ਨਵੀਂ ਮੁੰਬਈ – ਠਾਣੇ ਜਿਲ੍ਹੇ ਵਿੱਚ 4 ਲੱਖ 51 ਹਜ਼ਾਰ ਵੋਟਰਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਜਿਲ੍ਹੇ ਵਿੱਚ ਕੁਲ 59 ਲੱਖ 1732 ਵੋਟਰ ਹਨ। ਲਾਪਤਾ ਵੋਟਰਾਂ ਦੁਆਰਾ ਦਿੱਤੇ ਗਏ ਐਡਰੈਸ ਜਾਂ ਤਾਂ ਗਲਤ ਮਿਲੇ ਤੇ ਜਾਂ ਕੋਈ ਵੀ ਨਾਗਰਿਕ ਇਨ੍ਹਾਂ ਦੁਆਰਾ ਦਿੱਤੇ ਗਏ ਪਤੇ ਤੇ ਨਹੀਂ ਸੀ ਰਹਿ ਰਿਹਾ। ਇਸ ਨਾਲ ਜਿਲ੍ਹਾਂ ਚੋਣ ਕਮਿਸ਼ਨ ਦੇ ਦਫ਼ਤਰ ਅਤੇ ਰਾਜਨੀਤਕ ਦਲਾਂ ਵਿੱਚ ਬੇਚੈਨੀ ਵੱਧ ਗਈ ਹੈ।
ਕਿਸੇ ਵੀ ਸਰਵਜਨਿਕ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਦੁਆਰਾ ਵੋਟਰ ਸੂਚੀਆਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਵੋਟਰਾਂ ਦੇ ਇੱਕ ਤੋਂ ਵੱਧ ਵਾਰ ਦਰਜ ਨਾਵਾਂ ਨੂੰ ਹਟਾਉਣ, ਮਰ ਚੁੱਕੇ ਵੋਟਰਾਂ ਦੇ ਨਾਂ ਕੱਟਣ, ਘਰ ਛੱਡ ਕੇ ਕਿਸੇ ਦੂਸਰੇ ਸਥਾਨ ਤੇ ਚੱਲੇ ਗਏ ਵੋਟਰਾਂ ਦੇ ਨਾਂ ਕੱਟਣ ਅਤੇ ੳੇਨ੍ਹਾਂ ਦੇ ਐਡਰੈਸ ਸਹੀ ਕਰਨ ਵਰਗੇ ਕੰਮ ਕੀਤੇ ਜਾਂਦੇ ਹਨ। ਇਸ ਲਈ ਨਿਯਮ ਅਨੁਸਾਰ ਅਖ਼ਬਾਰਾਂ ਅਤੇ ਹੋਰ ਪਰਸਾਰ ਸਾਧਨਾਂ ਦੁਆਰਾ ਸੱਭ ਨਾਗਰਿਕਾਂ ਨੂੰ ਅਗਾਮੀ ਸੂਚਨਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੱਤਰ ਭੇਜ ਕੇ ਵੀ ਸੂਚਨਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਚੋਣ ਕਮਿਸ਼ਨ ਨੇ ਠਾਣੇ ਜਿਲ੍ਹੇ ਦੀਆਂ 18 ਵਿਧਾਨ ਸਭਾ ਸੀਟਾਂ ਲਈ ਵੋਟਰਾਂ ਦੇ ਨਾਂ ਅਤੇ ਪਤੇ ਦੀ ਪੁਸ਼ਟੀ ਕਰਨ ਲਈ 5 ਲੱਖ 88 ਹਜ਼ਾਰ ਵੋਟਰਾਂ ਨੂੰ ਪੋਸਟ ਦੁਆਰਾ ਪੱਤਰ ਭੇਜੇ ਗਏ ਸਨ।। ਜਿਨ੍ਹਾਂ ਵਿੱਚੋਂ 4 ਲੱਖ 51 ਹਜ਼ਾਰ ਵੋਟਰਾਂ ਦੁਆਰਾ ਦਿੱਤੇ ਗਏ ਘਰ ਦੇ ਪਤੇ ਤੇ ਉਸ ਨਾਂ ਦਾ ਕੋਈ ਵੀ ਵਿਅਕਤੀ ਨਹੀਂ ਮਿਲਿਆ। ਇਹ ਸਾਰੇ ਪੱਤਰ ਚੋਣ ਕਮਿਸ਼ਨ ਦੇ ਆਫਿ਼ਸ ਵਿੱਚ ਵਾਪਿਸ ਪਰਤ ਆਏ ਹਨ।