ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਸਾਰ ਲੈਣ ਅਤੇ ਫੋਰੀ ਤੌਰ ਤੇ ਛੇਤੀ ਹੀ ਰਾਸ਼ਨ ਪਹੁੰਚਾਉਣ ਦੇ ਮਕਸਦ ਨਾਲ ਦੌਰਾ ਕਰਨ ਗਏ ਵਫਦ ਨੇ ਅੱਜ ਸ੍ਰੀਨਗਰ ਜ਼ਿਲੇ ਦੇ ਕਲੈਕਟਰ ਫਾਰੂਕੀ ਨਾਲ ਮੁਲਾਕਾਤ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਗੁਰੂਧਾਮਾਂ ਤੱਕ ਸਰਕਾਰੀ ਮਦਦ ਪਹੁੰਚਾਉਣ ਦੀ ਬੇਨਤੀ ਕੀਤੀ। ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਮੈਂਬਰ ਕੁਲਵੰਤ ਸਿੰਘ ਬਾਠ ਅਤੇ ਪਰਮਜੀਤ ਸਿੰਘ ਚੰਢੋਕ ਨੇ ਜੰਮੂ, ਨੋਸ਼ਿਹਰਾ ਅਤੇ ਸ੍ਰੀਨਗਰ ਦੇ ਸਿੱਖ ਵੱਸੋ ਵਾਲੇ ਇਲਾਕਿਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਤੱਕ ਦਿੱਲੀ ਕਮੇਟੀ ਵੱਲੋਂ ਰਾਸ਼ਨ ਅਤੇ ਮਾਲੀ ਮਦਦ ਪਹੁੰਚਾਉਣ ਲਈ ਜ਼ਰੂਰੀ ਤੱਥਿਆਂ ਨੂੰ ਵੀ ਜੁਟਾਇਆ। ਕਸ਼ਮੀਰ ‘ਚ ਵਸਦੇ ਸਿੱਖਾਂ ਦੇ ਘਰਾਂ ਨੂੰ ਸੈਲਾਬ ਕਰਕੇ ਹੋਏ ਨੁਕਸਾਨ ਦੇ ਮੁਆਵਜੇ ਲਈ ਡੀ.ਸੀ. ਨੂੰ ਕਮੇਟੀ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ। ਡੀ.ਸੀ. ਨੇ ਛੇਤੀ ਹੀ ਇਨ੍ਹਾਂ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਤੱਕ ਬਣਦੀ ਮਦਦ ਪਹੁੰਚਾਉਣ ਦਾ ਦਿੱਲੀ ਕਮੇਟੀ ਵਫਦ ਨੂੰ ਭਰੋਸਾ ਦਿੱਤਾ।
ਸ੍ਰੀਨਗਰ ਦੇ ਡੀ.ਸੀ. ਨੂੰ ਦਿੱਲੀ ਕਮੇਟੀ ਵਫ਼ਦ ਨੇ ਮੰਗ ਪੱਤਰ ਸੌਂਪ ਸਿੱਖ ਪਰਿਵਾਰਾਂ ਦੀ ਮਦਦ ਕਰਨ ਲਈ ਆਖਿਆ
This entry was posted in ਭਾਰਤ.