੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਜਾਰੀ ਹੈ।ਸ਼੍ਰੋੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ। ਕੇਵਲ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਸ। ਕਰਨੈਲ ਸਿੰਘ ਪੰਜੋਲੀ ਤੇ ਸ।ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ, ਸ। ਦਲਮੇਘ ਸਿੰਘ ਸਕੱਤਰ, ਸ। ਦਿਲਜੀਤ ਸਿੰਘ ਬੇਦੀ ਤੇ ਸ। ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਹੜ੍ਹ ਪੀੜਤਾਂ ਦੀ ਮਦਦ ਲਈ ਤੁਰੰਤ ਹਵਾਈ ਜਹਾਜ ਰਾਹੀਂ ਸ੍ਰੀਨਗਰ ਲਈ ਰਵਾਨਾ ਕੀਤਾ ਗਿਆ ਜਿਨ੍ਹਾਂ ਨੇ ਲਗਾਤਾਰ ਮਨੁੱਖਤਾ ਦੀ ਡਾਵਾਂਡੋਲ ਹੋ ਰਹੀ ਸਥਿਤੀ ਨੂੰ ਸੰਭਾਲਦਿਆਂ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਸ੍ਰੀਨਗਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕੈਂਪ ਸ਼ੁਰੂ ਕੀਤਾ।ਜਿਸ ਵਿੱਚ ਹਜ਼ਾਰਾਂ ਹੜ੍ਹ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ। ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਜੰਮੂ-ਕਸ਼ਮੀਰ ਦੇ ੫੦ ਹਜ਼ਾਰ ਹੜ੍ਹ ਪੀੜਤਾਂ ਲਈ ਪੱਕਿਆ ਪ੍ਰਸ਼ਾਦਾ ਰਵਾਨਾ ਕਰਨ ਸਮੇਂ ਕੀਤਾ।ਇਸ ਸਮੇਂ ਸ। ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਨਾਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ। ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਇਹ ਪੰਜਵੀਂ ਖੇਪ ਭੇਜੀ ਗਈ ਹੈ ਜੋ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਪਾਈਸ ਜੈਟ ਏਅਰ ਲਾਈਨਜ਼ ਤੇ ਏਅਰ ਫੋਰਸ ਦੇ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਇਹ ਪੱਕੇ ਪ੍ਰਸ਼ਾਦਿਆਂ ਵਿੱਚ ਚਾਰ ਪਰੌਂਠਿਆਂ, ਸੁੱਕੀ ਸਬਜ਼ੀ ਅਤੇ ਅਚਾਰ ਸਿਲਵਰ ਰੋਲ ‘ਚ ਪੈਕ ਕਰਕੇ ਇਕ ਪੈਕਟ ਬਣਦਾ ਹੈ ਤੇ ਇਸ ਤਰ੍ਹਾਂ ਇਹ ੫੦ ਹਜ਼ਾਰ ਪੈਕਟ ਭੇਜੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਦੀ ਟੀਮ ਜੋ ਰਾਹਤ ਕਾਰਜਾਂ ਦੀ ਨਿਗਰਾਨੀ ਸ੍ਰੀ ਨਗਰ ਵਿਖੇ ਕਰ ਰਹੀ ਹੈ ਉਨ੍ਹਾਂ ਦੇ ਦੱਸੇ ਅਨੁਸਾਰ ਉਥੇ ਹੜ੍ਹ ਪੀੜਤਾਂ ਦੀਆਂ ਲੋੜਾਂ ਅਨੁਸਾਰ ਭੇਜੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਿਤੀ ੧੪-੯-੧੪ ਨੂੰ ਵੀ ਘੱਟੋ-ਘੱਟ ਪੰਜਾਹ ਹਜ਼ਾਰ ਹੜ੍ਹ ਪੀੜਤਾਂ ਲਈ ਤਿਆਰ ਪ੍ਰਸ਼ਾਦਾ ਭੇਜਿਆ ਜਾਵੇਗਾ।ਜਿਸ ਵਿੱਚ ਪਲਾਓ ਤੇ ਹੋਰ ਸਬਜ਼ੀ ਨਾਲ ਭੇਜੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਜਮਾਤ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਬਿਨਾ ਜਾਤ-ਪਾਤ, ਸਰਬੱਤ ਦੇ ਭਲੇ ਲਈ ਹਮੇਸ਼ਾ ਹੀ ਕੁਦਰਤੀ ਆਫਤਾਂ ਸਮੇਂ ਅੱਗੇ ਆਉਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਤਰਾਖੰਡ ਵਿੱਚ ਆਏ ਹੜ੍ਹਾਂ ਤੇ ਸੁਨਾਮੀ ਜਾਂ ਭੁਚਾਲ ਆਦਿ ਆਉਣ ਸਮੇਂ ਸ਼੍ਰੋਮਣੀ ਕਮੇਟੀ ਨੇ ਪੀੜ੍ਹਤਾਂ ਦੀ ਦਿਲ ਖੋਲ ਕੇ ਮੱਦਦ ਕੀਤੀ ਸੀ।
ਇਸ ਮੌਕੇ ਸ। ਸਕੱਤਰ ਸਿੰਘ ਮੀਤ ਸਕੱਤਰ, ਸ। ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ। ਇੰਦਰ ਮੋਹਨ ਸਿੰਘ ਅਨਜਾਣ, ਸ। ਜਤਿੰਦਰ ਸਿੰਘ ਵਧੀਕ ਮੈਨੇਜਰ, ਸ। ਮਲਕੀਤ ਸਿੰਘ ਬਹਿੜਵਾਲ, ਸ। ਸਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਆਦਿ ਮੌਜੂਦ ਸਨ।