ਭਾਰਤੀ ਹਾਕੀ ਟੀਮ ਨੇ 16 ਸਾਲ ਬਾਅਦ ਗੋਲਡ ਮੈਡਲ ਤੇ ਕਬਜ਼ਾ ਜਮਾਇਆ।ਭਾਰਤ ਨੇ ਏਸਿ਼ਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪਨੈਲਟੀ ਸ਼ੂਟ ਆਊਟ ਵਿੱਚ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ ਅਤੇ ਇਸ ਦੇ ਨਾਲ ਹੀ ਭਾਰਤ ਰਿਓ ਓਲੰਪਿਕ ਖੇਡਾਂ ਦੇ ਲਈ ਵੀ ਕੁਆਲੀਫਾਈਡ ਕਰ ਗਿਆ।
ਪਨੈਲਟੀ ਸ਼ੂਟ ਆਊਟ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਚਾਰ ਦੇ ਮੁਕਾਬਲੇ ਦੋ ਗੋਲ ਨਾਲ ਹਰਾਇਆ।ਫਾਈਨਲ ਦੀ ਸ਼ਰੂਆਤ ਵਿੱਚ ਹੀ ਪਾਕਿਸਤਾਨ ਦੇ ਰਿਜ਼ਵਾਨ ਮੁਹੰਮਦ ਨੇ ਗੋਲ ਦਾਗ ਕੇ ਆਪਣੀ ਟੀੰਮ ਨੂੰ ਬਢ਼ਤ ਦਿਵਾਈ। ਫਿਰ ਦੂਸਰੇ ਕਵਾਟਰ ਵਿੱਚ ਭਾਰਤ ਨੇ ਗੋਲ ਕਰ ਕੇ ਬਰਾਬਰੀ ਕਰ ਲਈ। ਨਿਰਧਾਰਿਤ ਸਮੇਂ ਵਿੱਚ ਦੋਵੇਂ ਟੀੰਮਾਂ ਬਰਾਬਰੀ ਤੇ ਰਹੀਆਂ। ਇਸ ਤੋਂ ਬਾਅਦ ਪਨੈਲਟੀ ਸ਼ੂਟਆਊਟ ਵਿੱਚ ਭਾਰਤੀ ਖਿਡਾਰੀਆਂ ਅਤੇ ਖਾਸ ਤੌਰ ਤੇ ਗੋਲਕੀਪਰ ਸ਼੍ਰੀ ਜੈਸ਼ ਨੇ ਵਧੀਆ ਪ੍ਰਦਰਸ਼ਨ ਨਾਲ ਭਾਰਤ ਨੇ 4-2 ਨਾਲ ਪਨੈਲਟੀ ਸ਼ੂਟਆਊਟ ਅਤੇ ਮੈਚ ਆਪਣੇ ਨਾਮ ਕਰ ਲਿਆ।