ਨਵੀਂ ਦਿੱਲੀ:- ਰਾਜਧਾਨੀ ਟੂਰਿਸਟ ਡਰਾਇਵਰ ਯੂਨੀਅਨ ਦੇ ਵਫਦ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੁਪਿੰਦਰ ਸਿੰਘ ਭੁੱਲਰ ਦੀ ਅਗੁਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਬਾਹਰ ਟੈਕਸੀਆਂ ਅਤੇ ਟੂਰਿਸਟ ਬੱਸਾਂ ਨਾਲ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾ ਰਹੇ ਧੱਕੇ ਬਾਰੇ ਮੰਗ ਪੱਤਰ ਦਿੱਤਾ। ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਆਉਣ ਵਾਲੀਆਂ ਟੈਕਸੀਆਂ ਨੂੰ ਬਾਹਰ ਖੜੇ ਕਰਨ ਤੇ ਮੌਜੂਦ ਟ੍ਰੈਫਿਕ ਪੁਲਿਸ ਵੱਲੋਂ ਜ਼ਬਰੀ ਕੀਤੇ ਜਾ ਹਰੇ ਚਲਾਨਾ ਅਤੇ ਕ੍ਰੈਨ ਦੀ ਦੁਰਵਰਤੋਂ ਸਬੰਧੀ ਆਪਣੀ ਸ਼ਿਕਾਇਤਾਂ ਤੇ ਟ੍ਰੈਫਿਕ ਪੁਲਿਸ ਦੇ ਜੁਆਇੰਟ ਕਮਿਸ਼ਨਰ ਅਨਿਲ ਸ਼ੁਕਲਾ ਨਾਲ ਮੁਲਾਕਾਤ ਕਰਕੇ ਹਲ ਕਢਾਉਣ ਦੀ ਵੀ ਵਫਦ ਨੇ ਮੰਗ ਕੀਤੀ।
ਪ੍ਰਧਾਨ ਜੀ.ਕੇ. ਨੇ ਯੂਨੀਅਨ ਆਗੂਆਂ ਦੀਆਂ ਸਮਿਆਵਾਂ ਨੂੰ ਧਿਆਨ ਨਾਲ ਸੁਨਣ ਤੋਂ ਬਾਅਦ ਦਿੱਲੀ ਕਮੇਟੀ ਅਧਿਕਾਰੀਆਂ ਨੂੰ ਦਿੱਲੀ ਪੁਲਿਸ ਕਮੀਸ਼ਨਰ ਅਤੇ ਜੁਆਇੰਟ ਕਮਿਸ਼ਨਰ ਟ੍ਰੈਫਿਕ ਨੂੰ ਚਿੱਠੀ ਲਿੱਖ ਕੇ ਮੁਲਾਕਾਤ ਦਾ ਸਮਾਂ ਤੁਰੰਤ ਲੈਣ ਦੇ ਆਦੇਸ਼ ਦਿੱਤੇ ਤਾਂਕਿ ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਟ੍ਰੈਫਿਕ ਪੁਲਿਸ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕੇ।