ਫ਼ਤਹਿਗੜ੍ਹ ਸਾਹਿਬ – “ਜਿਸ ਨੇ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ ਹੋਵੇ, 60,000 ਜਿ਼ੰਮੀਦਾਰ ਸਿੱਖ ਪਰਿਵਾਰਾਂ ਨੂੰ ਬੇਜ਼ਮੀਨੀ ਅਤੇ ਬੇਘਰ ਕਰਕੇ ਘੋਰ ਜ਼ਬਰ-ਜੁਲਮ ਕੀਤਾ ਹੋਵੇ, ਉਹ ਕੌਮਾਂਤਰੀ ਪੱਧਰ ਉਤੇ ਜਾਂ ਉਸ ਪਰਮਾਤਮਾਂ ਨੂੰ ਖੁਸ਼ ਕਰਨ ਲਈ ਕਿੰਨ੍ਹੇ ਵੀ ਪਾਖੰਡਬਾਜ਼ੀ ਕਿਉਂ ਨਾ ਕਰ ਲਵੇ, ਉਹ ਮਨੁੱਖਤਾ ਦੇ ਕਤਲੇਆਮ ਦੇ ਦੋਸ਼ਾਂ ਤੋ ਨਾ ਤਾਂ ਬਰੀ ਹੋ ਸਕਦਾ ਹੈ ਅਤੇ ਨਾ ਹੀ ਉਹ ਵਰਤ ਰੱਖਕੇ ਪ੍ਰਮਾਤਮਾ ਪਾ ਸਕਦਾ ਹੈ । ਇਸ ਲਈ ਸ੍ਰੀ ਮੋਦੀ ਨੂੰ ਆਪਣਾ ਅਮਰੀਕਾ ਦਾ ਦੌਰਾ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਲੁਕਵੇ ਮੰਦਭਾਵਨਾ ਭਰੇ ਮਿਸਨ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਣਗੇ । ਜੇਕਰ ਵਰਤਾਂ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਅਤੇ ਉਹਨਾਂ ਦੇ ਮਨ ਵਿਚ ਉਸ ਪ੍ਰਮਾਤਮਾਂ ਦਾ ਡਰ-ਭੈ ਹੁੰਦਾ ਤਾਂ ਉਹ ਮੁਸਲਮਾਨਾਂ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਹੀ ਕਿਉਂ ਕਰਦੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਾਗੀ ਤੇ ਦੋਸ਼ੀ ਚਿਹਰੇ ਉਤੇ ਨਕਾਬ ਚੜ੍ਹਾਕੇ ਮੋਦੀ ਵੱਲੋ ਕੀਤੀ ਜਾ ਰਹੀ ਆਡੰਬਰਬਾਜੀ ਨੂੰ “ਨੌ ਸੌ ਚੂਹਾ ਖਾਕੇ, ਬਿੱਲੀ ਹੱਜ ਨੂੰ ਚੱਲੀ” ਦੀ ਕਹਾਵਤ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਦੀ ਅਮਰੀਕਾ ਯਾਤਰਾ ਅਤੇ ਵਰਤ ਰੱਖਣ ਦੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਕਿ ਅਮਰੀਕਾ ਦੀ ਸ੍ਰੀ ਓਬਾਮਾ ਹਕੂਮਤ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਕਤਲੇਆਮ ਕਰਨ ਵਾਲੇ ਮੋਦੀ ਦੇ ਅਮਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲੇ ਮੋਦੀ ਦਾ ਵੀਜ਼ਾ ਰੱਦ ਕਰ ਦਿੱਤਾ ਸੀ । ਹੁਣ ਉਸ ਨੇ ਅਜਿਹਾ ਕਿਹੜਾ ਮਨੁੱਖਤਾ ਜਾਂ ਇਨਸਾਨੀਅਤ ਪੱਖੀ ਅਮਲ ਕੀਤਾ ਹੈ, ਜਿਸ ਨਾਲ ਅਮਰੀਕਾ ਦੀ ਓਬਾਮਾ ਹਕੂਮਤ ਨੇ ਸ੍ਰੀ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਦੇ ਦਿੱਤਾ ਹੈ ? ਜਦੋਕਿ ਅਮਰੀਕਨ ਕਾਨੂੰਨ ਦੇ ਅਨੁਸਾਰ ਕਤਲੇਆਮ ਤੇ ਨਸ਼ਲਕੁਸੀ ਕਰਨ ਵਾਲਾ ਤੇ ਮਨੁੱਖਤਾ ਦਾ ਦੋਸ਼ੀ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਦਾ । ਹੁਣ ਕਿਸ ਦਲੀਲ ਦੇ ਅਧਾਰ ਤੇ ਉਪਰੋਕਤ ਅਮਰੀਕੀ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ ? ਸ. ਮਾਨ ਨੇ ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਨੁੱਖਤਾ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਮਰੀਕਨ ਹਕੂਮਤ ਵੱਲੋ ਆਪਣਾ ਉਪਰੋਕਤ ਕਾਨੂੰਨ ਤੋੜਕੇ ਮੋਦੀ ਨੂੰ ਅਮਰੀਕਾ ਵਿਖੇ ਬੁਲਾਉਣ ਦੇ ਵਿਰੁੱਧ ਸੂਮੋਟੋ (Su0-moto) ਅਧੀਨ ਫੋਰਨ ਐਕਸ਼ਨ ਲਵੇ ਕਿ ਅਮਰੀਕਨ ਸਰਕਾਰ ਕਾਨੂੰਨ ਨਹੀਂ ਤੋੜ ਸਕਦੀ । ਸਾਨੂੰ ਸਮਝ ਨਹੀਂ ਆਉਦੀ ਕਿ ਜਿਸ ਕਾਨੂੰਨ ਅਧੀਨ ਅਮਰੀਕਾ ਨੇ ਪਹਿਲੇ ਮੋਦੀ ਦਾ ਵੀਜ਼ਾ ਰੱਦ ਕੀਤਾ ਸੀ, ਉਹ ਹੁਣ ਕਿਸ ਤਰ੍ਹਾਂ ਪ੍ਰਵਾਨ ਕਰ ਦਿੱਤਾ ਗਿਆ ਹੈ ? ਸ. ਮਾਨ ਨੇ ਕਿਹਾ ਕਿ ਅਮਰੀਕਾ ਦੀ ਹਕੂਮਤ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਜਦੋ ਸ੍ਰੀ ਮੋਦੀ ਨੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਤਾਂ ਉਸ ਸਮੇਂ ਬਹੁਗਿਣਤੀ ਵੱਲੋ ਮੁਸਲਿਮ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕਰਨ ਦੀਆਂ ਵੀਡੀਓਗ੍ਰਾਫ ਵੀ ਬਣਾਈਆਂ ਗਈਆਂ ਸਨ । ਇਸੇ ਤਰ੍ਹਾਂ 2000 ਵਿਚ ਜਦੋ ਅਮਰੀਕਾ ਦੇ ਉਸ ਸਮੇਂ ਦੇ ਸਦਰ ਸ੍ਰੀ ਬਿਲਕਲਿੰਟਨ ਭਾਰਤ ਦੇ ਦੌਰੇ ਤੇ ਆਏ ਸਨ ਤਾਂ ਉਸ ਸਮੇਂ ਮੋਦੀ ਦੀ ਬੀਜੇਪੀ ਪਾਰਟੀ ਦੇ ਭਾਰਤ ਦੇ ਗ੍ਰਹਿ ਵਜ਼ੀਰ ਐਲ.ਕੇ.ਅਡਵਾਨੀ ਨੇ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਇਲਾਕੇ ਵਿਚ ਹਿੰਦੂ ਫ਼ੌਜ ਤੋ 43 ਬੇਗੁਨਾਹ ਸਿੱਖ ਦਾ ਸਮੂਹਿਕ ਕਤਲ ਕਰਵਾ ਦਿੱਤਾ ਸੀ । ਕੀ ਅਮਰੀਕਾ ਹੁਣ ਉਸ ਮੁਤੱਸਵੀ ਅਤੇ ਜ਼ਾਲਮ ਪਾਰਟੀ ਦੇ ਕਾਤਲ ਵਜ਼ੀਰ-ਏ-ਆਜ਼ਮ ਮੋਦੀ ਨੂੰ ਅਮਰੀਕਾ ਬੁਲਾਕੇ ਸ੍ਰੀ ਬਿਲਕਲਿੰਟਨ ਵਰਗੀ ਸਖਸ਼ੀਅਤ ਦੀ ਤੋਹੀਨ ਨਹੀਂ ਕਰ ਰਿਹਾ ?
ਉਹਨਾਂ ਕਿਹਾ ਕਿ ਭਾਰਤੀ ਕਾਨੂੰਨ ਦਫਾ 309 ਆਈ.ਪੀ.ਸੀ. ਦੇ ਅਨੁਸਾਰ ਜਿਹੜਾ ਖੁਦਕਸ਼ੀ ਕਰਦਾ ਹੈ ਅਤੇ ਜਿਹੜਾ ਉਸ ਖੁਦਕਸ਼ੀ ਲਈ ਵਜ੍ਹਾ ਬਣਦਾ ਹੈ, ਉਹ ਦੋਵੇ ਬਰਾਬਰ ਦੇ ਦੋਸ਼ੀ ਬਣ ਜਾਂਦੇ ਹਨ । ਜਿਵੇ ਹੁਣ ਮੋਦੀ ਅਮਰੀਕਾ ਜਾ ਕੇ ਹਿੰਦੂ ਮੂਲ ਦੀਆਂ ਅਮਰੀਕਨ ਸੁੰਦਰੀਆਂ ਨੂੰ ਨਾਲ ਰੱਖਕੇ ਉਥੇ ਵਰਤ ਰੱਖ ਰਹੇ ਹਨ, ਜੇਕਰ ਖੁਦਾ ਨਾ ਖਾਸਤਾ ਕੋਈ ਅਣਹੋਣੀ ਗੱਲ ਹੋ ਗਈ ਤਾਂ ਅਮਰੀਕਾ ਦੀ ਸਰਕਾਰ ਵੀ ਬਰਾਬਰ ਦੀ ਦੋਸ਼ੀ ਬਣ ਜਾਵੇਗੀ । ਉਹਨਾਂ ਇਹ ਵੀ ਅਮਰੀਕਾ ਹਕੂਮਤ ਨੂੰ ਚੇਤੇ ਕਰਵਾਇਆ ਕਿ ਸ੍ਰੀ ਮੋਦੀ ਇਕ ਗ੍ਰਹਿਥਤੀ ਪਰਿਵਾਰ ਵਾਲੇ ਹਨ, ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੀ ਧਰਮ ਪਤਨੀ ਨੂੰ ਨਾ ਤਾਂ ਨਾਲ ਰੱਖਦੇ ਹਨ ਅਤੇ ਨਾ ਹੀ ਬਾਹਰਲੇ ਮੁਲਕਾਂ ਦੇ ਦੌਰਿਆਂ ਤੇ ਆਪਣੀ ਧਰਮ ਪਤਨੀ ਨੂੰ ਨਾਲ ਲਿਜਾਦੇ ਹਨ । ਮੋਦੀ ਦੇ ਅਜਿਹੇ ਸਮਾਜ ਵਿਰੋਧੀ ਅਤੇ ਔਰਤ ਵਰਗ ਦਾ ਅਪਮਾਨ ਕਰਨ ਵਾਲੇ ਅਮਲ ਭਾਰਤੀ ਔਰਤ ਵਰਗ ਉਤੇ ਵੱਡਾ ਜ਼ਬਰ ਤੇ ਬੇਇਨਸਾਫ਼ੀ ਕਰਨ ਵਾਲੇ ਨਹੀ ਹਨ ? ਇਸ ਲਈ ਭਾਰਤੀ ਅਤੇ ਕੌਮਾਂਤਰੀ ਵੂਮੈਨ ਕਮਿਸ਼ਨ ਅਤੇ ਦੂਸਰੀਆਂ ਬਾਹਰਲੀਆਂ ਹਕੂਮਤਾਂ ਨੂੰ ਮੋਦੀ ਵੱਲੋ ਔਰਤ ਵਰਗ ਦਾ ਅਪਮਾਨ ਕਰਨ ਵਿਰੁੱਧ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ । ਜੋ ਇਨਸਾਨ ਆਪਣੀ ਧਰਮ ਪਤਨੀ ਦਾ ਨਹੀਂ ਬਣ ਸਕਦਾ, ਉਸ ਉਤੇ ਜ਼ਬਰ-ਜੁਲਮ ਕਰਦਾ ਹੈ, ਉਸ ਇਨਸਾਨ ਦੇ ਸਿੱਖ ਕੌਮ ਤੇ ਮੁਸਲਿਮ ਕੌਮ ਕੀ ਲੱਗਦੀ ਹੈ ? ਇਸ ਲਈ ਅਸੀਂ ਜਿਥੇ ਅਮਰੀਕਨ ਹਕੂਮਤ ਨੂੰ ਅਪੀਲ ਕਰਦੇ ਹਾਂ ਉਥੇ ਸਿੱਖ, ਮੁਸਲਿਮ, ਇਸਾਈ ਤੇ ਹੋਰ ਦੂਸਰੀਆਂ ਕੌਮਾਂ ਨੂੰ ਵੀ ਮਨੁੱਖਤਾ ਤੇ ਇਨਸਾਫ਼ ਦੇ ਬਿਨ੍ਹਾਂ ਤੇ ਅਪੀਲ ਕਰਦੇ ਹਾਂ ਕਿ ਜਦੋ ਵੀ ਸ੍ਰੀ ਮੋਦੀ ਵਰਗਾਂ ਜ਼ਾਬਰ ਕਾਤਲ ਅਮਰੀਕਾ ਦੀ ਧਰਤੀ ਤੇ ਜ਼ਹਾਜ ਰਾਹੀ ਲੈਡ ਕਰੇ, ਉਹ ਸਭ ਮਿਲਕੇ ਇਸ ਜ਼ਾਲਮ ਹਿੰਦੂਤਵ ਆਗੂ ਦੇ ਵਿਰੁੱਧ ਜੋਰਦਾਰ ਰੋਸ ਮੁਜ਼ਹਾਰੇ ਕਰਨ, ਅਮਰੀਕਾ ਉਸਦਾ ਦਾਖਲਾ ਬੰਦ ਕਰੇ। ਕਿਉਂਕਿ ਹਿੰਦੂ ਸੱਭਿਅਤਾ ਤੇ ਧਰਮ ਦੇ ਅਨੁਸਾਰ ਔਰਤ ਵਰਗ ਦੇ ਸਰੀਰ ਨੂੰ ਕਿਸੇ ਪੱਖ ਤੋ ਨਗਨ ਰੱਖਣਾ ਅਸੱਭਿਅਕ ਅਤੇ ਅਧਰਮੀ ਕੁਕਰਮ ਹੈ । ਹੁਣ ਜਦੋ ਹਿੰਦੂ ਮੂਲ ਦੀਆਂ ਸੁੰਦਰੀਆਂ ਨੂੰ ਅਰਧ ਨਗਨ ਕਾਮੁਕ ਰੂਪ ਵਿਚ ਨਾਲ ਲੈਕੇ ਅਮਰੀਕਾ ਵਿਖੇ ਵਰਤ ਕਰਨ ਦੇ ਆਡੰਬਰ ਕਰਨ ਜਾ ਰਿਹਾ ਹੈ ਤਾਂ ਜੋ ਆਰ.ਐਸ.ਐਸ. ਅਜਿਹੇ ਅਮਲਾਂ ਵਿਰੁੱਧ ਹੈ, ਉਹ ਦੱਸੇ ਕਿ ਜੋ ਗੱਲ ਭਾਰਤ ਵਿਚ ਅਸੱਭਿਅਕ ਅਤੇ ਅਧਰਮੀ ਹੈ, ਉਹ ਅਮਰੀਕਾ ਵਿਚ ਸੱਭਿਅਕ ਅਤੇ ਧਰਮੀ ਕਿਵੇ ਹੋ ਗਈ ਹੈ ?