ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰਕ ਅਤੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਉਣ ਹਿਤ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਲਈ ਡਾ: ਹਰਵਿੰਦਰ ਭੰਡਾਲ, ਸੀਨੀਅਰ ਲੈਕਚਰਾਰ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕਪੂਰਥਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਨਛੱਤਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿਚ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਿਜ਼ ਐਂਡ ਹਿਊਮੈਨਟੀਜ਼ ਵਿਖੇ ਭਾਰੀ ਗਿਣਤੀ ਵਿਚ ਵਿਦਿਆਰਥੀਆˆ ਅਤੇ ਅਧਿਆਪਕਾˆ ਨੇ ਸ਼ਿਰਕਤ ਕੀਤੀ ।
ਡਾ. ਮੱਲ੍ਹੀ ਨੇ ਭਾਸ਼ਣ ਕਰਤਾ ਦਾ ਸਵਾਗਤ ਕਰਦਿਆˆ ਗ਼ਦਰ ਲਹਿਰ ਦੇ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਤੇ ਚਾਨਣਾ ਪਾਇਆ । ਉਨ੍ਹਾˆ ਆਪਣੇ ਧਰਮ, ਸੱਭਿਆਚਾਰ ਤੇ ਵਿਰਸੇ ਤੇ ਪ੍ਰੇਰਨਾ ਹਾਸਿਲ ਕਰਨ ਲਈ ਵਿਦਿਆਰਥੀਆˆ ਨੂੰ ਉਤਸ਼ਾਹ ਭਰੇ ਸ਼ਬਦ ਕਹੇ।
ਇਸ ਤੋਂ ਬਾਅਦ ਡਾ: ਹਰਵਿੰਦਰ ਭੰਡਾਲ ਨੇ ਵਿਦਿਆਰਥੀਆˆ ਦੇ ਰੂਬਰੂ ਹੁੰਦਿਆˆ ਭਾਰਤੀ ਆਜ਼ਾਦੀ ਅੰਦਲੋਨ ਵਿਚ ਇਸ ਲਹਿਰ ਦੇ ਧਰਮ ਨਿਰਪੱਖ ਖ਼ਾਸੇ ਦੀ ਗੱਲ ਕੀਤੀ । ਉਨ੍ਹਾˆ ਨੇ ਭਾਰਤ ਦੀ ਆਜ਼ਾਦੀ ਦੇ ਸੁਪਨੇ ਦੀ ਇਕ ਪਰਤ ਗ਼ਦਰ ਲਹਿਰ ਦੀਆˆ ਅੱਖਾˆ ਰਾਹੀਂ ਦੇਖੇ ਜਾਣ ਨੂੰ ਇਤਿਹਾਸ ਦੀ ਪ੍ਰਾਪਤੀ ਕਿਹਾ।
ਡਾ. ਹਰਵਿੰਦਰ ਭੰਡਾਲ ਨੇ ਗਦਰ ਲਹਿਰ ਨੂੰ ਅਜਿਹੀ ਜਨ-ਲਹਿਰ ਵਜੋਂ ਪੇਸ਼ ਕੀਤਾ, ਜਿਸਨੇ ਪੰਜਾਬੀ ਬੰਦੇ ਨੂੰ ਆਧੁਨਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ । ਗ਼ਦਰ ਲਹਿਰ ਦੇ ਸਾਹਿਤਕ, ਇਤਿਹਾਸਕ, ਆਰਥਿਕ ਅਤੇ ਸੱਭਿਆਚਾਰਕ ਮਹੱਤਵ ਸਬੰਧੀ ਦਸਤਾਵੇਜੀ ਗੱਲਬਾਤ ਕਰਦਿਆਂ ਡਾ. ਭੰਡਾਲ ਨੇ ਸਮਕਾਲੀ ਭਾਰਤੀ ਸਮਾਜ ਦੇ ਸਹਿਯੋਗੀ ਖ਼ਾਸੇ ਨੂੰ ਵਧਾਉਣ ਲਈ ਇਸ ਲਹਿਰ ਨਾਲ ਵਾਕਫ਼ੀ ‘ਤੇ ਜ਼ੋਰ ਦਿੱਤਾ ।ਇਸ ਮੌਕੇ ਵਿਦਿਆਰਥੀਆਂ ਅਤੇ ਡਾ. ਭੰਡਾਲ ਵਿਕਾਰ ਇਸ ਸਬੰਧੀ ਬਹੁਤ ਸਾਰੇ ਸਵਾਲ ਵੀ ਹੋਏੇ ।
ਡੀਨ ਅਕਾਦਮਿਕਸ ਡਾ. ਬੀ.ਐੱਸ. ਧਾਲੀਵਾਲ ਨੇ ਅਜਿਹੇ ਗਿਆਨ-ਵਰਧਕ ਭਾਸ਼ਣ ਲਈ ਡਾ. ਭੰਡਾਲ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਅਜਿਹੇ ਸਮਾਗਮਾਂ ਪ੍ਰਤੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਸਤੀਸ਼ ਗੋਸਵਾਮੀ, ਯੂਨੀਵਰਸਿਟੀ ਦੇ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰਸਿੰਘ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਡੀਨ ਡਾ. ਏ. ਕੇ. ਕਾਂਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
ਦੇਸ਼ਭਗਤ ਯਾਦਗਾਰ ਹਾਲ ਕਮੇਟੀ ਵੱਲੋਂ ਗ਼ਦਰ ਸਮਾਗਮਾਂ ਦੇ ਕਨਵੀਨਰ ਗੁਰਮੀਤ ਸਿੰਘ ਹੋਰਾਂ ਨੇ ਵੀ ਇਸ ਸਮਾਗਮ ਨੂੰ ਸੰਬੋਧਿਤ ਕੀਤਾ । ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ਆਏ ਪੰਜਾਬੀ ਚਿੰਤਕ ਤਸਰੀਨ ਨੇ ਵੀ ਵਿਦਿਆਰਥੀਆਂ ਨਾਲ ਗ਼ੈਰ ਰਸਮੀ ਵਾਰਤਾਲਾਪ ਕੀਤਾ । ਸਮਾਗਮ ਦੀ ਕਾਰਵਾਈ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜਗਵਿੰਦਰ ਸਿੰਘ ਜੋਧਾ ਨੇ ਨਿਭਾਈ । ਜਾਣਕਾਰੀ ਭਰਪੂਰ ਇਹ ਸਮੁੱਚਾ ਸਮਾਗਮ ਯਾਦਗਾਰੀ ਹੋ ਨਿੱਬੜਿਆ ।