ਬਠਿੰਡਾ – ਅਜ਼ਾਦੀ ਸੰਗਰਾਮੀਆਂ ਦੀ ਜਥੇਬੰਦੀ ਫਰੀਡਮ ਫਾਇਟਰਜ਼ ਐਂਡ ਫੈਮਿਲੀਜ਼ ਫੈਲਵੇਅਰ ਸੁਸਾਇਟੀ ਰਜਿ: ਦੀ ਹੰਗਾਮੀ ਮੀਟਿੰਗ ਮਨਜੀਤਇੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 29 ਸਤੰਬਰ ਦਿਨ ਸੋਮਵਾਰ ਨੂੰ ਧਰਨੇ ਦੀ ਰੂਪ ਰੇਖਾ ਉਲੀਕੀ ਗਈ । ਜ਼ਿਕਰਯੋਗ ਹੈ ਕਿ ਇਹ ਧਰਨਾ ਸੁੰਤਤਰਤਾ ਸੈਲਾਨੀਆਂ ਦੇ ਵਾਰਸਾ ਵਲੋਂ ਪੰਜਾਬ ਸਰਕਾਰ ਵਲੋਂ ਐਲਾਨੀਆਂ ਸਹੂਲਤਾਂ ਪ੍ਰਤੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਕਰਕੇ ਅਤੇ ਜਿਲ੍ਹਾ ਅਧਿਕਾਰੀਆਂ ਵਲੋਂ 15 ਅਗਸਤ ਅਜ਼ਾਦੀ ਦਿਹਾੜੇ ਤੇ ਕੀਤੇ ਦੁਰਵਿਵਹਾਰ ਖਿਲਾਫ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੀਆਂ ਮੰਗਾਂ ਹਨ ਜੋ ਕਿ ਜਿਲ੍ਹਾਂ ਅਧਿਕਾਰੀਆਂ ਨੇ 15 ਅਗਸਤ ਨੂੰ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਪ੍ਰਤੀ ਬੇਰੁਖੀ ਵਿਖਾਈ ਹੈ ਉਨ੍ਹਾਂ ਦੀ ਜਵਾਬਤਲਬੀ ਕਰਕੇ ਐਕਸ਼ਨ ਲਿਆ ਜਾਵੇ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਬਿਆਨ 31 ਮਈ 2014 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ ਵਿਚ ਦਿੱਤੇ ਸਨਕਿ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਏਸੀ ਬੱਸਾਂ ਦੇ ਬੱਸ ਪਾਸ, ਕਮੇਟੀਆਂ ਅਤੇ ਬੋਰਡਾਂ ਵਿਚ ਨੁਮਾਇੰਦਗੀ ਅਤੇ ਸ਼ਿਨਾਖਤੀ ਕਾਰਨ ਤੁਰੰਤ ਦਿੱਤੇ ਜਾਣ ਅਤੇ ਜੋ ਇਸ ਵੇਲੇ ਕੁਝ ਕੁ ਅਜ਼ਾਦੀ ਘੁਲਾਟੀਏ ਜਿਉਦੇ ਹਨ ਉਨ੍ਹਾਂ ਨੂੰ ਹਰਿਆਣਾ ਪੈਟਰਨ ਤੇ 20 ਹਜ਼ਾਰ ਮਹੀਨਾ ਪੈਨਸ਼ਨ ਦਿੱਤੀ ਜਾਵੇ। ਜਿਥੇ ਕਿ ਪੰਜਾਬ ਸਰਕਾਰ ਸਿਰਫ ਪੰਜ ਜਾਂ ਛੇ ਹਜ਼ਾਰ ਰੁਪਇਆ ਹੀ ਦਿੰਦੀ ਹੈ। ਇਹ ਧਰਨਾ ਜਿਲ੍ਹਾ ਕਚਹਿਰੀ ਅੱਗੇ ਦਿੱਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਧਰਨੇ ਦੀ ਅਗਵਾਈ 97 ਸਾਲਾ ਬਜ਼ੁਰਗ ਕਰਤਾਰ ਸਿੰਘ ਬਰਾੜ ਕਰਨਗੇ। ਅਤੇਇਨ੍ਹਾਂ ਦਾ ਸਾਥ 92 ਸਾਲਾ ਚੰਦ ਸਿੰਘ ਸੇਮਾ ਅਜ਼ਾਦੀ ਘੁਲਾਟੀਏ ਕਰਨਗੇ। ਸਾਰੇ ਜਿਲ੍ਹੇ ਦੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਇਸ ਧਰਨੇ ਵਿਚ ਸ਼ਾਮਲ ਹੋਣਗੇ। ਮਨਜੀਤਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਾਡੀ ਯੂਨੀਅਨ ਦੀਆਂ ਮੰਗਾਂ ਪਿਛਲੇ ਦੋ ਸਾਲਾਂ ਤੋਂ ਮੰਗੀਆਂ ਜਾ ਰਹੀਆਂ ਹਨ। ਜਦ ਬੀਬਾ ਹਰਸਿਮਰਤ ਕੌਰ ਬਾਦਲ ਐਮਪੀ ਇਲੈਕਸ਼ਨ ਵਿਚ ਖੜੇ ਹੋਏ ਸਨ ਤਾਂ ਸਾਰੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਤੁਸੀਂ ਬਠਿੰਡਾ ਤੌ ਜਿਤਾ ਕੇ ਮੋਦੀ ਦੀ ਸਰਕਾਰ ਬਣਾਓਗੇ ਤਾਂ ਤੁਹਾਡੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆ । ਪਰ ਸਾਨੂੰ ਬੜਾ ਅਫਸੋਸ ਹੈ ਕਿ ਵੋਟਰਾਂ ਦਾ ਧੰਨਵਾਦ ਤਾਂ ਕੀ ਕਰਨਾ ਸੀ ਯੂਨੀਅਨ ਵਲੋਂ ਪਾਈਆਂ ਚਿੱਠੀਆਂ ਦਾ ਪ੍ਰਧਾਨਮੰਤਰੀ ਮੋਦੀ ਵਲੋਂ , ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਅਤੇ ਬੀਬਾ ਹਰਸਿਮਰਤ ਬਾਦਲ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਕਾਰਨ ਸਾਨੂੰ ਮਜਬੂਰ ਹੋ ਕੇ ਇਹ ਧਰਨਾ ਦੇਣ ਦੀ ਨੌਬਤ ਆਈ ਹੈ।
ਅਜ਼ਾਦੀ ਘੁਲਾਟੀਏ ਆਪਣੀਆਂ ਮੰਗਾਂ ਲਈ ਪਰਿਵਾਰਾਂ ਸਮੇਤ 29 ਸਤੰਬਰ ਨੂੰ ਉਤਰਣਗੇ ਸੜਕਾਂ ਤੇ
This entry was posted in ਪੰਜਾਬ.