ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀ ਦੁਰਦੋਨ ਅਦਾਲਤ ਨੇ 33 ਸਾਲਾਂ ਦੀ ਦੋ ਬੱਚਿਆ
ਦੀ ਮਾਂ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।ਜਿਹੜੀ ਦੋ ਸਾਲ ਤੱਕ ਲਮਕਦੀ ਰਹੇਗੀ।ਉਸ ਉਪਰ ਦੋਸ਼ ਹੈ ਕਿ ਉਹ ਦੋ ਮਹੀਨੇ ਪਹਿਲਾਂ 9 ਅਤੇ ਬਾਰਾਂ ਸਾਲ ਦੇ ਦੋਵੇਂ ਬੱਚੇ ਘਰ ਵਿੱਚ ਇਕੱਲੇ ਛੱਡ ਕੇ ਆਪ ਆਪਣੇ ਦੋਸਤ ਨਾਲ ਚਾਰ ਦਿੱਨ ਛੁੱਟੀਆਂ ਮਨਾਉਣ ਚਲੀ ਗਈ ਸੀ।ਜਾਣ ਤੋਂ ਪਹਿਲਾਂ ਉਹ ਦੋਵੇਂ ਬੱਚਿਆਂ ਨੂੰ ਇੱਕ ਮੋਬਾਈਲ ਫੋਨ ਤੇ ਕੁਝ ਖਰਚੇ ਲਈ ਪੈਸੇ ਦੇ ਗਈ।ਬਾਅਦ ਵਿੱਚ ਬੱਚਿਆਂ ਨੇ ਯੂਨੀਅਨ ਡੀਪਾਰਟਮੈਂਟ ਐਸੋਸੀਏਸ਼ਨ ਫੈਮਲੀਆਲ ਨੂੰ ਫੋਨ ਕਰਕੇ ਬੁਲਾ ਲਿਆ।ਖਬਰ ਲਿਖੀ ਜਾਣ ਤੱਕ ਬੱਚੇ ਉਹਨਾਂ ਦੀ ਨਿਗਰਾਨੀ ਹੇਠ ਰਹਿ ਰਹੇ ਹਨ।
ਘਰ ਵਿੱਚ ਬੱਚਿਆਂ ਨੂੰ ਇਕੱਲੇ ਛੱਡ ਕੇ ਜਾਣ ਕਾਰਨ ਮਾਂ ਨੂੰ ਤਿੰਨ ਮਹੀਨੇ ਦੀ ਕੈਦ
This entry was posted in ਅੰਤਰਰਾਸ਼ਟਰੀ.